ਉਰਦੂ ਆਮੋਜ਼ ਦੀ ਸਿਖਲਾਈ ਲਈ ਕਲਾਸਾਂ ਸੁਰੂ
ਫਰੀਦਕੋਟ 19 ਜੂਨ () ਭਾਸਾ ਵਿਭਾਗ ਪੰਜਾਬ ਵੱਲੋਂ ਦਫਤਰ ਜਿਲ੍ਹਾ ਭਾਸਾ ਅਫਸਰ ਫ਼ਰੀਦਕੋਟ ਵਿਖੇ ਉਰਦੂ ਅਮੋਜ਼ ਦੀ ਸਿਖਲਾਈ ਲਈ ਨਵੀਂ ਸ੍ਰੇਣੀ ਵਿੱਚ ਦਾਖਲਾ ਸੁਰੂ ਕੀਤਾ ਗਿਆ ਹੈ।
ਇਸ ਸਬੰਧੀ ਸ੍ਰੀ ਮਨਜੀਤ ਪੁਰੀ ਜਿਲ੍ਹਾ ਭਾਸ਼ਾ ਅਫਸਰ ਫ਼ਰੀਦਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸੇ ਵੀ ਉਮਰ ਤੇ ਵਰਗ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਕੋਰਸ ਦੀ ਦਾਖਲਾ ਫੀਸ 500 ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਉਰਦੂ ਸਿਖਲਾਈ ਕੋਰਸ 6 ਮਹੀਨੇ ਦਾ ਹੈ। ਕੋਰਸ ਖਤਮ ਹੋਣ ਉਪਰੰਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰੀਖਿਆ ਲਈ ਜਾਵੇਗੀ ਅਤੇ ਪਾਸ ਹੋਣ ਵਾਲੇ ਉਮੀਦਵਾਰ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹ ਕਲਾਸ ਦਫਤਰੀ ਕੰਮ-ਕਾਜ ਵਾਲੇ ਦਿਨ ਸ਼ਾਮ 5-15 ਤੋਂ 6-15 ਵਜੇ ਤੱਕ ਸਰਕਾਰੀ ਕੰਨਿਆ ਸੀਨੀ. ਸੈਕੰ ਸਕੂਲ ਫ਼ਰੀਦਕੋਟ ਵਿਖੇ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਵਾਲੇ ਚਾਹਵਾਨ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਾਖਲਾ ਫਾਰਮ ਜਿਲ੍ਹਾ ਭਾਸ਼ਾ ਦਫਤਰ, ਕਮਰਾ ਨੰ. 333, ਦੂਜੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਰੀਦਕੋ...







