ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ
ਫਾਜ਼ਿਲਕਾ 1 ਮਈ
ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜਿਲਕਾ ਪੁਲਿਸ ਵੱਲੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਸ੍ਰੀ ਕਰਨਵੀਰ ਸਿੰਘ, ਐਸ.ਪੀ( ਓਪਰੇਸ਼ਨ) ਦੀ ਨਿਗਰਾਨੀ ਹੇਠ ਸਮੂਹ ਹਲਕਾ ਅਫਸਰਾਂ ਅਤੇ ਮੁੱਖ ਅਫਸਰਾਂ ਵਲੋਂ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਜਿਲ੍ਹਾ ਫਾਜਿਲਕਾ ਵਿਚ ਡਰੱਗ ਹੌਟਸਪੋਟ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਚੈਕਿੰਗ ਕੀਤੀ ਗਈ ਹੈ।
ਸਬ ਡਵੀਜਨ ਜਲਾਲਾਬਾਦ ਵਿੱਚ ਇਸ ਸਰਚ ਅਪ੍ਰੇਸ਼ਨ ਦੀ ਅਗਵਾਈ ਸ੍ਰੀ ਅੱਛਰੂ ਰਾਮ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਵੱਲੋਂ ਕੀਤੀ ਗਈ। ਜਿਸ ਦੌਰਾਨ ਮੁੱਖ ਅਫਸਰ ਥਾਣਾ ਅਮੀਰ ਖਾਸ, ਸਿਟੀ ਜਲਾਲਾਬਾਦ, ਸਦਰ ਜਲਾਲਾਬਾਦ, ਅਰਨੀਵਾਲਾ ਅਤੇ ਵੈਰੋਕਾ ਦੀ ਨਿਗਰਾਨੀ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਗਠਿਤ ਕਰਕੇ ਸਬ ਡਵੀਜਨ ਜਲਾਲਾਬਾਦ ਅਧੀਨ ਪੈਂਦੇ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਚੈਕਿੰਗ ਕੀਤੀ ਗਈ।
ਸਬ ਡਵੀਜਨ ਫਾਜਿਲਕਾ ਵਿੱਚ ਸ੍ਰੀ ਸ਼ੁਬੇਗ ਸਿੰਘ ਡੀ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ, ਸਦਰ ਫਾਜਿਲਕਾ...








