ਮੋਹਾਲੀ ਪੁਲਿਸ ਵੱਲੋ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 02 ਮੈਂਬਰ ਚੋਰੀ ਕੀਤੀਆ ਹੋਈਆ 09 ਲਗਜ਼ਰੀ ਕਾਰਾਂ ਸਮੇਤ ਕਾਬੂ*

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਜੁਲਾਈ:
ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਜੋਤੀ ਯਾਦਵ, ਕਪਤਾਨ ਪੁਲਿਸ (ਜਾਂਚ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋਂ ਇੱਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਖਿਲਾਫ ਮੁੱਕਦਮਾ ਨੰਬਰ, 227 ਮਿਤੀ 14.07.2024 ਅ/ਧ 303(2), 317(2), 318(4), 336(2), 336(3), 338, 340(2), 61(2) ਬੀ.ਐਨ.ਐਸ, ਥਾਣਾ ਸੋਹਾਣਾ, ਐਸ.ਏ.ਐਸ. ਨਗਰ ਦਰਜ ਕਰਕੇ 09 ਲਗਜ਼ਰੀ ਕਾਰਾਂ ਬ੍ਰਾਮਦ ਕਰਵਾਉਣ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਪਹਿਲਾਂ ਰਮੇਸ਼ ਪੁੱਤਰ ਜਲੇ ਵਾਸੀ ਪਿੰਡ ਸੀਸਰ ਖਾਸ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪੁੱਛਗਿੱਛ ਦੇ ਆਧਾਰ ‘ਤੇ ਅੱਗੇ ਇਸ ਗਿਰੋਹ ਦੇ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਵਾਸੀ ਵਾਰਡ ਨੰਬਰ 5 ਨੇੜੇ ਮੇਲਾ ਗਰਾਊਂਡ ਜ਼ਿਲ੍ਹਾ ਰੋਹਤਕ ਹਰਿਆਣਾ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ, ਜੋ ਵਿਦੇਸ਼ ਭੱਜਣ ਦੀ ਝਾਕ ਵਿੱਚ ਸੀ। ਮੁਕੱਦਮਾ ਦੀ ਮੁੱਢਲੀ ਪੁੱਛਗਿੱਛ ਤੋਂ ਪਾਇਆ ਗਿਆ ਹੈ ਕਿ ਇਹ ਗਿਰੋਹ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚੋ ਐਕਸੀਡੈਂਟਲ ਕਾਰਾਂ (ਟੋਟਲ ਲੋਸ) ਨੂੰ ਖ੍ਰੀਦ ਕਰਕੇ ਉਨ੍ਹਾਂ ਦੇ ਪੇਪਰਾਂ ਨੂੰ ਆਪਣੇ ਪਾਸ ਰੱਖ ਲੈਂਦੇ ਸਨ ਤੇ ਕਾਰਾਂ ਨੂੰ ਡਿਸਮੈਂਟਲ ਕਰ ਦਿੰਦੇ ਸਨ ਤੇ ਫਿਰ ਅੱਗੇ ਉਨ੍ਹਾਂ ਪੇਪਰਾਂ ਮੁਤਾਬਿਕ ਉਸੇ ਮਾਰਕਾ/ਮਾਡਲ/ਰੰਗ ਦੀ ਲਗਜ਼ਰੀ ਕਾਰ ਚੋਰੀ ਕਰਕੇ ਉਨ੍ਹਾਂ ਕਾਰਾਂ ਦੇ ਇੰਜਣ ਅਤੇ ਚਾਸੀ ਨੰਬਰ ਨੂੰ ਟੈਂਪਰ ਕਰਕੇ ਅੱਗੇ ਉੱਤਰ ਪੱਛਮੀ ਰਾਜਾਂ ਵਿੱਚ ਅਤੇ ਨਾਲ ਲੱਗਦੇ ਗੁਆਂਢੀ ਦੇਸ਼ਾਂ ਵਿੱਚ ਸੀਮਾ ਪਾਰ ਕਰਵਾ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰ ਦਿੰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਰੇ ਗਿਰੋਹ ਦਾ ਮੁੱਖ ਸਰਗਨਾ/ਹੈਂਡਲਰ ਖਿਹੇਤੋ ਅਚੋਮੀ ਵਾਸੀ ਦੀਮਾਪੁਰ, ਨਾਗਾਲੈਂਡ ਨਾਮ ਦਾ ਵਿਅਕਤੀ ਹੈ। ਜੋ ਇਹ ਸਾਰੀਆਂ ਚੋਰੀ ਦੀਆਂ ਕਾਰਾਂ ਨੂੰ ਅੱਗੇ ਵੱਖ-ਵੱਖ ਗਾਹਕਾਂ ਨੂੰ ਵੇਚ ਦਿੰਦਾ ਸੀ, ਜੋ ਹੁਣ ਤੱਕ ਦੀ ਤਫ਼ਤੀਸ਼ ਤੋਂ ਇਸ ਗਿਰੋਹ ਵੱਲੋਂ ਕਰੀਬ 400 ਤੋਂ ਉੱਪਰ ਕਾਰਾਂ ਚੋਰੀ ਕਰਕੇ ਇੰਟਰਨੈਂਸ਼ਨਲ ਬਾਰਡਰ ਕਰਾਸ ਕਰਵਾ ਕੇ ਅੱਗੇ ਸਪਲਾਈ ਕਰ ਚੁੱਕੇ ਹਨ ਅਤੇ ਮੁੱਕਦਮਾ ਦੀ ਤਫ਼ਤੀਸ਼ ਅਜੇ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। *ਮੁੱਕਦਮਾ ਨੰਬਰ :* 227 ਮਿਤੀ 14.07.2024 ਅ/ਧ 303(2),317(2),318(4),336(2),336(3),338, 340(2),61(2) ਬੀ.ਐਨ.ਐਸ., ਥਾਣਾ ਸੋਹਾਣਾ, ਐਸ.ਏ.ਐਸ. ਨਗਰ *ਗ੍ਰਿਫ਼ਤਾਰ ਦੋਸ਼ੀ :* 1. ਰਮੇਸ਼ ਪੁੱਤਰ ਜਲੇ ਵਾਸੀ ਪਿੰਡ ਸੀਸਰ ਖਾਸ, ਜ਼ਿਲ੍ਹਾ ਰੋਹਤਕ ਹਰਿਆਣਾ 2. ਅਮਿਤ ਪੁੱਤਰ ਕਰਨ ਸਿੰਘ ਵਾਸੀ ਵਾਰਡ ਨੰਬਰ 5, ਨੇੜੇ ਮੇਲਾ ਗਰਾਊਂਡ, ਜ਼ਿਲ੍ਹਾ ਰੋਹਤਕ, ਹਰਿਆਣਾ ਬ੍ਰਾਮਦਗੀ : ਕੁੱਲ ਕਾਰਾ 09 1. ਫਾਰਚਿਊਨਰ ਕਾਰ = 05 2. ਇੰਨੋਵਾ ਕ੍ਰਿਸਟਾ ਕਾਰ = 02 3. ਕ੍ਰਰੇਟਾ ਕਾਰ = 01 4. ਬ੍ਰਰੀਜ਼ਾ ਕਾਰ = 01

Leave a Reply

Your email address will not be published. Required fields are marked *