“ਬੀਆਈਐਸ ਗਤੀਵਿਧੀਆਂ, ਭਾਰਤੀ ਮਿਆਰਾਂ ਅਤੇ ਆਨ-ਲਾਈਨ ਸੇਵਾਵਾਂ” ‘ਤੇ ਵਰਕਸ਼ਾਪ ਆਯੋਜਿਤ
ਬਠਿੰਡਾ, 23 ਅਗਸਤ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਵਲੋਂ "ਬੀਆਈਐਸ ਗਤੀਵਿਧੀਆਂ, ਭਾਰਤੀ ਮਿਆਰਾਂ ਅਤੇ ਆਨ-ਲਾਈਨ ਸੇਵਾਵਾਂ" 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ. ਅਜੈ ਮੌਰਿਆ ਜੁਆਇੰਟ ਡਾਇਰੈਕਟਰ ਅਤੇ ਸ਼੍ਰੀ ਕੁਸ਼ਾਗਰਾ ਜਿੰਦਲ ਡਿਪਟੀ ਡਾਇਰੈਕਟਰ ਸੀ.ਐਚ.ਬੀ.ਓ. ਨੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਦੱਸਿਆ। ਇਸ ਦੌਰਾਨ ਸ਼੍ਰੀ ਅਜੈ ਮੌਰਿਆ ਨੇ ਬੀ.ਆਈ.ਐੱਸ. ਪ੍ਰਮਾਣਿਤ ਉਤਪਾਦਾਂ ਦੀ ਖਰੀਦ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਭਾਰਤੀ ਮਿਆਰਾਂ ਦੇ ਅਨੁਕੂਲ ਉਤਪਾਦਾਂ ਦੀ ਵਰਤੋਂ ਤੇ ਅਜਿਹੇ ਪ੍ਰੋਗਰਾਮ ਅਤੇ ਸਕੀਮਾਂ ਜਿਥੇ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣਗੀਆਂ ਉਥੇ ਸਮੁੱਚੀ ਲਾਗਤ ਨੂੰ ਘਟਾਉਣਗੀਆਂ ਅਤੇ ਰਾਜ ਵਿੱਚ ਮਿਆਰੀ ਈਕੋ-ਸਿਸਟਮ ਨੂੰ ਵਿਕਸਤ ਕਰਨ ਵਿੱਚ ਮਦਦ ਕਰਨਗੀਆਂ।
ਇਸ ਦੌਰਾਨ ਉਨ੍ਹਾਂ ਬੀਆਈਐਸ ਗਤੀਵਿਧੀਆਂ, ਭੂਮਿਕਾਵਾਂ ਅਤੇ ਕਾਰਜਾਂ ਦੀ ਵਿਆਖਿਆ ਕਰਦਿਆਂ ਭਾਗੀਦਾਰਾਂ ਨੂੰ ...








