Tuesday, November 3
Shadow

Punjab

ਕੰਟਰੋਲ ਐਂਡ ਕਮਾਂਡ ਸੈਂਟਰ ਰਾਹੀਂ ਸਾਰੇ 829 ਬੂਥਾਂ ਤੇ ਜਿਲਾ ਪ੍ਰਸ਼ਾਸਨ ਦੀ ਰਹੀ ਸਿੱਧੀ ਨਜ਼ਰ

ਕੰਟਰੋਲ ਐਂਡ ਕਮਾਂਡ ਸੈਂਟਰ ਰਾਹੀਂ ਸਾਰੇ 829 ਬੂਥਾਂ ਤੇ ਜਿਲਾ ਪ੍ਰਸ਼ਾਸਨ ਦੀ ਰਹੀ ਸਿੱਧੀ ਨਜ਼ਰ

Punjab
ਫਾਜ਼ਿਲਕਾ 1 ਜੂਨ ਲੋਕ ਸਭਾ ਚੋਣਾਂ 2024 ਨੂੰ ਨਿਰਪੱਖਤਾ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ 829 ਪੋਲਿੰਗ ਬੂਥਾਂ ਤੋਂ ਵੈਬਕਾਸਟਿੰਗ ਕੀਤੀ ਗਈ। ਇਸ ਦੀ ਮੋਨੀਟਰਿੰਗ ਲਈ ਜ਼ਿਲ੍ਹਾ ਪੱਧਰ ਤੇ ਇੱਕ ਕਮਾਂਡ ਐਂਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ, ਜਿੱਥੋਂ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਸਮੇਤ ਸੀਨੀਅਰ ਅਧਿਕਾਰੀਆਂ ਵੱਲੋਂ ਲਗਾਤਾਰ ਸਾਰੇ ਪੋਲਿੰਗ ਬੂਥਾਂ ਦੀ ਮੋਨੀਟਰਿੰਗ ਕੀਤੀ ਗਈ । ਇੱਥੇ ਲਗਭਗ ਤਿੰਨ ਦਰਜਨ ਕੰਪਿਊਟਰ ਸੈੱਟ ਲਗਾ ਕੇ ਉਸਦੇ ਰਾਹੀਂ ਸਾਰੇ ਬੂਥਾਂ ਦੀ ਵਾਰੋ ਵਾਰੀ ਵੈਬਕਾਸਟਿੰਗ ਦੀ ਮੋਨੀਟਰਿੰਗ ਕਰਨ ਦੀ ਵਿਵਸਥਾ ਕੀਤੀ ਗਈ ਸੀ। ਅਤੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਇਹਨਾਂ ਸਾਰੇ ਪੋਲਿੰਗ ਬੂਥਾਂ ਦੀ ਸਿੱਧੇ ਤੌਰ ਤੇ ਲਾਈਵ ਨਿਗਰਾਨੀ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਂ ਦੌਰਾਨ ਕਿਤੇ ਵੀ ਕੋਈ ਗੜਬੜੀ ਨਾ ਹੋ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਤਰੀਕੇ ਨਾਲ ਹਰੇਕ ਊਣਤਾਈ ਪਕੜ ਵਿੱਚ ਆਈ ਅਤੇ ਉਸ ਤੋਂ ਤੁਰੰਤ ਬਾਅਦ ਉਸ ਤੇ ਕਾਰਵਾਈ ਕੀਤੀ ਗਈ। ਏਡੀਸੀ ਜਨਰਲ ਸ਼੍ਰੀ ਰਕੇਸ਼ ਕੁਮਾਰ ਪੌਪਲੀ ਨੇ ਦੱਸਿਆ...
ਮਾਨਸਾ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟਿੰਗ ਦਾ ਕੰਮ ਨੇਪਰੇ ਚੜ੍ਹਿਆ-ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟਿੰਗ ਦਾ ਕੰਮ ਨੇਪਰੇ ਚੜ੍ਹਿਆ-ਜ਼ਿਲ੍ਹਾ ਚੋਣ ਅਫ਼ਸਰ

