Wednesday, November 4
Shadow

Punjab

ਪਟੇਲ ਪਾਰਕ ਵਿੱਚ ਸੀਐਮ ਦੀ ਯੋਗਸ਼ਾਲਾ ਵੀ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ

ਪਟੇਲ ਪਾਰਕ ਵਿੱਚ ਸੀਐਮ ਦੀ ਯੋਗਸ਼ਾਲਾ ਵੀ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ

Punjab
ਅਬੋਹਰ 15 ਜੂਨ ਮੁੱਖ ਮੰਤਰੀ ਯੋਗਸ਼ਾਲਾ ਦੇ ਨੋਡਲ ਅਫ਼ਸਰ, ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਤੇ ਯੋਗਾ ਸੁਪਰਵਾਈਜ਼ਰ ਡਾ: ਰਾਧੇ ਸ਼ਿਆਮ ਦੀ ਅਗਵਾਈ 'ਚ ਅਬੋਹਰ ਦੇ ਪਟੇਲ ਪਾਰਕ ਵਿਖੇ 11 ਮਾਰਚ ਤੋਂ ਲਗਾਤਾਰ ਮੁਫ਼ਤ ਯੋਗਾ ਸ਼ਾਲਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਰਿਹਾ ਹੈ | ਪਟੇਲ ਪਾਰਕ ਵਿੱਚ ਸਿਹਤ ਨੂੰ ਸਿਹਤਮੰਦ ਰੱਖਣ ਲਈ ਹਰ ਰੋਜ਼ ਸਵੇਰੇ 5:30 ਤੋਂ 6:30 ਵਜੇ ਤੱਕ ਯੋਗਾ ਇੰਸਟ੍ਰਕਟਰ ਮਾਸਟਰ ਨਵਿੰਦਰ ਕੰਬੋਜ ਯੋਗ ਆਸਣ, ਧਿਆਨ ਅਤੇ ਪ੍ਰਾਣਾਯਾਮ ਕਰਵਾਉਂਦੇ ਹਨ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਤੰਦਰੁਸਤ ਰੱਖਣ ਦੇ ਟਿਪਸ ਵੀ ਦਿੰਦੇ ਹਨ। ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਯੋਗਾ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮਾਨਸਿਕ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਕੰਬੋਜ ਨੇ ਦੱਸਿਆ ਕਿ ਹਰ ਰੋਜ਼ ਯੋਗਾ ਕਰਨ ਨਾਲ ਕਮਰ ਦਰਦ, ਹਾਈ ਬੀਪੀ, ਸ਼ੂਗਰ ਅਤੇ ਨੀਂਦ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਤੇ ਸਮਾਜ ਸੇਵੀ ਕੰਵਲ ਖਨਾ ਨੇ ਕਿਹਾ ਕਿ ਪਟੇਲ ਪਾਰਕ ਵਿਖੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਬੜ...
ਸੀ.ਐਮ ਯੋਗਸ਼ਾਲਾ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਦੀ ਸਿਹਤ ਲਈ ਸਾਬਤ ਹੋ ਰਹੀ ਹੈ ਵਰਦਾਨ- ਡਿਪਟੀ ਕਮਿਸ਼ਨਰ

ਸੀ.ਐਮ ਯੋਗਸ਼ਾਲਾ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਦੀ ਸਿਹਤ ਲਈ ਸਾਬਤ ਹੋ ਰਹੀ ਹੈ ਵਰਦਾਨ- ਡਿਪਟੀ ਕਮਿਸ਼ਨਰ

