ਪੰਜਾਬ ਦੇ ਸਿਹਤ ਮੰਤਰੀ ਨੇ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਨੂੰ ਮੋਹਾਲੀ ਵਿਖੇ ਨਰਸਿੰਗ ਦੇ ਰਿਫਰੈਸ਼ਰ ਕੋਰਸਾਂ ਲਈ ਇੰਸਟੀਚਿਊਟ ਸਥਾਪਤ ਕਰਨ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ
ਐਸ.ਏ.ਐਸ.ਨਗਰ, 6 ਦਸੰਬਰ, 2024: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੋਹਾਲੀ ਵਿਖੇ ਰਿਫਰੈਸ਼ਰ ਕੋਰਸ ਇੰਸਟੀਚਿਊਟ ਦੀ ਸਥਾਪਨਾ ਵਿੱਚ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (ਟੀ.ਐਨ.ਏ.ਆਈ) ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਹ ਇੱਥੇ ਮੁਹਾਲੀ ਕਲੱਬ ਵਿਖੇ ਦੋ ਰੋਜ਼ਾ ਨੈਸ਼ਨਲ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਰੱਖਦੇ ਹੋਏ ਕਿ ਡਾਕਟਰੀ ਖੇਤਰ ਲਗਾਤਾਰ ਸਿੱਖਣ ਬਾਰੇ ਹੈ, ਇਸੇ ਲਈ ਨਰਸਾਂ ਨੂੰ ਵੱਖ-ਵੱਖ ਬਿਮਾਰੀਆਂ ਅਤੇ ਸਥਿਤੀਆਂ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਰਿਫਰੈਸ਼ਰ ਕੋਰਸਾਂ ਦੀ ਵੀ ਲੋੜ ਹੁੰਦੀ ਹੈ, ਭਾਵੇਂ ਇਹ ਅਪਰੇਸ਼ਨ ਥੀਏਟਰ, ਇਨਡੋਰ ਕੇਅਰ, ਇੰਟੈਂਸਿਵ ਕੇਅਰ ਜਾਂ ਡਾਇਲਸਿਸ ਸੈਂਟਰਾਂ ਜਾਂ ਕੈਂਸਰ ਦੀ ਦੇਖਭਾਲ ਵਰਗੇ ਨਾਜ਼ੁਕ ਖੇਤਰ ਹੋਣ। ਡਾ. ਬਲਬੀਰ ਸਿੰਘ ਨੇ ਕਿਹਾ ਅੱਜ ਸਿੱਖ ਪੰਥ ਦੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿਵਸ ਹੈ ਅਤੇ ਇਤਫ਼ਾਕ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਂ 'ਤੇ ਰੱਖੇ ਗਏ ਅਸਥਾਨ 'ਤ...