Punjab
ਮਾਨਸਾ, 01 ਜੂਨ: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮਾਨਸਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਵਿੱਚ ਚੋਣ ਪ੍ਰਕਿਰਿਆ ਵੋਟਰਾਂ ਦੇ ਸਹਿਯੋਗ ਸਦਕਾ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਜ਼ਿਲ੍ਹੇ ਵਿੱਚ ਸ਼ਾਮ 05 ਵਜੇ ਤੱਕ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ 63.95 ਫ਼ੀਸਦੀ ਰਹੀ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਵਿੱਚ 60.3 ਫ਼ੀਸਦੀ, 97-ਸਰਦੂਲਗੜ੍ਹ ਵਿੱਚ 65.3 ਫ਼ੀਸਦੀ ਅਤੇ 98-ਬੁਢਲਾਡਾ ਵਿੱਚ 66.3 ਫ਼ੀਸਦੀ ਵੋਟਾਂ ਸ਼ਾਮ 05 ਵਜੇ ਤੱਕ ਪਈਆਂ। ਉਨਾਂ ਦੱਸਿਆ ਕਿ ਅੱਜ ਦੀ ਪੋਲਿੰਗ ਦੌਰਾਨ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ 18 ਸਾਲ ਦੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਅਤੇ ਦਿਵਿਯਾਂਗ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੱਜ ਪਈਆਂ ਵੋਟਾਂ ਦੀ ਗਿਣਤੀ ਦੇ ਨਤੀਜੇ ਆਉਣ ਵਾਲੀ 04 ਜੂਨ, 2024 ਨੂੰ ਆਉਣਗੇ। ਐਸ.ਐਸ.ਪੀ. ਡਾ....
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇਣ ਲਈ ਵੋਟਰਾਂ ਨੂੰ ਵੰਡੇ ਗਏ ਬੂਟੇ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇਣ ਲਈ ਵੋਟਰਾਂ ਨੂੰ ਵੰਡੇ ਗਏ ਬੂਟੇ

Punjab
ਫਿਰੋਜ਼ਪੁਰ, 1 ਜੂਨ 2024  : ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਆਉਣ ਵਾਲੇ ਵੋਟਰਾਂ ਨੂੰ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਪ੍ਰਤੀ ਸੁਨੇਹਾ ਦੇਣ ਲਈ ਗ੍ਰੀਨ ਬੂਥਾਂ ’ਤੇ ਵੋਟ ਪਾਉਣ ਲਈ ਆਏ ਵੋਟਰਾਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਫ਼ਲਦਾਰ ਅਤੇ ਛਾਂਦਾਰ ਬੂਟੇ ਭੇਟ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਵੋਟ ਪਾਉਣ ਲਈ ਆਏ ਸਪੈਸ਼ਲ ਵੋਟਰਾਂ (ਦਿਵਿਆਂਗਜਨਾਂ), ਬਜ਼ੁਰਗਾਂ ਅਤੇ ਪਹਿਲੀ ਵਾਰ ਆਪਣੀ ਵੋਟ ਪਾਉਣ ਆਏ ਨੌਜਵਾਨ ਵੋਟਰਾਂ ਨੂੰ ਵੀ ਪ੍ਰਸੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ ਵੀ ਹਾਜ਼ਰ ਸਨ।            ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਡੀ.ਸੀ. ਮਾਡਲ ਸਕੂਲ ਫ਼ਿਰੋਜ਼ਪਰ ਕੈਂਟ ਵਿਖੇ ਬਣੇ ਬੂਥ ਨੰ: 50, 51, 52, 53 ਵਿਖੇ ਵੋਟਿੰਗ ਪ੍ਰਕਿਰਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਵਿਖੇ ਵੋਟਰਾਂ ਨੂੰ ਉਤਸ਼ਹਿਤ ਕਰਨ ਲਈ ਕੁੱਲ 50 ਮਾਡਲ ਪੋਲਿੰ...
ਵੂਮੈਨ ਜ਼ਿਲ੍ਹਾ ਜੇਲ੍ਹ ਬਠਿੰਡਾ ਵਿਚ ਹਵਾਲਾਤੀ ਅਤੇ ਕੈਦੀ ਔਰਤਾਂ ਦੀਆਂ ਸਮੱਸਿਆਵਾਂ ਸੁਨਣ ਲਈ ਕੀਤਾ ਗਿਆ ਦੌਰਾ— ਸੀ.ਜੀ.ਐੱਮ—ਕਮ—ਸਕੱਤਰ

