Tuesday, November 3
Shadow

Punjab

ਸੀ.ਜੀ.ਐੱਮ-ਕਮ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਜੇਲ੍ਹ  ਅਤੇ ਮਾਨਵਤਾ ਬਾਲ ਆਸ਼ਰਮ ਦਾ ਕੀਤਾ ਗਿਆ ਦੌਰਾ

ਸੀ.ਜੀ.ਐੱਮ-ਕਮ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਜੇਲ੍ਹ ਅਤੇ ਮਾਨਵਤਾ ਬਾਲ ਆਸ਼ਰਮ ਦਾ ਕੀਤਾ ਗਿਆ ਦੌਰਾ

Punjab
ਸ੍ਰੀ ਮੁਕਤਸਰ ਸਾਹਿਬ 6 ਜੂਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ- ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਅਤੇ ਸ੍ਰੀ ਰਾਜ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅੱਜ ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ ਸ੍ਰੀ ਮੁਕਤਸਰ ਸਾਹਿਬ ਵੱਲੋ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ  ਦਾ ਦੌਰਾ ਕੀਤਾ ਗਿਆ। ਜਿਲ੍ਹਾ ਕਾਨੂੰਨੀ ਅਥਾਰਟੀ ਵੱਲੋ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਸ ਕਾਉਂਸਲ ਦੀ ਡਿਉਟੀ ਲਗਾਈ ਗਈ ਹੈ ਜੋ ਕਿ ਜਿਲ੍ਹਾਂ ਜੇਲ੍ਹ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ ਉਹਨਾ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜਮਾਨਤ ਸਬੰਧੀ ਅਤੇ ਹੋਰ  ਮੈਡੀਕਲ ਸਬੰਧੀ ਜਾਣਕਾਰੀ ਦਰਜ ਕਰਨਗੇ, ਉਸਦੀ ਸਮੀਖਿਆ ਹਰੇਕ ਹਫਤੇ ਸੱਕਤਰ ਸਾਹਿਬ ਵੱਲੋ ਕੀਤੀ ਜਾਵੇਗੀ। ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ ਵੱਲੋ ਜੇਲ੍ਹ ਵਿਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾ...
ਜੁਡੀਸ਼ੀਅਲ ਕੋਰਟ ਕੰਪਲੈਕਸ ਫਰੀਦਕੋਟ ਵਿਖੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਜੁਡੀਸ਼ੀਅਲ ਕੋਰਟ ਕੰਪਲੈਕਸ ਫਰੀਦਕੋਟ ਵਿਖੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

Punjab
ਫਰੀਦਕੋਟ ,05 ਜੂਨ, 2024 ( )  ਸ੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ "ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਨਾ ਰਹੇ ਬਿਮਾਰੀ ਨਾ ਰਹੇ ਦੁੱਖ" ਤਹਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਫਰੀਦਕੋਟ ਵਿਖੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਹੋਰ ਜੁਡੀਸ਼ੀਅਲ ਅਫਸਰ ਸਾਹਿਬਾਨ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਸ੍ਰੀ ਅਜੀਤ ਪਾਲ ਸਿੰਘ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਪ੍ਰਧਾਨ ਸ੍ਰੀ ਗੁਰਲਾਭ ਸਿੰਘ ਵੀ ਹਾਜ਼ਰ ਸਨ । ਇਸ ਮੌਕੇ ਗਲੋਬਲ ਵਾਰਮਿੰਗ ਦੇ ਵਿਸ਼ੇ ਤੇ ਬੋਲਦਿਆਂ  ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਦੱਸਿਆ ਕਿ ਅੱਜ ਕੱਲ੍ਹ ਜੋ ਏਨੀ ਗਰਮੀ ਪੈ ਰਹੀ ਹੈ ਅਤੇ ਧਰਤੀ ਦੀ ਤਪਸ਼ ਵੱਧ ਰਹੀ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਧਰਤੀ ਤੇ ਲਗਾਤਾਰ ਦਰਖਤਾਂ ਦੀ ਗਿਣਤੀ ਘੱਟ ਹੋ ਰਹੀ ਹੈ। ਜਿਸ ਕਰਕੇ ਗਰਮੀ ਨੂੰ ਸੋਖਣ ਲਈ ਦਰਖਤ ਨਹੀਂ ਹਨ ਜਾਂ ਬਹੁਤ ਘੱਟ ਹਨ ਇਸ ਕਾਰਨ ਲਗਾਤਾਰ ਗਰਮੀ ਵਿੱਚ ਵਾਧਾ ਹੋ ਰਿਹਾ ਹੈ । ਇਸ ਦੇ ਨਾਲ ਉਨ੍ਹਾਂ ਕਿਸਾਨਾਂ ਨ...
ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਦੁਕਾਨਾਂ ਦੇ ਕੱਟੇ ਚਲਾਨ

ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਦੁਕਾਨਾਂ ਦੇ ਕੱਟੇ ਚਲਾਨ

Punjab
ਮਾਨਸਾ 06 ਜੂਨ: ਡਿਪਟੀ ਕਮਿਸ਼ਨਰ-ਕਮ ਚੈਅਰਮੈਨ ਕੋਟਪਾ ਐਕਟ ਸ੍ਰੀ ਪਰਮਵੀਰ ਸਿੰਘ ਅਤੇ ਵਾਇਸ ਚੇਅਰਮੈਨ-ਕਮ-ਸਿਵਲ ਸਰਜਨ ਡਾ.ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਦਰਸ਼ਨ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਐਕਟ-2003 ਦੀ ਅਗਵਾਈ ਵਿੱਚ ਮਲਟੀਪਰਪਜ਼ ਹੈਲਥ  ਸੁਪਰਵਾਇਜਰ ਭੋਲਾ ਸਿੰਘ ਅਤੇ ਜਰਨੈਲ ਸਿੰਘ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ’ਤੇ 06 ਦੁਕਾਨਾਂ/ਖੋਖਿਆਂ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ ਅਤੇ ਲੋਕਾਂ ਨੂੰ ਤੰਬਾਕੂ ਸੇਵਨ ਨਾਲ ਸਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਐਕਟ-2003, ਦਰਸ਼ਨ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਸ਼ਹਿਰੀ ਖੇਤਰ ਦੇ ਜਨਤਕ ਸਥਾਨਾਂ ਵਿੱਚ ਜਾ ਕੇ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾ ਆਦਿ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਤੰਬਾਕੂ ਉਤਪਾਦ ਦੀ ਵਿਕਰੀ ਕਰਨ, ਦੁਕਾਨਾਂ ’ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ...
07 ਜੂਨ ਦਿਨ ਵੀਰਵਾਰ ਨੂੰ ਲੱਗੇਗਾ ਚਾਰ ਕੰਪਨੀਆਂ ਦਾ ਪਲੇਸਮੈਂਟ ਕੈਂਪ

07 ਜੂਨ ਦਿਨ ਵੀਰਵਾਰ ਨੂੰ ਲੱਗੇਗਾ ਚਾਰ ਕੰਪਨੀਆਂ ਦਾ ਪਲੇਸਮੈਂਟ ਕੈਂਪ

Punjab
ਐੱਸ.ਏ.ਐੱਸ.ਨਗਰ, 06  ਜੂਨ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ,  ਏਲਿਨਾ ਆਟੋਜ਼, ਐਕਸਿਸ ਬੈਂਕ, ਚੀਮਾ ਬਾਇਲਰਜ਼, ਵੀਫਾਈਵ ਗਲੋਬਲ, ਐਸ.ਬੀ.ਆਈ ਬੈਂਕ (Allena Autos, Axis Bank, Cheema boilers, V5 Global, SBI Bank) ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਪਲੇਸਮੈਂਟ ਕੈਂਪ 7 ਜੂਨ ਨੂੰ ਡੀ.ਬੀ.ਈ.ਈ, ਦਫ਼ਤਰ, ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਆਈ. ਟੀ. ਆਈ., ਬੀ. ਐੱਸ. ਸੀ., ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਆਪਣੇ ਦਸਤਾਵੇਜ਼ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਵਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਅਤੇ ਤਜਰਬੇਕਾਰ ਉਮੀਦਵਾਰ, ਜੋ ਆਈ. ਟੀ. ਆਈ., ਬੀ. ਐੱਸ. ਸੀ., ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਹੋਣ, ਸ਼ਾ...
ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀਆਂ ਜਾਰੀ

