Shadow

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ – ਨਾਇਬ ਸਿੰਘ ਸੈਣੀ

ਚੰਡੀਗੜ੍ਹ, 3 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਪ੍ਰਧਾਨ ਸੰਗਠਨ ਦਾ ਚਿਹਰਾ ਅਤੇ ਵਰਕਰਾਂ ਦੀਆਂ ਉਮੀਦਾਂ ਦਾ ਕੇਂਦਰ ਹੁੰਦਾ ਹੈ। ਉਹ ਸੰਗਠਨ ਅਤੇ ਜਨਤਾ ਵਿਚਕਾਰ ਇੱਕ ਮਜ਼ਬੂਤ ਸੇਤੂ ਹੁੰਦਾ ਹੈ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਅੰਤਿਮ ਵਿਅਕਤੀ ਤੱਕ ਪਹੁੰਚਾਉਣ ਦਾ ਸਾਧਨ ਹੁੰਦਾ ਹੈ। ਸੂਬਾ ਪ੍ਰਧਾਨ ਦਾ ਅਹੁਦਾ ਬਹੁਤ ਵੱਡੀ ਜ਼ਿੰਮੇਵਾਰੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਪੰਚਕੂਲਾ ਵਿੱਚ ਨਵ-ਨਿਯੁਕਤ ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਦੇ ਤਾਜਪੋਸ਼ੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਨਵ-ਨਿਯੁਕਤ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਰੇ ਅਜਿਹੇ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਹਨਜਦੋਂ ਭਾਰਤੀ ਜਨਤਾ ਪਾਰਟੀ ਹਰਿਆਣਾ ਨੂੰ ਇੱਕ ਨਵੀਂ ਲੀਡਰਸ਼ਿਪਨਵੀਂ ਊਰਜਾਨਵਾਂ ਸੰਕਲਪ ਅਤੇ ਨਵੀਂ ਦਿਸ਼ਾ ਪ੍ਰਾਪਤ ਹੋ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਫ਼ਲ ਸੂਬਾ ਪ੍ਰਧਾਨ ਸਿਰਫ ਸੰਗਠਨ ਦਾ ਵਿਸਤਾਰ ਨਹੀਂ ਕਰਦਾਸਗੋਂ ਵਰਕਰਾਂ ਦੇ ਮਨਾਂ ਨੂੰ ਜੋੜਦਾ ਹੈ। ਉਹ ਹਰ ਬੂਥ ਵਰਕਰ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ। ਉਹ ਸਮਾਜ ਦੇ ਹਰ ਵਰਗ ਤੱਕ ਸੰਗਠਨ ਦੀ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ। ਨਵੇਂ ਵਰਕਰਾਂ ਨੂੰ ਮੌਕੇ ਅਤੇ ਨਵੀਂ ਊਰਜਾ ਨੂੰ ਦਿਸ਼ਾ ਦਿੰਦਾ ਹੈ ਅਤੇ ਸੰਗਠਨ ਨੂੰ ਨਿਰੰਤਰ ਗਤੀਸ਼ੀਲ ਬਣਾਈ ਰੱਖਦਾ ਹੈ। ਨਵੀਂ ਸੂਬਾ ਪ੍ਰਧਾਨ ਇਸੇ ਭਾਵਨਾ ਨਾਲ ਸੰਗਠਨ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਸੰਗਠਨ ਹਰਿਆਣਾ ਦੇ ਹਰ ਪਿੰਡਵਾਰਡਬੂਥ ਅਤੇ ਸਮਾਜ ਦੇ ਹਰ ਵਰਗ ਤੱਕ ਹੋਰ ਵੀ ਮਜ਼ਬੂਤੀ ਨਾਲ ਪਹੁੰਚੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਡਾ. ਅਰਚਨਾ ਗੁਪਤਾ ਦੀ ਅਗਵਾਈ ਵਿੱਚ ਭਾਜਪਾ ਦਾ ਸੰਗਠਨ ਬੂਥ ਪੱਧਰ ਤੱਕ ਹੋਰ ਸ਼ਕਤੀਸ਼ਾਲੀ ਹੋਵੇਗਾ। ਔਰਤਾਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧੇਗੀ। ਸਮਾਜ ਦੇ ਹਰ ਵਰਗ ਨਾਲ ਸੰਵਾਦ ਹੋਰ ਮਜ਼ਬੂਤ ਹੋਵੇਗਾ ਅਤੇ ਪਾਰਟੀ ਦੀ ਲੋਕ ਸੇਵਾ ਦੀ ਪਰੰਪਰਾ ਹੋਰ ਵਿਆਪਕ ਰੂਪ ਵਿੱਚ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਭਾਜਪਾ ਕੋਈ ਸਾਧਾਰਨ ਸਿਆਸੀ ਪਾਰਟੀ ਨਹੀਂ ਹੈ। ਭਾਜਪਾ ਇੱਕ ਵਿਚਾਰਸੰਸਕਾਰ ਅਤੇ ਅੰਦੋਲਨ ਹੈ। ਰਾਸ਼ਟਰ ਨਿਰਮਾਣ ਦੀ ਇੱਕ ਨਿਰੰਤਰ ਮੁਹਿੰਮ ਹੈ। ਇਸ ਵਿੱਚ ਵਿਅਕਤੀ ਨਹੀਂਵਿਚਾਰ ਵੱਡਾ ਹੁੰਦਾ ਹੈ। ਅਹੁਦਾ ਨਹੀਂਜ਼ਿੰਮੇਵਾਰੀ ਵੱਡੀ ਹੋੁੰਦੀ ਹੈ। ਭਾਜਪਾ ਵਿੱਚ ਸੱਤਾ ਨਹੀਂਸੇਵਾ ਸਰਵਉੱਚ ਹੁੰਦੀ ਹੈ।

