ਸਿਹਤ ਵਿਭਾਗ ਵੱਲੋਂ “ਵਿਸ਼ਵ ਆਬਾਦੀ ਦਿਵਸ” ਸਬੰਧੀ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਪੰਦਰਵਾੜਾ
ਫਾਜਿਲਕਾ 2 ਜੁਲਾਈ 2024………..
ਸਿਹਤ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰ ਨਿਯੋਜਨ ਸਬੰਧੀ ਇਕ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅੱਜ ਸੀਐਚਸੀ ਖੂਈਖੇੜਾ ਫੀਲਡ ਸਟਾਫ ਮਲੀਪਰਪਜ਼ ਹੈਲਥ ਵਰਕਰ ਦੀ ਬੈਠਕ ਕੀਤੀ ਗਈ।
ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਖੂਈ ਖੇੜਾ ਡਾ. ਵਿਕਾਸ ਗਾਂਧੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਧ ਰਹੀ ਆਬਦੀ ਨੂੰ ਘਟਾਉਣ ਲਈ ਇਕ ਵਿਸ਼ੇਸ਼ ਪੰਦਰਵਾੜਾ ਮਿਤੀ 27 ਜੂਨ ਤੋਂ 24 ਜੁਲਾਈ ਤੱਕ ਮਨਾ ਰਿਹਾ ਹੈ। ਜਿਸ ਵਿੱਚ 27 ਜੂਨ ਤੋਂ 10 ਜੁਲਾਈ ਤੱਕ "ਜਾਗਰੂਕਤਾ ਪੰਦਰਵਾੜਾ" ਅਤੇ 11 ਜੁਲਾਈ ਤੋਂ 24 ਜੁਲਾਈ ਤਕ "ਆਬਾਦੀ ਸਥਿਰਤਾ ਪੰਦਰਵਾੜਾ" ਮਨਾਇਆ ਜਾਵੇਗਾ।
ਡਾ. ਗਾਂਧੀ ਨੇ ਅੱਗੇ ਦੱਸਿਆ ਕਿ ਇਸ ਵਾਰ ਇਹ ਪੰਦਰਵਾੜਾ ਸਕੰਲਪ “ਵਿਕਸਿਤ ਭਾਰਤ ਦੀ ਨਵੀਂ ਪਛਾਣ, ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ " ਥੀਮ ਅਧੀਨ ਪਿੰਡ ਪੱਧਰ ਤੱਕ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨਿਯੋਜਨ ਇਕ ਖੁਸ਼ਹਾਲ ਪਰਿਵਾਰ ਦੀ ਚਾਬੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 11 ਜੁ...