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀਆਂ ਜਾਰੀ

Punjab
ਬਠਿੰਡਾ, 6 ਜੂਨ-  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਵੱਖ-ਵੱਖ ਪਿੰਡ ਮਾਨਸਾ ਖੁਰਦ, ਕਿਲੀ ਨਿਹਾਲ ਸਿੰਘ, ਤਿਉਣਾ, ਕੋਟ ਫੱਤਾ ਵਿੱਚ ਪ੍ਰਦਰਸ਼ਨੀ ਪਲਾਂਟ ਲਗਵਾਏ ਜਾ ਰਹੇ ਹਨ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।           ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ.ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਲੱਗਭਗ 25% ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇੱਕ ਤਿਹਾਈ ਲੇਬਰ ਦਾ ਖਰਚਾ ਘੱਟ ਆਉਂਦਾ ਹੈ ਅਤੇ ਝੋਨਾ ਕੱਟਣ ਤੋਂ ਬਾਅਦ ਬੀਜੀ ਫ਼ਸਲ ਕਣਕ ਦੇ ਝਾੜ ਵਿੱਚ 1 ਕੁਇੰਟਲ ਤੱਕ ਦਾ ਵਾਧਾ ਹੁੰਦਾ ਹੈ ਅਤੇ ਹੱਥੀ ਲਵਾਏ ਝੋਨੇ ਦੇ ਮੁਕਾਬਲੇ ਝਾੜ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਪਰਮਲ ਝੋਨੇ ਦੀ ਕਿਸਮਾਂ ਦੀ ਬਿਜਾਈ ਲਈ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਢੁਕਵਾਂ ਸਮਾਂ ਹੈ।             ਡਾ.ਗੁਰਮੀਤ ਸਿੰਘ ਢਿ...
ਕੇ.ਵਾਈ.ਕੇ ਅਤੇ ਪੀ.ਏ.ਯੂ-ਐੱਫ.ਏ.ਐੱਸ.ਸੀ ਨੇ ਕਿਸਾਨਾਂ ਨੂੰ ਡੀ.ਐਸ.ਆਰ ਅਪਣਾਉਣ ਲਈ ਕੀਤਾ ਉਤਸ਼ਾਹਿਤ

ਕੇ.ਵਾਈ.ਕੇ ਅਤੇ ਪੀ.ਏ.ਯੂ-ਐੱਫ.ਏ.ਐੱਸ.ਸੀ ਨੇ ਕਿਸਾਨਾਂ ਨੂੰ ਡੀ.ਐਸ.ਆਰ ਅਪਣਾਉਣ ਲਈ ਕੀਤਾ ਉਤਸ਼ਾਹਿਤ

Punjab
ਫਰੀਦਕੋਟ 6 ਜੂਨ () ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ (ਪੀ.ਏ.ਯੂ.-ਕੇ.ਵੀ.ਕੇ.) ਨੇ ਡਾਇਰੈਕਟੋਰੇਟ ਆਫ ਪਸਾਰ ਸਿੱਖਿਆ, ਪੀ.ਏ.ਯੂ, ਲੁਧਿਆਣਾ ਦੀ ਸਰਪ੍ਰਸਤੀ ਹੇਠ ਅਤੇ ਡਾ: ਅਮਨਦੀਪ ਸਿੰਘ ਬਰਾੜ, ਐਸੋਸੀਏਟ ਡਾਇਰੈਕਟਰ (ਟੀ.ਆਰ.ਜੀ.) ਦੀ ਅਗਵਾਈ ਹੇਠ ਪਿੰਡ ਪੱਖੀ ਕਲਾਂ ਵਿਖੇ ਸਿੱਧੇ ਬੀਜ ਵਾਲੇ ਚੌਲਾਂ (ਡੀ.ਐਸ.ਆਰ.) ਬਾਰੇ ਜਾਗਰੂਕਤਾ ਕੈਂਪ ਲਗਾਇਆ ਜਿਸ ਵਿੱਚ ਲਗਭਗ 27 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।   ਡਾ: ਰਾਕੇਸ਼ ਕੁਮਾਰ, ਪ੍ਰੋਫੈਸਰ (ਖੇਤੀਬਾੜੀ ਇੰਜਨੀਅਰਿੰਗ) ਨੇ ਕਿਸਾਨਾਂ ਨੂੰ ਡੀ.ਐਸ.ਆਰ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਲੱਕੀ ਸੀਡ ਡਰਿੱਲ ਅਤੇ ਹੋਰ ਮਸ਼ੀਨਾਂ ਨਾਲ ਬਿਜਾਈ ਸਬੰਧੀ ਤਕਨੀਕੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਕਿਸਾਨਾਂ ਨੂੰ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ। ਡਾ: ਪਵਿਤਰ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ  ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ, ਮਿੱਟੀ ਵਿੱਚ ਜੈਵਿਕ ਖਾ...
ਰਾਮਪੁਰਾ ਵਿਖੇ ਆਤਮਾ ਸਕੀਮ ਤਹਿਤ ਫਾਰਮ ਫੀਲਡ ਸਕੂਲ ਦੀ ਪਹਿਲੀ ਕਲਾਸ ਆਯੋਜਿਤ