ਭਾਜਪਾ ਵਿੱਚ ਵਰਕਰ ਸਰਵਉੱਚਸੰਗਠਨ ਸਭ ਤੋਂ ਉੱਪਰ ਅਤੇ ਰਾਸ਼ਟਰਹਿੱਤ ਅੰਤਿਮ ਟੀਚਾ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਰੋਹ ਕੇਵਲ ਜ਼ਿੰਮੇਵਾਰੀ ਸੰਭਾਲਣ ਦਾ ਪ੍ਰੋਗਰਾਮ ਨਹੀਂ ਹੈਬਲਕਿ ਇਹ ਉਸ ਵਿਸ਼ਵਾਸ ਦਾ ਪ੍ਰਤੀਕ ਹੈ ਜਿੱਥੇ ਭਾਜਪਾ ਵਿੱਚ ਮੌਕੇ ਪਰਿਵਾਰਵਾਦ ਦੇ ਅਧਾਰ ਤੇ ਨਹੀਂਸਗੋਂ ਯੋਗਤਾਸਮਰਪਣਮਿਹਨਤ ਅਤੇ ਸੰਗਠਨ ਪ੍ਰਤੀ ਵਫ਼ਾਦਾਰੀ ਦੇ ਅਧਾਰ ਤੇ ਮਿਲਦੇ ਹਨ। ਇਹ ਸਿਰਫ਼ ਸੰਗਠਨ ਦਾ ਪ੍ਰੋਗਰਾਮ ਨਹੀਂ ਹੈਇਹ ਇੱਕ ਵਿਚਾਰ ਅਤੇ ਨਾਰੀ ਸ਼ਕਤੀ ਦੇ ਸਨਮਾਨ ਦਾ ਉਤਸਵ ਵੀ ਹੈ। ਭਾਰਤੀ ਜਨਤਾ ਪਾਰਟੀ ਦੀ ਉਸ ਜੀਵੰਤ ਪਰੰਪਰਾ ਦਾ ਉਤਸਵ ਹੈਜਿਸ ਵਿੱਚ ਵਰਕਰ ਸਰਵਉੱਚ ਹੈਸੰਗਠਨ ਸਭ ਤੋਂ ਉੱਪਰ ਹੈ ਅਤੇ ਰਾਸ਼ਟਰਹਿੱਤ ਅੰਤਿਮ ਟੀਚਾ ਹੈ।