Punjab
ਫ਼ਰੀਦਕੋਟ 15 ਜੂਨ ()ਯੋਗਾ ਦਾ ਨਿਯਮਤ ਅਭਿਆਸ ਨਾ ਸਿਰਫ਼ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਬਲਕਿ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਦੀ ਪ੍ਰੇਰਣਾ ਵੀ ਦਿੰਦਾ ਹੈ। ਮੁੱਖ ਮੰਤਰੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਸੀ.ਐਮ ਯੋਗਸ਼ਾਲਾ ਦਾ ਜਾਇਜ਼ਾ ਲੈਣ ਦੌਰਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਵੀ ਮੌਜੂਦ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀ.ਐਮ ਯੋਗਸ਼ਾਲਾ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਗਾ ਸਕੂਲ ਫਰੀਦਕੋਟ ਦੇ ਨਾਲ ਹੀ ਸਾਦਿਕ, ਕੋਟਕਪੂਰਾ, ਐਮ, ਜੈਤੂ ਵਿੱਚ ਵੀ ਹਨ। ਉਨ੍ਹਾਂ ਕਿਹਾ ਕਿ ਲੋਕ ਯੋਗਸ਼ਾਲਾ ਦਾ ਲਾਹਾ ਲੈਣ ਲਈ ਟੋਲ ਫਰੀ ਨੰਬਰ 76694-00500 'ਤੇ ਕਾਲ ਕਰ ਸਕਦੇ ਹਨ ਜਾਂ https://cmdiyogshala.punjab.gov.in 'ਤੇ ਲਾਗਇਨ ਕਰ ਸਕਦੇ ਹਨ। ਜ਼ਿਲ੍ਹ...
ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਅਤੇ ਭਰਪੂਰ ਪੈਦਾਵਰ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ- ਡਾ. ਅਮਰੀਕ ਸਿੰਘ

ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਅਤੇ ਭਰਪੂਰ ਪੈਦਾਵਰ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ- ਡਾ. ਅਮਰੀਕ ਸਿੰਘ

Punjab
ਫਰੀਦਕੋਟ 15 ਜੂਨ ( ) ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਅਮਰੀਕ ਸਿੰਘ ਨੇ ਬਲਾਕ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਦੇ ਨਾਲ ਦਾ ਡਾ.ਪਰਮਿੰਦਰ ਸਿੰਘ ,ਡਾ.ਲਖਵੀਰ ਸਿੰਘ ,ਹਰਜਿੰਦਰ ਸਿੰਘ ,ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਰਾਜਾ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ। ਪਿੰਡ ਖਾਰਾ ਵਿਚ ਨਰਮਾ ਉਤਪਾਦਕਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਫ਼ਰੀਦਕੋਟ ਵਿੱਚ ਨਰਮੇ ਦੀ ਕਾਸ਼ਤ ਘਟ ਪਾਣੀ ਵਾਲੇ ਇਲਾਕਿਆਂ ਵਿਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਰ ਘੱਟ ਮਿਲੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ । ਉਨਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਮੁੱਖ ਤੌਰ ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਮੀ ਕੀਟ ਨੁਕਸਾਨ ਪਹੁੰਚਾਉਂਦੇ ਹਨ ,ਜਿਨ੍ਹਾਂ ਦੀ ਰੋਕਥਾਮ ਲਈ ਨਿਰੰਤਰ ਨਿਰੀਖਣ ...
ਦੁਧਾਰੂ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਨੇ 3.17 ਲੱਖ ਜਾਨਵਰਾਂ ਨੂੰ ਮੂੰਹ ਖੁਰ ਤੋਂ ਬਚਾਓ ਦੇ ਲਈ ਲਗਾਈ ਵੈਕਸੀਨ

ਦੁਧਾਰੂ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਨੇ 3.17 ਲੱਖ ਜਾਨਵਰਾਂ ਨੂੰ ਮੂੰਹ ਖੁਰ ਤੋਂ ਬਚਾਓ ਦੇ ਲਈ ਲਗਾਈ ਵੈਕਸੀਨ

