ਪੰਜਾਬ ਐਂਡ ਸਿੰਧ ਬੈਂਕ ਨੇ ਆਪਣੇ 117ਵੇਂ ਸਥਾਪਨਾ ਦਿਵਸ ਮੌਕੇ 117 ਪੌਦੇ ਲਗਾਏ
ਫਰੀਦਕੋਟ, 20 ਜੂਨ, ਪੰਜਾਬ ਐਂਡ ਸਿੰਧ ਬੈਂਕ ਨੇ ਆਪਣਾ 117 ਸਥਾਪਨਾ ਦਿਵਸ ਮਨਾਇਆ। ਬੈਂਕ ਦੇ ਜੋਨਲ ਮੈਨੇਜਰ ਆਸ਼ੀਸ਼ ਰੰਜਨ ਦੀ ਰਹਿਨਮਾਈ ਵਿੱਚ ਬੈਂਕ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਪਿੰਡ ਚਹਿਲ ਵਿਖੇ 117 ਪੌਦੇ ਲਗਾਏ ਗਏ।
ਇਸ ਮੌਕੇ ਜੋਨਲ ਮੈਨੇਜਰ ਆਸ਼ੀਸ਼ ਰੰਜਨ ਨੇ ਕਿਹਾ ਕਿ ਅੱਜ ਸਾਨੂੰ ਦੁਨੀਆ ਦੇ ਵੱਧ ਰਹੇ ਤਾਪਮਾਨ ਤੋਂ ਬਚਾਓ ਕਰਨ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਜੋ ਪੇਂਡੂ ਸਵੈ ਰੁਜਗਰ ਸਿਖਲਾਈ ਸੰਸਥਾ ਵਿੱਚ 117 ਪੌਦੇ ਲਗਾਏ ਗਏ ਹਨ, ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ਅਤੇ ਇਸ ਨੂੰ ਪੂਰਾ ਪ੍ਰਫੱਲਤ ਕਰਨ ਲਈ ਪੂਰੀ ਕੋਸ਼ਿਸ਼ ਰਹੇਗੀ।
ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਬੈਂਕ ਆਪਣਾ 117 ਸਥਾਪਨਾ ਦਿਵਸ ਮਨਾ ਰਿਹਾ ਹੈ ਅੱਜ ਤੋਂ 117 ਸਾਲ ਪਹਿਲਾਂ ਜਦੋਂ ਇਸ ਬੈਂਕ ਦੀ ਸਥਾਪਨਾ ਹੋਈ ਸੀ ਤਾਂ ਇਹ ਮੌਜੂਦਾ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਅਤੇ ਅੰਮ੍ਰਿਤਸਰ ਵਿਖੇ ਸ਼ੁਰੂਆਤ ਕੀਤੀ ਗਈ ਸੀ। ਇਸ ਬੈਂਕ ਦਾ ਇਹ ਇਤਿਹਾਸ ਰਿਹਾ ਹੈ ਕਿ ਭਾਰਤ ਪਾਕ ਵੰਡ ਉਪਰੰਤ ਵੀ ਜਿਹੜੇ ਲੋਕਾਂ ਦੇ ਖਾਤੇ ਪਾਕਿਸਤਾਨ ਵਿਖੇ ਰਹਿ ਗਏ ਸਨ ਅਤੇ ਉਹ ਲੋਕ ਆਪ ਹਿੰਦੁਸਤਾਨ ਆ ...