ਪ੍ਰਧਾਨ ਮੰਤਰੀ ਦੀ ਕੁਸ਼ਲ ਅਗਵਾਈ ਵਿੱਚ ਬਣ ਰਿਹਾ ਹੈ ਨਵੇਂ ਭਾਰਤ ਦਾ ਸਰੂਪ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿੱਚ ਦੂਜੀ ਵਾਰ ਕਿਸੇ ਔਰਤ ਨੂੰ ਭਾਰਤੀ ਜਨਤਾ ਪਾਰਟੀ ਦੀ ਸੂਬਾ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ ਹੈ। ਇਹ ਹਰਿਆਣਾ ਦੀਆਂ ਮਾਵਾਂਭੈਣਾਂ ਅਤੇ ਧੀਆਂ ਦੇ ਸਨਮਾਨ ਦਾ ਪਲ ਹੈ। ਇਹ ਉਸ ਬਦਲਦੇ ਹੋਏ ਹਰਿਆਣਾ ਦਾ ਪ੍ਰਤੀਬਿੰਬ ਹੈਜਿੱਥੇ ਔਰਤਾਂ ਕੇਵਲ ਭਾਗੀਦਾਰੀ ਨਹੀਂ ਕਰ ਰਹੀਆਂਸਗੋਂ ਅਗਵਾਈ ਕਰ ਰਹੀਆਂ ਹਨ। ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਨਵੇਂ ਭਾਰਤ ਦਾ ਸਰੂਪ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਨੇ ਹਮੇਸ਼ਾ ਨਾਰੀ ਨੂੰ ਸ਼ਕਤੀ ਦਾ ਰੂਪ ਮੰਨਿਆ ਹੈ। ਪਰ ਕਈ ਸਾਲਾਂ ਤੱਕ ਰਾਜਨੀਤੀ ਵਿੱਚ ਔਰਤਾਂ ਦੀ ਭਾਗੀਦਾਰੀ ਸੀਮਤ ਰਹੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਇਸ ਸਥਿਤੀ ਨੂੰ ਬਦਲਦੇ ਹੋਏ ਵੇਖਿਆ ਹੈ। ਪ੍ਰਧਾਨ ਮੰਤਰੀ ਨੇ ਸਿਰਫ ਨਾਰੀ ਸਨਮਾਨ ਦੀ ਗੱਲ ਨਹੀਂ ਕੀਤੀ,ਸਗੋਂ ਔਰਤਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕਾਰਜ ਕੀਤਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜ੍ਹਾਓ‘ ਮੁਹਿੰਮ ਨੇ ਦੇਸ਼ ਵਿੱਚ ਧੀਆਂ ਪ੍ਰਤੀ ਸੋਚ ਬਦਲੀ ਹੈ। ਨਾਰੀ ਸ਼ਕਤੀ ਵੰਦਨ ਅਧਿਨਿਯਮ‘ ਨੇ ਔਰਤਾਂ ਦੇ ਸਿਆਸੀ ਸਸ਼ਕਤੀਕਰਨ ਦਾ ਨਵਾਂ ਅਧਿਆਏ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਔਰਤਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਹੈ। ਭਾਜਪਾ ਦੇ 12 ਸਾਲਾਂ ਵਿੱਚ ਲੱਖਾਂ ਧੀਆਂ ਨੂੰ ਜੀਵਨਦਾਨ ਦਿੱਤਾ ਗਿਆ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਾਇਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀਆਂ ਔਰਤਾਂ ਫ਼ੌਜ ਦੇ ਮੋਰਚਿਆਂ ਅਤੇ ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਮੋਹਰੀ ਹਨ। ਸਟਾਰਟਅੱਪ ਦੀ ਦੁਨੀਆ ਅਤੇ ਖੇਡ ਮੈਦਾਨਾਂ ਦੇ ਨਾਲ-ਨਾਲ ਲੋਕਤੰਤਰ ਦੀ ਅਗਵਾਈ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਰਹੀਆਂ ਹਨ। ਹਰਿਆਣਾ ਇਸਦੀ ਸਭ ਤੋਂ ਵੱਡੀ ਮਿਸਾਲ ਬਣ ਕੇ ਉਭਰਿਆ ਹੈ। ਨਵੀਂ ਸੂਬਾ ਪ੍ਰਧਾਨ ਦੀ ਚੋਣ ਵੀ ਇਸੇ ਪਰਿਵਰਤਨਸ਼ੀਲ ਸੋਚ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਧੀਆਂ ਕਮਜ਼ੋਰ ਨਹੀਂਆਤਮ-ਨਿਰਭਰ ਹਨਇਸ ਲਈ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਡਾ. ਗੁਪਤਾ ਨੂੰ ਸੌਂਪੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਤੇ ਸਾਰੇ ਮਿਲ ਕੇ ਸੰਕਲਪ ਲੈਣ ਅਤੇ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ। ਹਰ ਬੂਥ ਨੂੰ ਮਜ਼ਬੂਤ ਕਰਦੇ ਹੋਏ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚਾਂਗੇ ਅਤੇ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਦੇਵਾਂਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਵਧ ਰਿਹਾ ਹੈ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ 2047′ ਦੇ ਨਾਲ ਹਰਿਆਣਾ ਵਿਕਸਿਤ‘ ਦਾ ਟੀਚਾ ਰੱਖਿਆ ਹੈ।

