ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ‘ਚ ਮੁਫ਼ਤ ਦਿਵਿਆਂਗਜਨ ਉਪਕਰਣ ਵੰਡ ਸਮਾਰੋਹ ਆਯੋਜਿਤ
ਲੁਧਿਆਣਾ, 06 ਮਾਰਚ (000) - ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ, ਦਿਵਿਆਂਗਜਨਾਂ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਵੱਖ-ਵੱਖ ਸਮਾਰੋਹ ਦੌਰਾਨ ਕਰੀਬ 461 ਬਣਾਉਟੀ ਅੰਗਾ ਦੀ ਵੰਡ ਕੀਤੀ ਗਈ।
ਬੀਤੀ 4 ਮਾਰਚ ਨੂੰ ਬਾਬਾ ਵਿਸ਼ਕਰਮਾ ਰਾਮਗੜੀਆ ਭਵਨ, ਜੀ.ਟੀ. ਰੋਡ ਖੰਨਾ ਵਿਖੇ ਜਦਕਿ 05 ਮਾਰਚ ਨੂੰ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ, ਸ਼ਿਮਲਾਪੁਰੀ ਵਿੱਚ ਮੁਫ਼ਤ ਦਿਵਿਆਗਜਨ ਸਹਾਇਕ ਉਪਕਰਣ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦਾ ਦਿਵਿਆਗਜਨਾ ਨੂੰ ਹਰ ਉੱਚਿਤ ਸਹੂਲਤ ਦੇਣ ਸਬੰਧੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਨਵੀ ਦਿੱਲੀ ਦੇ ਅਧੀਨ ਕੰਮ ਕਰ ਰਹੇ ਬਣਾਉਟੀ ਅੰਗਾ ਅਤੇ ਉਪਕਰਨਾ ਦਾ ਨਿਰਮਾਣ ਕਰਨ ਵਾਲਾ ਨਿਗਮ (ਅਲਿਮਕੋ) ਅਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ) ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇਨ੍ਹਾਂ ਸਮਾਗਮਾਂ ਦਾ ਆਯੋਜਨ ਕੀਤਾ ਗਿਆ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ 20, 21 ਅਤੇ 22 ਫਰਵਰੀ ਨੂੰ ਆਯੋਜਿਤ ਕੈਂਪਾਂ ਦੌਰਾਨ...








