ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ
ਫਰੀਦਕੋਟ, 26 ਅਪ੍ਰੈਲ 2024
ਚਰਨਜੀਤ ਸਿੰਘ, ਸਹਾਇਕ ਮਾਰਕੀਟਿੰਗ ਅਫਸਰ, ਫਰੀਦਕੋਟ ਨੇ ਸਹਿਯੋਗੀ ਟੀਮ ਮੈਂਬਰ ਡਾ.ਮਨਪ੍ਰੀਤ ਸਿੰਘ ਬਰਾੜ, ਖੇਤੀ ਵਿਕਾਸ ਅਫਸਰ(ਮ) ਕੋਟਕਪੂਰਾ, ਡਾ. ਕਰੁਣਾ, ਡਾ.ਮਨਦੀਪ ਸਿੰਘ, ਕ੍ਰਮਵਾਰ ਖੇਤੀ ਵਿਕਾਸ ਅਫਸਰ(ਮ) ਫਰੀਦਕੋਟ, ਜੈਤੋ, ਨੇ ਜਿਲ੍ਹਾ ਫਰੀਦਕੋਟ ਦੀ ਕੋਟਕਪੂਰਾ ਮੰਡੀ ਦੇ ਯਾਰਡ ਅਤੇ ਸਬ-ਯਾਰਡਾਂ ਵਾੜਾ ਦੜਾਕਾ ਆਦਿਕ ਦੇ ਕੰਡੇ-ਵੱਟੇ ਅਤੇ ਤੋਲ ਚੈਕਿੰਗ ਦੀ ਮੁਹਿੰਮ ਚਲਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸ.ਗੁਰਮੀਤ ਸਿੰਘ ਚੇਅਰਮੈਨ , ਮਾਰਕੀਟ ਕਮੇਟੀ ਕੋਟਕਪੂਰਾ ਅਤੇ ਸ਼੍ਰੀ ਯੁਗਵੀਰ ਸੈਕਟਰੀ ਮਾਰਕੀਟ ਕਮੇਟੀ ਕੋਟਕਪੂਰਾ ਮੌਜੂਦ ਸਨ।
ਇਸ ਮੁਹਿੰਮ ਦੌਰਾਣ 6 ਕੇਸ ਗਲਤ ਕੰਡੇ-ਵੱਟੇ ਅਤੇ ਤੋਲ ਦੇ ਕੇਸ ਫੜੇ ਗਏ।ਇਸ ਦੌਰਾਣ ਮੌਕੇ ‘ਤੇ 8 ਕੰਡਿਆਂ ਦੇ ਧੜੇ ਸੈਟ ਕਰਵਾਏ। 4 ਕੰਡਿਆਂ ਨੂੰ ਬਾਉਂਡ ਕਰਵਾਇਆ ਗਿਆ ‘ਤੇ ਨਵੇਂ ਕੰਡਿਆਂ ਨਾਲ ਤੋਲ ਦੁਬਾਰਾ ਸ਼ੁਰੂ ਕਰਵਾਏ ਗਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵਾਧੂ ਤੁਲੇ ਭਾਰ ਦੇ ਹਰਜਾਨੇ ਵਜੋਂ ਜੇ ਫਾਰਮ ਦੇ ਰੂਪ ਵਿੱਚ ਹਰਜਾਨੇ ਦੀ ਰਕਮ ਦੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਨੋਟ ਕਰਵਾਇਆ ਗਿਆ। 7 ਥਾਂਵਾਂ ਤੇ...