Punjab
ਫਾਜ਼ਿਲਕਾ 15 ਜੂਨ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਪਸ਼ੂ ਪਾਲਕਾਂ ਦੇ ਹਿੱਤ ਲਈ ਵੱਡੇ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹੇ ਵਿੱਚ ਦੁਧਾਰੂ ਜਾਨਵਰਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਨੇ ਮੂੰਹ ਖੁਰ ਅਤੇ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਦੀ ਮੁਹਿੰਮ ਪੂਰੀ ਕਰ ਲਈ ਹੈ ਜਦਕਿ ਗਲ ਘੋਟੂ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਜਾਰੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੱਝਾਂ ਤੇ ਗਾਂਵਾਂ ਵਿਚ ਮੂੰਹ ਖੁਰ ਅਤੇ ਗਾਂਵਾਂ ਵਿੱਚ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਮੁਫਤ ਟੀਕਾਕਰਨ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਮੂੰਹ ਖੁਰ ਤੋਂ ਬਚਾਓ ਲਈ 3 ਲੱਖ 17 ਹਜਾਰ ਜਾਨਵਰਾਂ ਨੂੰ ਵੈਕਸੀਨ ਲਗਾਈ ਗਈ ਹੈ ਜਦਕਿ ਲੰਪੀ ਸਕਿਨ ਤੋਂ ਬਚਾਓ ਲਈ ਇੱਕ ਲੱਖ 50 ਹਜਾਰ ਗਾਵਾਂ ਨੂੰ ਵੈਕਸੀਨ ਲਗਾਈ ਗਈ ਹੈ।ਇਸ ਤੋਂ ਬਿਨਾਂ ਗਲ ਘੋਟੂ ਬਿਮਾਰੀ ਤੋਂ ਬਚਾਓ ਲਈ ...
ਡਿਪਟੀ ਕਮਿਸ਼ਨਰ ਵੱਲੋਂ ਕੌਮੀ ਰਾਜਮਾਰਗਾਂ ਸਬੰਧੀ ਬੈਠਕ

ਡਿਪਟੀ ਕਮਿਸ਼ਨਰ ਵੱਲੋਂ ਕੌਮੀ ਰਾਜਮਾਰਗਾਂ ਸਬੰਧੀ ਬੈਠਕ

Punjab
ਫਾਜ਼ਿਲਕਾ 15 ਜੂਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਇੱਥੇ ਕੌਮੀ ਰਾਜਮਾਰਗਾਂ ਨਾਲ ਸਬੰਧਤ ਵਿਭਾਗਾਂ ਨਾਲ ਬੈਠਕ ਕਰਕੇ ਮਲੋਟ- ਅਬੋਹਰ -ਸਾਧੂ ਵਾਲੀ ਅਤੇ ਅਬੋਹਰ -ਫਾਜ਼ਿਲਕਾ ਨੈਸ਼ਨਲ ਹਾਈਵੇ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ । ਉਹਨਾਂ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਪ੍ਰੋਜੈਕਟਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ। ਉਨਾਂ ਨੇ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੱਥੇ ਕਿਤੇ ਪ੍ਰਵਾਨਗੀਆਂ ਦੀ ਜਰੂਰਤ ਹੈ ਸਬੰਧਤ ਵਿਭਾਗਾਂ ਨੂੰ ਪ੍ਰਵਾਨਗੀ ਜਲਦੀ ਜਾਰੀ ਕਰਨ ਲਈ ਉਪਰਾਲੇ ਕੀਤੇ ਜਾਣ। ਇਸ ਮੌਕੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿਨਾਂ ਲੋਕਾਂ ਦੀ ਜਮੀਨ ਉਕਤ ਸੜਕਾਂ ਲਈ ਅਕਵਾਇਰ ਹੋਈ ਹੈ ਅਤੇ ਹਾਲੇ ਤੱਕ ਉਹਨਾਂ ਨੇ ਮੁਆਵਜ਼ਾ ਪ੍ਰਾਪਤ ਨਹੀਂ ਕੀਤਾ ਉਹ ਤੁਰੰਤ ਦਫਤਰ ਨਾਲ ਸੰਪਰਕ ਕਰਕੇ ਆਪਣੀ ਮੁਆਵਜ਼ਾ ਰਾਸ਼ੀ ਪ੍ਰਾਪਤ ਕਰ ਲੈਣ । ਉਹਨਾਂ ਨੇ ਕਿਹਾ ਕਿ ਮਲੋਟ ਅਬੋਹਰ ਸਾਧੂ ਵਾਲੀ ਰੋਡ ਨਾਲ ਸੰਬੰਧਿਤ ਫਾਜ਼ਲਕਾ ਜ਼ਿਲੇ ਦੇ ਪਿੰਡਾਂ ਦੇ ਲੋਕ ਜਿਨਾਂ ਦੀ ਜਮੀਨ ਅਕੁਵਾਇਰ ਹੋਈ ਹੈ ਤੇ ਜਿਨ੍ਹਾਂ ਨੇ ਹਾਲੇ ਤੱਕ ਮੁਆਵਜ਼ਾ ਨਹੀਂ ਲਿਆ ਹ...
ਸਿਹਤ ਸੰਸਥਾਵਾ ਵਿੱਖੇ ਸ਼ਨੀਵਾਰ ਨੂੰ ਚੱਲਿਆ ਸਫਾਰੀ ਅਭਿਆਨ  :ਸਿਵਿਲ ਸਰਜਨ