ਵੂਮੈਨ ਜ਼ਿਲ੍ਹਾ ਜੇਲ੍ਹ ਬਠਿੰਡਾ ਵਿਚ ਹਵਾਲਾਤੀ ਅਤੇ ਕੈਦੀ ਔਰਤਾਂ ਦੀਆਂ ਸਮੱਸਿਆਵਾਂ ਸੁਨਣ ਲਈ ਕੀਤਾ ਗਿਆ ਦੌਰਾ— ਸੀ.ਜੀ.ਐੱਮ—ਕਮ—ਸਕੱਤਰ

Punjab
ਸ੍ਰੀ ਮੁਕਤਸਰ ਸਾਹਿਬ 1 ਜੂਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤੇ ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਅਤੇ ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਡਾ. ਗਗਨਦੀਪ ਕੌਰ, ਸੀ.ਜੀ.ਐੱਮ—ਕਮ—ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ  ਵੂਮੈਨ ਜ਼ਿਲ੍ਹਾ ਜੇਲ੍ਹ ਬਠਿੰਡਾ ਦਾ ਦੌਰਾ ਕੀਤਾ ਗਿਆ। ਜਿਲ੍ਹਾ ਕਾਨੂੰਨੀ ਅਥਾਰਟੀ ਵੱਲੋ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਸ ਕਾਉਂਸਲ ਦੀ ਡਿਉਟੀ ਲਗਾਈ ਗਈ ਹੈ ਜੋ ਕਿ ਜਿਲ੍ਹਾ ਜੇਲ੍ਹ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ ਉਹਨਾ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜਮਾਨਤ ਸਬੰਧੀ ਅਤੇ ਹੋਰ  ਮੈਡੀਕਲ ਸਬੰਧੀ ਜਾਣਕਾਰੀ ਦਰਜ ਕਰਨਗੇ, ਉਸਦੀ ਸਮੀਖਿਆ ਸੱਕਤਰ ਸਾਹਿਬ ਵੱਲੋ ਕੀਤੀ ਜਾਵੇਗੀ। ਸਕੱਤਰ ਵੱਲੋ ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਨਿਪਟਾਰਾ ...
ਡੀ ਸੀ ਆਸ਼ਿਕਾ ਜੈਨ ਨੇ ਸਰਕਾਰੀ ਹਾਈ ਸਕੂਲ ਫੇਜ਼ 5 ਮੋਹਾਲੀ ਵਿਖੇ ਗਿੱਧਾ ਪਾਉਂਦੀਆਂ ਲੜਕੀਆਂ ਨਾਲ ਗਿੱਧਾ ਪਾ ਕੇ ਲੋਕਤੰਤਰ ਦਾ ਤਿਉਹਾਰ ਮਨਾਇਆ

ਡੀ ਸੀ ਆਸ਼ਿਕਾ ਜੈਨ ਨੇ ਸਰਕਾਰੀ ਹਾਈ ਸਕੂਲ ਫੇਜ਼ 5 ਮੋਹਾਲੀ ਵਿਖੇ ਗਿੱਧਾ ਪਾਉਂਦੀਆਂ ਲੜਕੀਆਂ ਨਾਲ ਗਿੱਧਾ ਪਾ ਕੇ ਲੋਕਤੰਤਰ ਦਾ ਤਿਉਹਾਰ ਮਨਾਇਆ

