Wednesday, October 21
Shadow

ਜ਼ਿਲ੍ਹਾ ਮੈਜਿਸਟ੍ਰੇਟ ਨੇ ਸਕੂਲ ਆਫ਼ ਐਮੀਨੈਂਸ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਹੁਕਮਾਂ ਵਿੱਚ ਕੀਤੀ ਅੰਸ਼ਿਕ ਸੋਧ

ਮਾਨਸਾ, 28 ਮਾਰਚ :
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਵਿੱਚ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ 30 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਦੇ ਸਬੰਧ ਵਿੱਚ ਜ਼ਿਲ੍ਹਾ ਮਾਨਸਾ ਦੇ ਬਣਾਏ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ/ਸਕੂਲਾਂ ਵਿੱਚ ਇੱਕ ਦਿਨ ਦੀ ਛੁੱਟੀ ਸਿਰਫ਼ ਸਕੂਲਾਂ ਦੇ ਵਿਦਿਆਰਥੀਆਂ ਲਈ ਘੋਸ਼ਿਤ ਕੀਤੀ ਗਈ ਸੀ ਪ੍ਰੰਤੂ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਤੋਂ ਪ੍ਰਾਪਤ ਪੱਤਰ ਅਨੁਸਾਰ ਪਹਿਲਾਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਸ.ਸ.ਸ ਖੈਰਾ ਖੁਰਦ ਅਤੇ ਸਸਸ ਖ਼ਿਆਲਾ ਕਲਾਂ (ਕੁੜੀਆਂ) ਪ੍ਰੀਖਿਆ ਕੇਂਦਰ ਕੱਟ ਦਿੱਤੇ ਗਏ ਹਨ ਅਤੇ ਸ.ਸ.ਸ ਭੀਖੀ (ਕੁੜੀਆਂ) ਨਵਾਂ ਕੇਂਦਰ ਬਣਾ ਦਿੱਤਾ ਗਿਆ ਹੈ। ਇਸ ਤਰ੍ਹਾਂ ਉਕਤ ਪ੍ਰੀਖਿਆ ਲਈ ਬੋਰਡ ਵੱਲੋਂ ਭੇਜੀ ਗਈ ਨਵੀਂ ਸੂਚੀ ਅਨੁਸਾਰ ਪ੍ਰੀਖਿਆ ਕੇਂਦਰ ਨਿਰਧਾਰਿਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਨਵੀਂ ਸੂਚੀ ਅਨੁਸਾਰ ਹੁਣ ਇਹ ਪ੍ਰੀਖਿਆ ਸ.ਸ.ਸ. ਮੁੰਡੇ ਮਾਨਸਾ (ਨੋਡਲ ਸੈਂਟਰ), ਸ.ਸ.ਸ. ਕੁੜੀਆਂ ਮਾਨਸਾ, ਗਾਂਧੀ ਸ.ਸ.ਸ ਮਾਨਸਾ, ਮਾਈ ਨਿੱਕੋ ਦੇਵੀ ਸਕੂਲ ਮਾਨਸਾ, ਸਮਰ ਫੀਲਡ ਪਬਲਿਕ ਸਕੂਲ ਮਾਨਸਾ, ਦਸ਼ਮੇਸ਼ ਪਬਲਿਕ ਸਕੂਲ ਮਾਨਸਾ, ਸ.ਸ.ਸ. ਖ਼ਿਆਲਾ ਕਲਾਂ ਮੁੰਡੇ, ਸ.ਸ.ਸ. ਕੋਟੜਾ ਕਲਾਂ, ਸ.ਸ.ਸ. ਭੈਣੀ ਬਾਘਾ, ਸ.ਸ.ਸ. ਭੀਖੀ (ਮੁੰਡੇ), ਸ.ਸ.ਸ. ਰੱਲਾ (ਕੁੜੀਆਂ), ਸ.ਹ.ਸ ਰੱਲਾ (ਮੁੰਡੇ), ਸ.ਸ.ਸ. ਭੀਖੀ (ਕੁੜੀਆਂ), ਸ.ਸ.ਸ. ਸਰਦੂਲਗੜ੍ਹ ਮੁੰਡੇ/ਕੁੜੀਆਂ, ਸ.ਸ.ਸ. ਫੱਤਾ ਮਾਲੋਕਾ ਅਤੇ ਸ.ਸ.ਸ. ਝੁਨੀਰ ਵਿਖੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ.ਸ.ਸ. ਭੰਮੇ ਕਲਾਂ, ਦਸਮੇਸ਼ ਕਾਨਵੈਂਟ ਸ.ਸ.ਸ. ਸਰਦੂਲਗੜ੍ਹ, ਸ.ਸ.ਸ. ਮੀਰਪੁਰ ਕਲਾਂ, ਸ.ਸ.ਸ. ਕਰੰਡੀ, ਸ.ਸ.ਸ. ਬੁਢਲਾਡਾ ਕੁੜੀਆਂ/ਮੁੰਡੇ, ਮੰਨੂ ਵਾਟਿਕਾ ਸਕੂਲ ਬੁਢਲਾਡਾ, ਸ.ਸ.ਸ. ਬੋਹਾ ਮੁੰਡੇ/ਕੁੜੀਆਂ, ਸ਼੍ਰੀ ਹਿੱਤ ਅਭਿਲਾਸ਼ੀ ਸ.ਸ. ਸਕੂਲ ਬੁਢਲਾਡਾ, ਸ.ਸ.ਸ. ਦਾਤੇਵਾਸ, ਸ.ਸ.ਸ. ਬਰੇਟਾ ਮੁੰਡੇ ਕੁੜੀਆਂ, ਸ.ਹ.ਸ. ਬਹਾਦਰਪੁਰ ਅਤੇ ਸ.ਹ.ਸ. ਗੁਰਨੇ ਕਲਾਂ ਵਿਖੇ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪਹਿਲਾਂ ਜਾਰੀ ਕੀਤੇ ਹੁਕਮ ਵਿੱਚ ਅੰਸ਼ਿਕ ਸੋਧ ਕਰਦਿਆਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਪਰੋਕਤ ਦਰਸ਼ਾਏ ਗਏ ਸਕੂਲਾਂ ਵਿੱਚ 30 ਮਾਰਚ 2024 ਨੂੰ ਇੱਕ ਦਿਨ ਦੀ ਛੁੱਟੀ ਸਿਰਫ਼ ਸਕੂਲ ਦੇ ਵਿਦਿਆਰਥੀਆਂ ਲਈ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਜੋ ਟੈਸਟ ਦੇਣ ਵਾਲੇ ਪ੍ਰੀਖਿਆਰਥੀ ਸਹੀ ਢੰਗ ਨਾਲ ਪ੍ਰੀਖਿਆ ਦੇ ਸਕਣ। ਉਪਰੋਕਤ ਸਕੂਲਾਂ ਦਾ ਸਾਰਾ ਸਟਾਫ਼ ਆਮ ਦੀ ਤਰ੍ਹਾਂ ਸਕੂਲਾਂ ਵਿੱਚ ਹਾਜ਼ਰ ਰਹੇਗਾ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਹੋਵੇਗੀ।
ਇਹ ਹੁਕਮ 30 ਮਾਰਚ 2024 ਤੱਕ ਲਾਗੂ ਰਹੇਗਾ।

Leave a Reply

Your email address will not be published. Required fields are marked *