ਕਟਾਣੀ ਢਾਬੇ ਪਰ ਫਾਈਰਿੰਗ ਕਰਨ ਵਾਲੇ ਗੈਂਗਸਟਰ ਲੱਕੀ ਪਟਿਆਲਾ ਅਤੇ ਮਨਦੀਪ ਧਾਲੀਵਾਲ ਦੇ ਸ਼ੂਟਰ ਅਸਲਾ ਤੇ ਵਾਰਦਾਤ ਵਿੱਚ ਵਰਤੇ ਹੋਏ ਵਾਹਨਾਂ ਸਮੇਤ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਮਾਰਚ 2024:
ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 26/27.02.2024 ਦੀ ਦਰਮਿਆਨੀ ਰਾਤ ਨੂੰ ਮੋਟਰਸਾਇਕਲ ਸਵਾਰ ਨਾ-ਮਾਲੂਮ ਵਿਅਕਤੀਆ ਵੱਲੋਂ ਸੈਕਟਰ-79 ਮੋਹਾਲੀ ਵਿੱਚ ਪੈਂਦੇ ਕਟਾਣੀ ਪ੍ਰੀਮੀਅਮ ਢਾਬੇ ਉਪਰ ਫਾਈਰਿੰਗ ਕੀਤੀ ਗਈ ਸੀ ਤੇ ਫਿਰ ਬਾਅਦ ਵਿੱਚ ਕਟਾਣੀ ਢਾਬੇ ਦੇ ਮਾਲਿਕ ਪਾਸੋ ਗੈਂਗਸਟਰ ਲੱਕੀ ਪਟਿਆਲ ਵੱਲੋ ਫੋਨ ਕਰਕੇ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ: 68 ਮਿਤੀ 27.02.2024 ਅ/ਧ 307,427,34,120ਬੀ ਭ:ਦ:, 25 ਅਸਲਾ ਐਕਟ, ਥਾਣਾ ਸੋਹਾਣਾ, ਐਸ.ਏ.ਐਸ ਨਗਰ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀਮਤੀ ਜੋਯਤੀ ਯਾਦਵ, ਆਈ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ਼੍ਰੀ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ਼ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸਟਾਫ ਦੀ ਨਿਗਰਾਨੀ ਵਿੱਚ...








