ਏ.ਡੀ.ਸੀ. ਵੱਲੋਂ ਮੈਸਰਜ਼ ਇਲਾਇੰਟ ਇੰਗਲਿਸ਼ ਲੈਗੂਏਜ਼ ਇੰਸਟੀਚਿਊਟ ਫਰਮ ਦਾ ਲਾਇਸੰਸ ਰੱਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜੁਲਾਈ 2024: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ਼ ਇਲਾਇੰਟ ਇੰਗਲਿਸ਼ ਲੈਗੂਏਜ਼ ਇੰਸਟੀਚਿਊਟ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੈਸਰਜ਼ ਇਲਾਇੰਟ ਇੰਗਲਿਸ਼ ਲੈਗੂਏਜ਼ ਇੰਸਟੀਚਿਊਟ ਫਰਮ ਐਸ.ਸੀ.ਓ.ਨੰਬਰ-32, ਪਹਿਲੀ ਮੰਜਿਲ, ਫੇਜ-1, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਦੇ ਮਾਲਕ ਸਿਟਾਲਿਨਜੀਤ ਸਿੰਘ ਪੁੱਤਰ ਸ੍ਰੀ ਬਲਜੀਤ ਸਿੰਘ ਵਾਸੀ ਪਿੰਡ ਤੇ ਡਾਕਖਾਨਾ, ਦੁੱਗਲ ਕਲਾਂ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ, ਹਾਲ ਵਾਸੀ ਮਕਾਨ ਨੰਬਰ 436, ਫੇਜ-4, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲੈਟਸ ਦੇ ਕੰਮ ਲਈ ਲਾਇਸੰਸ ਨੰ: 209/ਆਈ.ਸੀ ਮਿਤੀ 24.09.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 23.09.2023 ਨੂੰ...