Punjab
ਐਸ.ਏ.ਐਸ.ਨਗਰ, 01 ਜੂਨ, 2024: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਸਰਕਾਰੀ ਹਾਈ ਸਕੂਲ, ਫੇਜ਼ 5, ਮੋਹਾਲੀ ਵਿਖੇ ਆਪਣੀ ਵੋਟ ਪਾਈ ਅਤੇ ਵੋਟਰਾਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਜਸ਼ਨਾਂ ਦਾ ਹਿੱਸਾ ਬਣਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ’ਚ ਮਾਣ ਮਹਿਸੂਸ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਭਾਰਤ ਦੇ ਸੰਵਿਧਾਨ ਤਹਿਤ ਸਾਨੂੰ ਦਿੱਤਾ ਗਿਆ ਇੱਕ ਅਹਿਮ ਅਧਿਕਾਰ ਹੈ, ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਦਾ ਸਤਿਕਾਰ ਕਰੀਏ। ਉਨ੍ਹਾਂ ਦੱਸਿਆ ਕਿ ਅੱਜ 825 ਬੂਥਾਂ (7 ਸਹਾਇਕ ਬੂਥਾਂ ਸਮੇਤ) ’ਤੇ ਸਾਰੇ ਪ੍ਰਬੰਧ ਮੁਕੰਮਲ ਸਨ ਅਤੇ ਗਰਮੀ ਦੀ ਲਹਿਰ ਕਾਰਨ ਵੋਟਰਾਂ ਨੇ ਸਵੇਰ ਤੋਂ ਹੀ ਪੋਲਿੰਗ ਬੂਥਾਂ ’ਤੇ ਕਤਾਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥ ’ਤੇ ਦਾਖਲ ਹੋਣ ਸਮੇਂ ਵੋਟਰਾਂ ਦੀ ਸਹੂਲਤ ਲਈ ਤਾਇਨਾਤ ਸਮੂਹ ਸਟਾਫ਼ ਜਿਨ੍ਹਾਂ ਵਿੱਚ ਬੂਥ ਲੈਵਲ ਅਫ਼ਸਰ, ਆਸ਼ਾ ਅਤੇ ਆਂਗਣਵਾੜੀ ਵਰਕਰਾਂ, ਵਲੰਟੀਅਰਾਂ ਅਤੇ ਸਵੀਪ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਬੂਥਾਂ ...
ਅੰਤਰਰਾਸ਼ਟਰੀ ਸਰਹੱਦ ਤੇ ਜੀਰੋ ਲਾਇਨ ਤੇ ਵਸੇ ਪਿੰਡ ਮੁਹਾਰ ਜਮਸੇਰ ਪਹੁੰਚ ਕੇ ਐਸਐਸਪੀ ਫਾਜ਼ਿਲਕਾ ਜੀ ਨੇ ਪੋਲਿੰਗ ਬੂਥ ਦੇ ਸੁੱਰਖਿਆ ਪ੍ਰਬੰਧਾ ਦਾ ਲਿਆ ਜਾਇਜਾ

ਅੰਤਰਰਾਸ਼ਟਰੀ ਸਰਹੱਦ ਤੇ ਜੀਰੋ ਲਾਇਨ ਤੇ ਵਸੇ ਪਿੰਡ ਮੁਹਾਰ ਜਮਸੇਰ ਪਹੁੰਚ ਕੇ ਐਸਐਸਪੀ ਫਾਜ਼ਿਲਕਾ ਜੀ ਨੇ ਪੋਲਿੰਗ ਬੂਥ ਦੇ ਸੁੱਰਖਿਆ ਪ੍ਰਬੰਧਾ ਦਾ ਲਿਆ ਜਾਇਜਾ

Punjab
ਫਾਜ਼ਿਲਕਾ 1 ਜੂਨ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਮੁਹਾਰ ਜਮਸ਼ੇਰ ਦੇਸ਼ ਦਾ ਅਜਿਹਾ ਪਿੰਡ ਹੈ ਜੋ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਕਿਸਤਾਨ ਵਾਲੇ ਪਾਸੇ ਹੈ ਅਤੇ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ ਜਦਕਿ ਇਸ ਦੇ ਚੜਦੇ ਵਾਲੇ ਪਾਸੇ ਕੰਡਿਆਲੀ ਤਾਰ ਹੈ । ਇਸ ਪਿੰਡ ਦੇ ਲੋਕਾਂ ਨੇ ਵੀ ਉਤਸਾਹ ਨਾਲ ਮਤਦਾਨ ਵਿੱਚ ਭਾਗ ਲਿਆ ਅਤੇ ਚੋਣਾਂ ਦੇ ਪਰਵ ਵਿਚ ਭਾਗ ਲੈਕੇ ਦੇਸ਼ ਦੇ ਲੋਕਤੰਤਰ ਦੀ ਮਜਬੂਤੀ ਵਿਚ ਆਪਣਾ ਯੋਗਦਾਨ ਪਾਇਆ। ਇਸ ਬੂਥ ਤੇ ਸ਼ਾਮ 5 ਵਜੇ ਤੱਕ ਪਿੰਡ ਦੀਆਂ ਕੁੱਲ 618 ਵਿਚੋਂ 525 ਵੋਟਾਂ ਪੋਲ ਹੋ ਗਈਆਂ ਸਨ। ਜੋ ਕਿ 84.9 ਫੀਸਦੀ ਬਦਦੀ ਹੈ। ਜਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਇਸ ਪਿੰਡ ਵਿੱਚ ਪਹੁੰਚ ਕੇ ਜਿੱਥੇ ਵੋਟਰਾਂ ਦਾ ਉਤਸਾਹ ਵਧਾਇਆ ਉੱਥੇ ਹੀ ਉਹਨਾਂ ਨੇ ਇੱਥੇ ਚੋਣ ਡਿਊਟੀ ਤੇ ਤੈਨਾਤ ਹਮਲੇ ਅਤੇ ਸੁਰੱਖਿਆ ਕਰਮਚਾਰੀਆਂ ਦੀ ਵੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਨੇ ਅੱਤ ਦੀ ਗਰਮੀ ਵਿਚ ਦੇਸ਼ ਦੀਆਂ ਹਦਾਂ ਦੀ ਰਾਖੀ ਕਰਨ ਦੇ ਨਾਲ ਲੋਕਤੰਤਰ ਵਿਚ ਵੀ ਯੋਗਦਾਨ ਪਾ ਰਹੀ ਬੀਐਸਐਫ ਦੀ ਟੁਕੜੀ ਦੇ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਵੀ ...
ਅੰਡਰ 19 ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ 2024 ਅੰਮ੍ਰਿਤਸਰ ਵਿਖੇ ਕਰਵਾਇਆ

