Shadow

ਦੀਨਬੰਧੂ ਛੋਟੂਰਾਮ ਇਮਾਨਦਾਰੀ, ਸਮਾਜਿਕ ਨਿਆਂ ਅਤੇ ਦੂਰਦਰਸ਼ੀ ਅਗਵਾਈ ਦਾ ਪ੍ਰਤੀਕ ਸਨ – ਉੱਪ ਰਾਸ਼ਟਰਪਤੀ ਸ੍ਰੀ ਸੀਪੀ ਰਾਧਾਕ੍ਰਿਸ਼ਨਣ

ਚੰਡੀਗੜ੍ਹ, 6 ਅਪ੍ਰੈਲ – ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਸੀਪੀ ਰਾਧਾਕ੍ਰਿਸ਼ਨਣ ਨੇ ਅੱਜ ਹਰਿਆਣਾ ਦੇ ਸੋਨੀਪਤ ਸਥਿਤ ਦੀਨਬੰਧੂ ਛੋਟੂਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ 8ਵੇਂ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ

          ਉੱਪ ਰਾਸ਼ਟਰਪਤੀ ਨੇ ਦੀਨਬੰਧੂ ਛੋਟੂਰਾਮ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰੀਸਮਾਜਿਕ ਨਿਆਂ ਅਤੇ ਦੂਰਦਰਸ਼ੀ ਅਗਵਾਈ ਦਾ ਪ੍ਰਤੀਕ ਦਸਿਆ ਉਨ੍ਹਾਂ ਨੇ ਕਿਹਾ ਕਿ ਦੀਨਬੰਧੂ ਛੋਟੂਰਾਮ ਨੇ ਕਿਸਾਨਾਂ ਅਤੇ ਵਾਂਝੇ ਵਰਗਾਂ ਦੇ ਉਥਾਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਉਨ੍ਹਾਂ ਦੇ ਸਮਾਜਿਕ-ਆਰਥਕ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ

          ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਅਤੇ ਨਿਆਂਸੰਗਤ ਭੂਮੀ ਵਿਵਸਥਾ ਤੇ ਛੋਟੂਰਾਮ ਦੇ ਯਤਨ ਨੇ ਇੱਕ ਮਜਬੂਤ ਖੇਤੀਬਾੜੀ ਢਾਂਚੇ ਦੀ ਨੀਂਹ ਰੱਖੀਜਿਸ ਨਾਲ ਹਰਿਆਣਾ ਇੱਕ ਖੁਸ਼ਹਾਲ ਖੇਤੀਬਾੜੀ ਸੂਬੇ ਵਜੋ ਉਭਰਿਆ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮਹਤੱਵਪੂਰਣ ਯੋਗਦਾਨ ਦਿੱਤਾ

          ਕੰਨਵੋਕੇਸ਼ਨ ਸਮਾਰੋਹ ਵਿੱਚ ਗਰੈਜੂਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉੱਪ ਰਾਸ਼ਟਰਪਤੀ ਨੇ ਦਸਿਆ ਕਿ ਗੋਲਡ ਮੈਡਲ ਜੇਤੂਆਂ ਵਿੱਚ ਲਗਭਗ 64 ਫੀਸਦੀ ਮਹਿਲਾਵਾਂ ਹਨ ਅਤੇ ਕੁੱਲ ਪਾਸ ਵਿਦਿਆਰਥੀਆਂ ਵਿੱਚ ਵੀ ਲਗਭਗ 50 ਫੀਸਦੀ ਮਹਿਲਾਵਾਂ ਦੀ ਭਾਗੀਦਾਰੀ ਹੈ ਉਨ੍ਹਾਂ ਨੇ ਇਸ ਨੂੰ ਮਹਿਲਾ ਸਸ਼ਕਤੀਕਰਣ ਅਤੇ ਬੇਟੀ ਬਚਾਓ-ਬੇਟੀ ਪੜਾਓ ਵਰਗੀ ਯੋਜਨਾਵਾਂ ਦੇ ਸਕਾਰਾਤਮਕ ਪ੍ਰਭਾਵ ਦਾ ਨਤੀਜਾ ਦਸਿਆ

          ਉੱਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਵਿਜਨ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਨਵਾਚਾਰਆਤਮਵਿਸ਼ਵਾਸ ਅਤੇ ਸਵਦੇਸ਼ੀ ਸਵਾਧਾਨਾਂ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ

          ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਭੁਮਿਕਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਿੱਥੇ ਕਈ ਦੇਸ਼ਾਂ ਨੇ ਵੈਕਸੀਨ ਤੇਂ ਪੇਟੈਂਟ ਰਾਹੀਂ ਲਾਭ ਕਮਾਉਣ ਦੀ ਕੋਸ਼ਿਸ਼ ਕੀਤੀਉੱਥੇ ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਨੂੰ ਮੁਫਤ ਟੀਕੇ ਉਪਲਬਧ ਕਰਾਏਸਗੋ 100 ਤੋਂ ਵੱਧ ਦੇਸ਼ਾਂ ਨੂੰ ਵੀ ਵੈਕਸੀਨ ਉਪਲਬਧ ਕਰਾ ਕੇ ਆਪਣੀ ਉਦਾਰਤਾ ਦਾ ਪਰਿਚੈ ਦਿੱਤਾ

          ਉੱਪ ਰਾਸ਼ਟਰਪਤੀ ਨੇ ਏਆਈਮਸ਼ੀਨ ਲਰਨਿੰਗਰੋਬੋਟਿਕਸਕੁਵਾਂਟਮ ਕੰਪਿਊਟਿੰਗ ਅਤੇ ਗ੍ਰੀਨ ਤਕਨਾਲੋਜੀ ਵਰਗੇ ਉਭਰਦੇ ਖੇਤਰਾਂ ਦੀ ਚਰਚਾ ਕਰਦੇ ਹੋਏ ਵਿਦਿਆਰਥੀਆਂ ਤੋਂ ਇੰਨ੍ਹਾਂ ਨੂੰ ਜਿਮੇਵਾਰੀ ਦੇ ਨਾਲ ਅਪਨਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ

          ਉਨ੍ਹਾਂ ਨੇ ਨਸ਼ੇ ਦੀ ਵੱਧਦੀ ਸਮਸਿਆ ਤੇ ਚਿੰਤਾ ਜਤਾਉਂਦੇ ਹੋਏ ਨੌਜੁਆਨਾਂ ਨੂੰ ਇਸ ਪੂਰੀ ਤਰ੍ਹਾ ਤਿਆਗਣ ਅਤੇ ਸਿਹਤਮੰਦ ਤੇ ਸਕਾਰਾਤਮਕ ਜੀਵਨ ਅਪਨਾਉਣ ਦੀ ਅਪੀਲ ਕੀਤੀ ਉਨ੍ਹਾਂ ਨੇ ਨੌਜੁਆਨਾਂ ਨੂੰ ਨਸ਼ਾ ਮੁਕਤ ਸਮਾਜ ਦੇ ਦੂਤ ਬਨਣ ਲਈ ਪ੍ਰੇਰਿਤ ਕੀਤਾ

          ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਸਫਲਤਾ ਸਿਰਫ ਉਪਲਬਧੀਆਂ ਨਾਲ ਨਹੀਂਸਗੋ ਚਰਿੱਤਰਇਮਾਨਦਾਰੀ ਅਤੇ ਮੁਸ਼ਕਲਾਂ ਤੋਂ ਉਭਰਣ ਦੀ ਸਮਰੱਥਾ ਨਾਲ ਤੈਅ ਹੁੰਦੀ ਹੈ ਉਨ੍ਹਾਂ ਨੇ ਵਿਦਿਆਰਥੀਆਂ ਨੂ ਧੀਰਜ ਅਤੇ ਹਿੰਮਤ ਦੇ ਨਾਲ ਚਨੌਤੀਆਂ ਦਾ ਸਾਹਮਣਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਧਰਮ ਦੀ ਹਮੇਸ਼ਾ ਅਧਰਮ ਤੇ ਜਿੱਤ ਹੁੰਦੀ ਹੈ

          ਉੱਪ ਰਾਸ਼ਟਰਪਤੀ ਨੇ ਸਿਖਿਆ ਵਿੱਚ ਉੱਪਨਿਵੇਸ਼ਕ ਮਾਨਸਿਕਤਾ ਤੋਂ ਮੁਕਤੀ ਦੀ ਜਰੂਰਤ ਤੇ ਜੋਰ ਦਿੰਦੇ ਹੋਏ ਕਿਹਾ ਕਿ ਸੱਚੀ ਸਿਖਿਆ ਵਿਅਕਤੀ ਨੂੰ ਸੁਤੰਤਰ ਸੋਚਆਤਮਵਿਸ਼ਵਾਸ ਅਤੇ ਭਾਰਤੀ ਵਿਰਾਸਤ ਅਤੇ ਮਾਣ ਕਰਨਾ ਸਿਖਾਉਂਦੀ ਹੈ

          ਇਸ ਮੌਕੇ ਤੇ ਹਰਿਆਣਾਂ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਅਸੀਮ ਕੁਮਾਰ ਘੋਸ਼ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਣੀਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਪ੍ਰਕਾਸ਼ ਸਿੰਘ ਵੀ ਮੌਜੂਦ ਰਹੇ

Leave a Reply

Your email address will not be published. Required fields are marked *