ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਮਲੋਟ ਵਿਖੇ ਨਾਟਕ ਮੁਕਾਬਿਲਆਂ ਦਾ ਅਯੋਜਨ
ਸ੍ਰੀ ਮੁਕਤਸਰ ਸਾਹਿਬ 1 ਅਗਸਤ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਦੀ ਅਗਵਾਈ ਵਿੱਚ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਲੋਕਾਂ ਨੂੰ ਨਾਟਕਾਂ ਰਾਹੀਂ ਜਾਗਰੂਕ ਮਿਮਿਟ ਵਿਖੇ ਨਾਟਕ ਮੁਕਾਬਲੇ ਕਰਵਾਏ ਗਏ, ਇਹਨਾਂ ਨਾਟਕ ਮੁਕਾਬਲਿਆਂ ਦਾ ਜਾਇਜਾ ਲੈਂਦਿਆਂ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਨੇ ਦੱਸਿਆ ਕਿ ਨਾਟਕਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਜੋਨ ਪੱਧਰ ਤੇ 132 ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਸਨ।
ਉਹਨਾਂ ਦੱਸਿਆ ਕਿ ਜੋਨ ਪੱਧਰ ਤੇ ਕਰਵਾਏ ਗਏ ਨਾਟਕ ਮੁਕਾਬਲਿਆਂ ਵਿੱਚ ਡਵੀਜ਼ਨ ਪੱਧਰ ਤੇ ਸ੍ਰੀ ਮੁਕਤਸਰ ਸਾਹਿਬ,ਮਲੋਟ ਅਤੇ ਗਿੱਦੜਬਾਹਾ ਵਿਖੇ 10-10 ਟੀਮਾਂ ਦੀ ਚੋਣ ਕੀਤੀ ਗਈ ਸੀ, ਇਹਨਾਂ ਟੀਮਾਂ ਵਿੱਚੋਂ ਅੱਜ ਚੰਗੀ ਕਾਰਗੁਜਾਰੀ ਦਿਖਾਉਣ ਵਾਲੀਆਂ ਨਾਟਕ ਵਾਲੀਆਂ ਤਿੰਨ-ਤਿੰਨ ਟੀਮਾਂ ਦੀ ਬਹੁਤ ਹੀ ਪ੍ਰਾਦਰਸ਼ੀ ਢੰਗ ਨਾਲ ਅੱਜ ਚੋਣ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਹਨਾਂ ਚੁਣਿਆਂ ਗਈਆਂ ਟੀਮਾਂ ਦੇ 8 ਅਗਸਤ 2024 ਨੂੰ ਡਵੀਜ਼ਨ ਪੱਧਰ ਤੇ ਨਿਰਧਾਰਿਤ ਥਾਵਾਂ ਤੇ ਹੀ ਮੁਕਾਬਲੇ ਕਰਵਾਏ ਜਾਣਗੇ।ਇਹਨਾਂ ਮੁਕਾਬਲਿਆਂ ਉਪਰੰਤ ਜ...