ਅੰਡਰ 19 ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ 2024 ਅੰਮ੍ਰਿਤਸਰ ਵਿਖੇ ਕਰਵਾਇਆ

Punjab
ਅੰਮ੍ਰਿਤਸਰ 1 ਜੂਨ 2024---   ਅੰਮ੍ਰਿਤਸਰ ਅੰਡਰ 19 ਟੀਮ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 19 ਟੂਰਨਾਮੈਂਟ ਦਾ ਲੀਗ ਮੈਚ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਪਾਰੀ ਅਤੇ 97 ਦੌੜਾਂ ਨਾਲ ਹਰਾ ਕੇ ਜਿੱਤ ਲਿਆ। ਮੁਕਤਾਰ ਸਾਹਿਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਕਤਾਰ ਸਾਹਿਬ ਦਾ ਸਕੋਰ 138 ਦੌੜਾਂ 'ਤੇ ਆਲ ਆਊਟ ਹੋ ਗਿਆ। ਕਰਨਵੀਰ ਨੇ 28 ਦੌੜਾਂ ਬਣਾਈਆਂ। ਅਵਿਰਾਜ ਸਿੰਘ ਨੇ 49 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਜਵਾਬ 'ਚ ਅੰਮ੍ਰਿਤਸਰ ਨੇ 6 ਵਿਕਟਾਂ 'ਤੇ 376 ਦੌੜਾਂ ਬਣਾਈਆਂ। ਵਰਿੰਦਰ ਸਿੰਘ ਲੋਹਟ ਨੇ 203 ਦੌੜਾਂ ਅਤੇ ਤਰਨਵੀਰ ਕੰਬੋਜ ਨੇ 44 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦੂਜੀ ਪਾਰੀ ਵਿੱਚ ਮੁਕਤਾਰ ਸਾਹਿਬ ਨੇ 141 ਦੌੜਾਂ 'ਤੇ ਆਲ ਆਊਟ ਕੀਤਾ। ਰੇਵਨ ਪ੍ਰੀਤ ਸਿੰਘ ਨੇ 30 ਦੌੜਾਂ 'ਤੇ ਅਤੇ ਸਮਰਥ ਮਹਾਜਨ ਨੇ 22 ਦੌੜਾਂ 'ਤੇ 3 ਵਿਕਟਾਂ ਅਤੇ ਅਵਿਰਾਜ ਨੇ 51 ਦੌੜਾਂ 'ਤੇ 3 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਨੇ ਇਹ ਮੈਚ ਇੱਕ ਪਾਰੀ ਅਤੇ 97 ਦੌੜਾਂ ਨਾਲ ਜਿੱਤ ਲਿਆ।   ਸ਼੍ਰੀ ਘਨਸ਼ਾਮ ਥੋਰੀ ਆਈ.ਏ.ਐਸ. ਡਿਪਟੀ ਕਮਿਸ਼ਨਰ ਕਮ ਪ੍ਰਧਾਨ...
ਇਸ ਵਾਰ ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੇ

ਇਸ ਵਾਰ ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੇ

Punjab
ਅੰਮ੍ਰਿਤਸਰ , 1 ਜੂਨ 2024 --- ਇਸ ਵਾਰ ਜਿਲ੍ਹਾ ਪ੍ਰਸਾਸ਼ਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਵਿਸ਼ੇਸ਼ ਉਪਰਾਲੇ ਚੋਣ ਬੂਥਾਂ ਉੱਤੇ ਕੀਤੇ। ਹਰੇਕ ਵਿਧਾਨਸਭਾ ਹਲਕੇ ਵਿੱਚ ਇੱਕ-ਇੱਕ ਬੂਥ ਨੂੰ ਗਰੀਨ ਬੂਥ ਐਲਾਨ ਕੇ ਉੱਥੇ ਵੋਟਰਾਂ ਨੂੰ ਘਰਾਂ ਅਤੇ ਖੇਤਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਗਏ। ਇਸ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਜਨਤਾ ਦਾ ਸਾਥ ਲੈਣ ਵਾਸਤੇ ਕਪੜੇ ਦੇ ਬਣੇ ਬੈਗ ਵੰਡੇ। ਇਸ ਮੌਕੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੱਡੇ ਬੈਨਰ ਵੀ ਬੂਥਾਂ ਉੱਪਰ ਲਗਾਏ ਗਏ ਅਤੇ ਲੋਕਾਂ ਨੂੰ ਇਸ ਲਈ ਜਾਗਰੂਕ ਕਰਨ ਵਾਸਤੇ ਸਾਹਿਤ ਵੀ ਵੰਡਿਆ ਗਿਆ। ਜਿਲ੍ਹਾਂ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਸ ਵਾਰ ਚੋਣ ਬੂਥਾਂ ਉੱਤੇ ਇਹ ਤਬਦੀਲੀ ਵੇਖਣ ਨੂੰ ਮਿਲੀ ਵਲੋਂ ਹਰੇਕ ਬੂਥ ਉੱਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਦੇ ਪ੍ਰਬੰਧ ਵੀ ਕੀਤੇ ਗਏ ਤਾਂ ਜੋ ਕਿਸੇ ਲੋੜਵੰਦ ਵੋਟਰ ਨੂੰ ਬੂਥ ਉੱਤੇ ਜਾਣ ਲਈ ਕੋਈ ਸਮੱਸਿਆ ਨਾ ਆਵੇ। ਇਨਾਂ ਚੇਅਰਾਂ ਨੂੰ ਵਰਤਣ ਲਈ ਹਰੇਕ ਬੂਥ ਉੱਤੇ ਸਿ...
ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

Punjab
ਅੰਮ੍ਰਿਤਸਰ, 1 ਜੂਨ 2024 (       )-ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਵਲੋਂ ਕਾਇਮ ਕੀਤਾ ਗਿਆ ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਚੋਣਾਂ ਨੂੰ ਸੁਖਾਵੇਂ ਮਾਹੌਲ ਵਿੱਚ ਸਿਰੇ ਚਾੜ੍ਹਨ ਲਈ ਮੀਲ ਪੱਥਰ ਸਾਬਤ ਹੋਇਆ।  ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਵਲੰਟੀਅਰਾਂ ਨੇ ਜਿਸ ਵੀ ਬੂਥ ਉੱਤੇ ਕੋਈ ਸਮੱਸਿਆ ਆਈ ਉਸਦੀ ਰਿਪੋਰਟ ਤੁਰੰਤ ਚੋਣ ਅਮਲੇ ਨੂੰ ਦੇ ਕੇ ਇਸ ਦਾ ਫੌਰੀ ਹੱਲ ਕਰਵਾਇਆ। ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ। ਅੱਜ ਵੋਟਾਂ ਦੀ ਸਮਾਪਤੀ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਖੁਦ ਵੈਬ ਕਾਸਟਿੰਗ ਕੰਟਰੋਲ ਰੂਮ ਪਹੁੰਚੇ ਅਤੇ ਇਸ ਕੰਮ ਵਿੱਚ ਲੱਗੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਾਬਾਸ਼ ਦਿੰਦੇ ਹੋਏ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਹਰੇਕ ਬੂਥ ਤੋਂ ਕੈਮਰੇ ਲਗਾ ਕੇ ਇਸਦਾ ਸਿੱਧਾ ਪ੍ਰਸਾਰਣ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਕਾਇਮ ਕੀਤੇ ਵੈਬ ਕਾਸਟਿੰਗ ਕੰਟਰੋਲ ਰੂਮ ਵਿੱਚ ਸਕਰੀਨਾਂ ਉੱਤੇ ਵੇਖਿਆ ਗਿਆ। ...
ਈ ਸੀ ਆਈ ਦੇ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ, ਜਨਰਲ ਆਬਜ਼ਰਵਰ ਡਾ. ਹੀਰਾ ਲਾਲ ਅਤੇ ਪੁਲਿਸ ਆਬਜ਼ਰਵਰ ਸੰਦੀਪ ਗਜਾਨਨ ਦੀਵਾਨ ਨੇ ਐਸ ਏ ਐਸ ਨਗਰ ਦੇ ਬੂਥਾਂ ਦਾ ਦੌਰਾ ਕੀਤਾ