ਰਾਮਪੁਰਾ ਵਿਖੇ ਆਤਮਾ ਸਕੀਮ ਤਹਿਤ ਫਾਰਮ ਫੀਲਡ ਸਕੂਲ ਦੀ ਪਹਿਲੀ ਕਲਾਸ ਆਯੋਜਿਤ

Punjab
ਬਠਿੰਡਾ, 6 ਜੂਨ- ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਕਰਨਜੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਸ੍ਰੀ ਗੁਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਪਿੰਡ ਰਾਮਪੁਰਾ ਵਿਖੇ ਆਤਮਾ ਸਕੀਮ ਤਹਿਤ ਫਾਰਮ ਫੀਲਡ ਸਕੂਲ ਦੀ ਪਹਿਲੀ ਕਲਾਸ ਕਿਸਾਨ ਗੁਰਪਿਆਰ ਸਿੰਘ ਅਤੇ ਜਸਵੰਤ ਸਿੰਘ ਦੇ ਨਰਮੇ ਵਾਲੇ ਖੇਤ ਵਿੱਚ ਲਗਾਈ ਗਈ। ਇਸ ਕਲਾਸ ਵਿੱਚ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਕਰਨਜੀਤ ਸਿੰਘ ਗਿੱਲ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਤੇਜਦੀਪ ਕੌਰ ਉਚੇਚੇ ਤੌਰ ਤੇ ਪਹੁੰਚੇ।           ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਨਾਉਣ ਦੀ ਅਹਿਮੀਅਤ ਬਾਰੇ ਦੱਸਿਆ ਤਾਂ ਜੋ ਵਾਤਾਵਰਨ ਸ਼ੁੱਧ ਰਹਿ ਸਕੇ ਅਤੇ ਧਰਤੀ ਹੇਠਲਾ ਬਹੁਮੁੱਲਾ ਪਾਣੀ ਬਚ ਸਕੇ। ਤੇਜਦੀਪ ਕੌਰ ਪੀ ਡੀ ਆਤਮਾ ਨੇ ਸਕੀਮ ਤਹਿਤ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਦੱਸਿਆ।  ਸ੍ਰੀ ਕੰਵਲਜੀਤ ਸਿੰਘ ਬੀਟੀਐਮ ਨੇ ਬਿਜਾਏ ਗਏ ਨਰਮੇ ਦੇ ਪ੍ਰਦਰਸ਼ਨੀ ਪਲਾਟ ਬਾਰੇ , ਸ੍ਰੀ ਸੁਰੇਸ਼ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਝੋਨੇ ਦੀ ਸਿੱਧੀ ਬਜਾਈ ਸਬੰਧੀ , ਸ੍ਰੀ ਰਮ...
ਪੂਰੇ ਉਤਸ਼ਾਹ ਨਾਲ ਮਨਾਇਆ ਵਾਤਾਵਰਣ ਦਿਵਸ

ਪੂਰੇ ਉਤਸ਼ਾਹ ਨਾਲ ਮਨਾਇਆ ਵਾਤਾਵਰਣ ਦਿਵਸ

Punjab
ਬਠਿੰਡਾ, 6 ਜੂਨ : ਸਥਾਨਕ ਅੰਬੂਜਾ ਸੀਮੈਂਟ ਯੂਨਿਟ ਵੱਲੋਂ ਪੂਰੇ ਉਤਸ਼ਾਹ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦੌਰਾਨ ਰਿਜਨਲ ਅਫ਼ਸਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਸ਼੍ਰੀ ਰਮਨਦੀਪ ਸਿੱਧੂ ਵੱਲੋਂ ਮੁੱਖ ਮਹਿਮਾਨ ਸਨ ਅਤੇ ਐਸਐਚਓ ਬਠਿੰਡਾ ਦਪਿੰਦਰ ਕੌਰ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।         ਵਾਤਾਵਰਣ ਦਿਵਸ ਮੌਕੇ ਮੁੱਖ ਮਹਿਮਾਨ ਰਿਜਨਲ ਅਫ਼ਸਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਰਮਨਦੀਪ ਸਿੱਧੂ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਸ਼ੁੱਧ ਰਹਿ ਸਕੇ।             ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ  ਜਿੰਨ੍ਹਾਂ ਚ ਪੋਸਟਰ, ਨਾਰਾ ਅਤੇ ਕਵਿਤਾ ਮੁਕਾਬਲੇ ਆਦਿ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਦੌਰਾਨ ਰੁੱਖ ਵੀ ਲਗਾਏ ਗਏ। ਇਸ ਮੌਕੇ ਪਲਾਂਟ ਪ੍ਰਬੰਧਨ ਸਟਾਫ, ਮਜ਼ਦੂਰ, ਬਠਿੰਡਾ ਕਾਲੋਨੀ ਦੀਆਂ ਔਰਤਾਂ ਅਤੇ ਬੱਚਿਆਂ ਨੇ ਪ੍ਰੋਗਰਾਮ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।।...
ਸੰਭਾਵੀ ਹੜ੍ਹਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ : ਧੀਮਾਨ