ਸਿਹਤ ਸੰਸਥਾਵਾ ਵਿੱਖੇ ਸ਼ਨੀਵਾਰ ਨੂੰ ਚੱਲਿਆ ਸਫਾਰੀ ਅਭਿਆਨ :ਸਿਵਿਲ ਸਰਜਨ

Punjab
ਫਾਜ਼ਿਲਕਾ   1 5 ਜੂਨ ਸਿਵਿਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਵਿਖੇ ਸ਼ਨੀਵਾਰ ਨੂੰ ਸਫਾਈ ਅਭਿਆਨ ਜਾਰੀ ਰਿਹਾ. . ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਦੀ ਦਿਸ਼ਾ ਨਿਰਦੇਸ਼  ਤਹਿਤ ਹਰ ਸ਼ਨੀਵਾਰ ਨੂੰ ਸਿਹਤ ਸੰਸਥਾਵਾ ਵਿੱਖੇ ਕਰਮਚਾਰੀਆਂ ਨੇ ਸਾਫ ਸਫਾਈ ਤਹਿਤ ਅਭਿਆਨ ਜਾਰੀ ਰੱਖਿਆ ਜਿਸ ਦੀ ਸਮਾਜਸੇਵੀ ਸੰਸਥਾਵਾਂ ਨੇ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ. ਇਸ ਦੇ ਨਾਲ-ਨਾਲ ਸਿਵਿਲ ਸਰਜਨ ਨੇ ਲੋਕਾਂ ਨੁੰ ਅਪਿਲ ਕੀਤੀ ਹੈ ਹਸਪਤਾਲ ਸਟਾਫ ਨੂੰ ਸਾਫ ਸਫਾਈ ਲਈ ਸਹਿਯੋਗ ਜਰੂਰ ਦਿਉ. ਅੱਜ  ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਅਤੇ ਡਾਕਟਰ ਨੀਰਜਾ ਗੁਪਤਾ ਦੀ ਅਗਵਾਈ ਹੇਠ ਅਬੋਹਰ ਸਿਵਿਲ ਹਸਪਤਾਲ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਸਟਾਫ ਦੀ ਡਿਊਟੀ ਲਗਾ ਕੇ ਹਸਪਤਾਲ ਨੂੰ ਧੋਇਆ ਜਾ ਰਿਹਾ ਹੈ ਅਤੇ ਖਾਸ ਕਰ ਬਾਥਰੂਮ ਅਤੇ ਟੋਇਲੇਟ  ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ. ਇਸ ਬਾਰੇ  ਜਾਨਕਾਰੀ ਦਿੰਦੇ ਹੋਏ  ਕਾਰਜਕਰੀ  ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਅਤੇ ਡਾਕਟਰ ਨੀਰਜਾ ਗੁਪਤਾ ਨੇ ਦੱਸਿਆ ਕਿ ਸਫਾਈ ਲਈ ਵਿਭਾਗ ਵਲੋ ਖਾਸ ਹਿਦਾਇਤਾਂ ਮਿਲੀ ਹੈ ਅਤੇ ਹੁਣ ਸ਼...
ਮਈ ਮਹੀਨੇ ’ਚ 4493 ਵਿਅਕਤੀਆਂ ਨੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਿਆ ਲਾਹਾ-ਐਸ.ਐਸ.ਪੀ.

ਮਈ ਮਹੀਨੇ ’ਚ 4493 ਵਿਅਕਤੀਆਂ ਨੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਿਆ ਲਾਹਾ-ਐਸ.ਐਸ.ਪੀ.