ਈ ਸੀ ਆਈ ਦੇ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ, ਜਨਰਲ ਆਬਜ਼ਰਵਰ ਡਾ. ਹੀਰਾ ਲਾਲ ਅਤੇ ਪੁਲਿਸ ਆਬਜ਼ਰਵਰ ਸੰਦੀਪ ਗਜਾਨਨ ਦੀਵਾਨ ਨੇ ਐਸ ਏ ਐਸ ਨਗਰ ਦੇ ਬੂਥਾਂ ਦਾ ਦੌਰਾ ਕੀਤਾ

Punjab
ਐਸ.ਏ.ਐਸ.ਨਗਰ, 1 ਜੂਨ, 2024: ਮਤਦਾਨ ਦਿਵਸ ਦੇ ਪ੍ਰਬੰਧਾਂ ਦੀ ਜ਼ਮੀਨੀ ਪੱਧਰ ’ਤੇ ਜਾਂਚ ਕਰਨ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਅਬਜ਼ਰਵਰਾਂ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਈ ਸੀ ਆਈ ਦੇ ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ ਨੇ ਐਮਿਟੀ ਇੰਟਰਨੈਸ਼ਨਲ ਸਕੂਲ, ਸੈਕਟਰ 79, ਮੋਹਾਲੀ ਵਿਖੇ ਸਥਾਪਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਥੀਮ ਅਧਾਰਿਤ ਸੁਪਰ ਮਾਡਲ ਬੂਥ ਦਾ ਦੌਰਾ ਕੀਤਾ ਜਦਕਿ ਜਨਰਲ ਆਬਜ਼ਰਵਰ ਡਾ. ਹੀਰਾ ਲਾਲ ਨੇ ਸਰਕਾਰੀ ਹਾਈ ਸਕੂਲ ਫੇਜ਼ 5, ਮੋਹਾਲੀ, ਸ਼ੈਮਰੋਕ ਵੰਡਰ ਸਕੂਲ ਖਰੜ, ਦੇਸੂ ਮਾਜਰਾ ਅਤੇ ਐਮਿਟੀ ਸਕੂਲ ਪੋਲਿੰਗ ਬੂਥ ਦਾ ਦੌਰਾ ਕੀਤਾ। ਇਸੇ ਤਰ੍ਹਾਂ ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ ਨੇ ਸਕੂਲ ਆਫ਼ ਐਮੀਨੈਂਸ 1, ਸਰਕਾਰੀ ਐਲੀਮੈਂਟਰੀ ਸਕੂਲ ਫੇਜ਼ 3ਬੀ1 ਮੁਹਾਲੀ, ਸੇਂਟ ਸੋਲਜਰ ਸਕੂਲ ਫੇਜ਼ 7 ਮੁਹਾਲੀ, ਐਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਮੁਹਾਲੀ ਅਤੇ ਪਿੰਡ ਬਲਿਆਲੀ ਅਤੇ ਖਰੜ ਵਿੱਚ ਛੱਜੂ ਮਾਜਰਾ ਦਾ ਦੌਰਾ ਕੀਤਾ। ਵਿਸ਼ੇਸ਼ ਆਬਜ਼ਰਵਰ ਰਾਮ ਮੋਹਨ ਮਿਸ਼ਰਾ ਨੇ ਨਿਰਵਿਘਨ ਪੋਲਿੰਗ ਅਤੇ ਬੂਥ ਦੀ ਆਕਰਸ਼ਕ ਦਿੱਖ ’ਤੇ ਤਸੱਲੀ ਪ...