ਨਵ-ਨਿਯੁਕਤ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਪਾਰਟੀ ਲਈ ਵਰਕਰ ਹੋਣਾ ਹੀ ਮਾਣ ਵਾਲੀ ਗੱਲ ਹੈ। ਬੂਥ ਤੋਂ ਲੈ ਕੇ ਸਾਰੇ ਅਹੁਦੇਦਾਰਾਂ ਦੀ ਮਹੱਤਤਾ ਅਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸੰਗਠਨ ਨੂੰ ਅੱਗੇ ਵਧਾਉਂਦੇ ਰਹਿਣ। ਉਹ ਵਰਕਰਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਯਤਨ ਕਰਨਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀਗ੍ਰਹਿ ਮੰਤਰੀ ਅਮਿਤ ਸ਼ਾਹਕੇਂਦਰੀ ਮੰਤਰੀ ਮਨੋਹਰ ਲਾਲਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਸੀਨੀਅਰ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟਾਇਆ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਇੰਚਾਰਜ ਡਾ. ਸਤੀਸ਼ ਪੂਨੀਆਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘਸਹਿ-ਇੰਚਾਰਜ ਸੁਰੇਂਦਰ ਨਾਗਰਰਾਸ਼ਟਰੀ ਉਪ-ਪ੍ਰਧਾਨ ਸੌਦਾਨ ਸਿੰਘਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜਸਾਬਕਾ ਪ੍ਰਧਾਨ ਮੋਹਨ ਲਾਲ ਬਡੌਲੀਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਨਵ-ਨਿਯੁਕਤ ਸੂਬਾ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਵਿੱਚ ਊਰਜਾ ਅਤੇ ਟ੍ਰਾਂਸਪੋਰਟ ਮੰਤਰੀ ਅਨਿਲ ਵਿੱਜਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਸਮੇਤ ਮੰਤਰੀਸੰਸਦ ਮੈਂਬਰਵਿਧਾਇਕਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨਮੇਅਰ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਮੌਜ਼ੂਦ ਸਨ।

Leave a Reply

Your email address will not be published. Required fields are marked *