Punjab
ਮਾਨਸਾ, 15 ਜੂਨ : ਜ਼ਿਲ੍ਹੇ ਵਿੱਚ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਸਾਂਝ ਕੇਂਦਰ ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਬਿਤ ਹੋ ਰਹੇ ਹਨ। ਜ਼ਿਲ੍ਹਾ ਪੱਧਰ ’ਤੇ ਚਲ ਰਿਹਾ ਸਾਂਝ ਕੇਂਦਰ, ਸਬ ਡਵੀਜ਼ਨ ਪੱਧਰ ’ਤੇ 3 ਸਾਂਝ ਕੇਂਦਰਾਂ ਸਮੇਤ 12 ਥਾਣਿਆਂ ’ਚ ਵੀ ਪੁਲਿਸ ਸਟੇਸ਼ਨ ਸਾਂਝ ਕੇਂਦਰ ਚਲ ਰਹੇ ਹਨ। ਇਹ ਜਾਣਕਾਰੀ ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਨੇ ਦਿੱਤੀ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਹੀਨਾ ਮਈ 2024 ਦੌਰਾਨ ਵੱਖ-ਵੱਖ ਸਾਂਝ ਕੇਂਦਰਾਂ ਤੋਂ 4493 ਵਿਅਕਤੀਆਂ ਨੇ ਵੱਖੋ-ਵੱਖਰੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਸਾਂਝ ਕੇਂਦਰ ਪੁਲਿਸ ਅਤੇ ਲੋਕਾਂ ਦੀ ਆਪਸੀ ਸਾਂਝ ਲਈ ਵੀ ਸਹਾਈ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ’ਤੇ ਹਰੇਕ ਸੇਵਾ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਹੱਈਆ ਕਰਵਾਉਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹੋਏ ਹਨ, ਤਾਂ ਜੋ ਸਾਂਝ ਕੇਂਦਰਾਂ ’ਤੇ ਆਉਣ ਵਾਲੇ ਲੋਕਾਂ ਨੂੰ ਬ...
ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ

ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ

Punjab
ਮੋਗਾ, 15 ਜੂਨ (000)- ਇਫਕੋ ਨੇ ਜੀ.ਟੀ.ਭਾਰਤ ਅਤੇ ਐਚ.ਡੀ.ਐਫ.ਸੀ. ਬੈਂਕ ਪਰਿਵਰਤਨ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ - ਮਹਿਲਾ ਕਿਸਾਨ ਡਰੋਨ ਕੇਂਦਰ (ਪੀ.ਐਮ.ਡੀ.ਕੇ.) ਸਕੀਮ ਤਹਿਤ 10 ਜ਼ਿਲ੍ਹਿਆਂ ਦੀਆਂ ਮਹਿਲਾ ਪਾਇਲਟਾਂ ਨੂੰ 24 ਡਰੋਨ ਦਿੱਤੇ ਹਨ। ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਲਾਭਪਾਤਰੀਆਂ ਨੂੰ ਡਰੋਨ ਸੌਂਪੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਵਿੱਚ ਖੇਤੀ ਨਵੀਨਤਾ ਅਤੇ ਮਹਿਲਾ ਸਸ਼ਕਤੀਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਪੰਜਾਬ ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਭਾਗੀਦਾਰਾਂ ਦੇ ਨਾਲ ਇਹ ਪਹਿਲਕਦਮੀ ਤਬਦੀਲੀ ਵਾਲੀ ਹੈ। ਇਹ ਮਹਿਲਾ ਕਿਸਾਨ, ਜੋ ਹੁਣ ਖੇਤੀਬਾੜੀ ਡਰੋਨ ਚਲਾਉਣ ਵਿੱਚ ਨਿਪੁੰਨ ਹਨ, ਫਸਲਾਂ ਦੀ ਪੈਦਾਵਾਰ ਵਿੱਚ ਮਹੱਤਵਪੂਰਨ ਵਾਧਾ ਕਰਨ, ਖੇਤੀ ਕੁਸ਼ਲਤਾ ਨੂੰ ਵਧਾਉਣ ਅਤੇ ਯੂਰੀਆ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਸੁਤੰਤਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹ...
ਸੀ.ਐਮ. ਦੀ ਯੋਗਸ਼ਾਲਾ ਸਕੀਮ ਲੋਕਾਂ ਦੀ ਰੋਗ ਮੁਕਤੀ ਲਈ ਹੋ ਰਹੀ ਵਰਦਾਨ ਸਾਬਿਤ