ਸੰਭਾਵੀ ਹੜ੍ਹਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ : ਧੀਮਾਨ

Punjab
ਫਿਰੋਜ਼ਪੁਰ, 06 ਜੂਨ 2023: ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਮਾਨਸੂਨ ਸੀਜ਼ਨ-2024 ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਬਾਰੇ ਹੋਈ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗਾਊਂ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਿਸ਼ਤੀਆਂ, ਲਾਈਫ਼ ਜੈਕਟਾਂ, ਫਲੱਡ ਲਾਈਟਾਂ, ਸਰਚ ਲਾਈਟਾਂ ਆਦਿ ਸਮਾਨ ਦੀ ਪਹਿਲਾਂ ਤੋਂ ਹੀ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਰਿਪੇਅਰ ਦੀ ਲੋੜ ਹੈ, ਤਾਂ ਤੁਰੰਤ ਰਿਪੇਅਰ ਕਰਵਾਈ ਜਾਵੇ। ਇਸ ਤੋਂ ਇਲਾਵਾ ਮਾਨਸੂਨ ਤੋਂ ਪਹਿਲਾਂ ਡਰੇਨੇਜ਼ ਅਤੇ ਸੀਵਰੇਜ਼ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ, ਇਸ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇ। ਡਿਪਟੀ ਕਮਿ...
ਗੱਟੀ ਰਾਜੋ ਕੇ ਸਕੂਲ ‘ਚ ਐਨ.ਸੀ.ਸੀ. ਬਟਾਲੀਅਨ ਵੱਲੋਂ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਗੱਟੀ ਰਾਜੋ ਕੇ ਸਕੂਲ ‘ਚ ਐਨ.ਸੀ.ਸੀ. ਬਟਾਲੀਅਨ ਵੱਲੋਂ ਮਨਾਇਆ ਵਿਸ਼ਵ ਵਾਤਾਵਰਨ ਦਿਵਸ

Punjab
ਫਿਰੋਜ਼ਪੁਰ, 06 ਜੂਨ 2024 ( )             ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ 13 ਪੰਜਾਬ ਐਨ. ਸੀ.ਸੀ. ਬਟਾਲੀਅਨ ਵੱਲੋਂ ਸਕੂਲ ਦੇ ਐਨ.ਸੀ.ਸੀ. ਯੂਨਿਟ ਦੇ ਸਹਿਯੋਗ ਨਾਲ ਕਮਾਂਡਿੰਗ ਅਫ਼ਸਰ ਕਰਨਲ ਜੇ.ਐਸ. ਸ਼ਰਮਾ ਅਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਨ ਦਿਵਸ 2024 ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਤਾਵਰਨ ਦੀ ਸੰਭਾਲ ਅਤੇ ਸਤਲੁਜ ਦਰਿਆ ਦੇ ਕੰਢੇ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਯਤਨ ਕਰਨ ਦਾ ਉਪਰਾਲਾ ਕੀਤਾ ਗਿਆ।             ਸਕੂਲ ਦੇ ਐਨ.ਸੀ.ਸੀ. ਇੰਚਾਰਜ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਸੀ. ਦੇ 50 ਤੋਂ ਵੱਧ ਕੈਡਿਟਾਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਤਲੁਜ ਦਰਿਆ ਦੇ ਕੰਢੇ ’ਤੇ ਬੂਟੇ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਆਯੋਜਿਤ ਜਾਗਰੂਕਤਾ ਸੈਮੀਨਾਰ ਵਿੱਚ ਵਾਤਾਵਰਨ ਸੰਭਾਲ ਦੀ ਜਰੂਰਤ ਅਤੇ ਪ੍ਰਦੂਸ਼ਣ ਕਾਰਨ ਹੋਰ ਹੈ ਨੁਕਸਾਨ ਪ੍ਰਤੀ ਚੇਤਨ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਭ ਤੋਂ ਵੱਡੇ ਦਰਿਆ ਸ...