IND vs AFG: ਰੋਹਿਤ ਅਤੇ ਪਾਂਡਿਆ ਫਿਟਨੈਸ ਟੈਸਟ ’ਚ ਪਾਸ ,ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ’ਚ ਖੇਡਣ ਨੂੰ ਮਿਲੀ ਮਨਜ਼ੂਰੀ
IND vs AFG ODI Series 2026: ਟੀਮ ਇੰਡੀਆ ਅਫਗਾਨਿਸਤਾਨ ਵਿਰੁੱਧ ਇਕਲੌਤੇ ਟੈਸਟ ਮੈਚ ਵਿੱਚ ਪਾਰੀ ਅਤੇ 300 ਦੌੜਾਂ ਨਾਲ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਦੀ ਤਿਆਰੀ ਕਰ ਰਹੀ ਹੈ। ਇਸ ਸੀਰੀਜ਼ ਤੋਂ ਪਹਿਲਾਂ, ਟੀਮ ਦੇ ਦੋ ਸਟਾਰ ਖਿਡਾਰੀ ਰੋਹਿਤ ਸ਼ਰਮਾ ਅਤੇ ਹਾਰਦਿਕ ਪਾਂਡਿਆ ਆਪਣੇ ਫਿਟਨੈਸ ਟੈਸਟ ਪਾਸ ਕਰ ਚੁੱਕੇ ਹਨ, ਜਿਨ੍ਹਾਂ ਨੂੰ ਟੀਮ ਦੀ ਸਬਜੈਕਟ ਟੂ ਫਿਟਨੈਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ (ਸੀਓਈ) ਨੇ ਦੋਵਾਂ ਖਿਡਾਰੀਆਂ ਨੂੰ ਅਫਗਾਨਿਸਤਾਨ ਵਿਰੁੱਧ ਵਨਡੇ ਸੀਰੀਜ਼ ਵਿੱਚ ਖੇਡਣ ਲਈ ਹਰੀ ਝੰਡੀ ਦੇ ਦਿੱਤੀ ਹੈ। ਪਾਂਡਿਆ ਅਤੇ ਰੋਹਿਤ ਸੱਟਾਂ ਕਾਰਨ ਮੁੰਬਈ ਇੰਡੀਅਨਜ਼ ਲਈ ਕਈ ਆਈਪੀਐਲ ਮੈਚਾਂ ਤੋਂ ਖੁੰਝ ਗਏ ਸਨ।
ਰੋਹਿਤ ਅਤੇ ਹਾਰਦਿਕ ਫਿਟਨੈਸ ਟੈਸਟ ਕੀਤਾ ਪਾਸ
ਪਾਂਡਿਆ 2 ਜੂਨ ਤੋਂ ਬੰਗਲੁਰੂ ਦੇ ਸੀਓਈ ਵਿੱਚ ਹਨ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, "ਹਾਰਦਿਕ 2 ਜੂਨ ਨੂੰ ਸੀਓਈ ਵਿੱਚ ਪਹੁੰਚਣ ਤੋਂ ਪਹਿਲਾਂ ਵਿਦੇਸ਼ੀ ਵਿੱਚ ਛੁੱਟੀਆਂ ਮਨਾ ਰਹੇ ਸੀ। ਅਗਲੇ ਪੰਜ ਦਿਨਾਂ ਵਿੱਚ, ਉਸਨੇ ਵੱਖ-ਵੱਖ ਮੈਚ ਵ...