ਸੀ.ਐਮ. ਦੀ ਯੋਗਸ਼ਾਲਾ ਸਕੀਮ ਲੋਕਾਂ ਦੀ ਰੋਗ ਮੁਕਤੀ ਲਈ ਹੋ ਰਹੀ ਵਰਦਾਨ ਸਾਬਿਤ

Punjab
ਮੋਗਾ, 15 ਜੂਨ (000) - ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰੋਜੈਕਟ ਸੀ.ਐਮ.ਦੀ ਯੋਗਸ਼ਾਲਾ ਨਾਲ ਮੋਗਾ ਦੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਹੁਤ ਜਿਆਦਾ ਆਰਾਮ ਮਿਲਿਆ ਹੈ। ਪੰਜਾਬ ਸਰਕਾਰ ਦੀ ਮਹੱਤਵਪੂਰਨ ਯੋਜਨਾ 'ਸੀ.ਐਮ. ਦੀ ਯੋਗਸ਼ਾਲਾ' ਮੋਗਾ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।ਜ਼ਿਲ੍ਹੇ ਭਰ ਵਿੱਚ ਸ਼ੁਰੂ ਹੋਈਆਂ ਯੋਗਾ ਕਲਾਸਾਂ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਲਗਭਗ 50 ਸਥਾਨਾਂ ਉੱਪਰ 83 ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਦਾ ਲੋਕਾਂ ਨੂੰ ਮੁਫ਼ਤ ਵਿੱਚ ਲਾਹਾ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਯੋਗ ਅਭਿਆਸਾਂ ਦੁਆਰਾ ਮੁਫ਼ਤ ਯੋਗ ਅਭਿਆਸਾਂ ਨੂੰ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕਸਰਤ, ਆਸਨ, ਪ੍ਰਾਣਾਯਾਮ ਆਦਿ ਸ਼ਾਮਿਲ ਹਨ। ਇਨ੍ਹਾਂ ਕਲਾਸਾਂ ਵਿੱਚ ਹਰ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਕਈ ਤਰ੍ਹਾਂ ...
ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

Punjab
ਚੰਡੀਗੜ੍ਹ, 14 ਜੂਨ, 2024 - ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਬੱਸੀ ਪਠਾਣਾਂ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਮਾਲ ਪਟਵਾਰੀ ਹਰਦੀਪ ਸਿੰਘ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਕਰਮਚਾਰੀ ਨੂੰ ਪਿੰਡ ਦਾਦੂਮਾਜਰਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਸਨੀਕ ਮਲਕੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਨੇ ਪਹਿਲਾਂ ਵੀ ਉਸ ਤੋਂ 4 ਏਕੜ ਜ਼ਮੀਨ ਦਾ ਇੰਤਕਾਲ ਉਸਦੇ ਨਾਂ ਕਰਵਾਉਣ ਲਈ 5000 ਰੁਪਏ ਰਿਸ਼ਵਤ ਵਜੋਂ ਲੈ ਲਏ ਸਨ। ਉਸ ਤੋਂ ਬਾਅਦ ਇਨ੍ਹਾਂ 4 ਏਕੜਾਂ 'ਚੋਂ ਸ਼ਿਕਾਇਤਕਰਤਾ ਨੇ 2 ਏਕੜ ਜ਼ਮੀਨ ਆਪਣੀ ਪਤਨੀ ਦੇ ਨਾਂ 'ਤੇ ਤਬਦੀਲ ਕਰ ਦਿੱਤੀ ਸੀ ਅਤੇ ਇਸ ਦੋ ਏਕੜ ਦਾ ਇੰਤਕਾਲ ਦਰਜ ਕਰਵਾਉਣ ਲਈ ਉਕਤ ਪਟਵਾਰੀ ਨੇ ਫੇਰ 500...