ਸਪੀਕਰ ਸੰਧਵਾਂ ਨੇ ਕੀਤਾ ਸਿਵਲ ਹਸਪਤਾਲ ਫ਼ਰੀਦਕੋਟ ਦਾ ਦੌਰਾ
ਫ਼ਰੀਦਕੋਟ 12 ਸਤੰਬਰ,2024
ਡਾਕਟਰ ਦੀ ਪਦਵੀ ਬਹੁਤ ਉੱਚੀ ਹੁੰਦੀ ਹੈ ਅਤੇ ਲੋਕ ਡਾਕਟਰ ਨੂੰ ਰੱਬ ਮੰਨਦੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀ ਦਾ ਇਲਾਜ ਕਰਨਾ ਬਹੁਤ ਵੱਡੀ ਸੇਵਾ ਤੇ ਪੁੰਨ ਦਾ ਕੰਮ ਹੈ ਇਹ ਸੇਵਾ ਲਈ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਗਾਈ ਹੈ ।
ਉਨ੍ਹਾਂ ਦਫਤਰੀ ਅਮਲੇ ਨੂੰ ਕਿਹਾ ਕਿ ਕਿਸੇ ਵਿਅਕਤੀ ਦਾ ਕੰਮ ਪੈਡਿੰਗ ਨਾ ਰਹੇ ਅਤੇ ਅੰਗਹੀਣ ਵਿਅਕਤੀਆਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਸਪੀਕਰ ਸੰਧਵਾਂ ਨੇ ਕਿਹਾ ਕਿ ਐਚ.ਐਮ.ਆਈ.ਐਸ ਦੇ ਕਰਮਚਾਰੀਆਂ ਨੂੰ ਪਿਛਲੇ ਕਈ ਮਹੀਨਿਆਂ ਤੋ ਤਨਖਾਹ ਨਹੀ ਮਿਲੀ ਸੀ ਤੇ ਉਹ ਕੰਮ ਛੋੜ ਹੜਤਾਲ ਤੇ ਚੱਲ ਰਹੇ ਸਨ ਉਨਾਂ ਨੂੰ ਬਕਾਇਆ ਸਾਰੀ ਤਨਖਾਹ ਮਿਲ ਗਈ ਹੈ ਤੇ ਉਹ ਕੰਮ ਤੇ ਪਰਤ ਆਏ ਹਨ । ਇਸ ਤੋਂ ਇਲਾਵਾ ਉਨ੍ਹਾਂ ਸਿਵਲ ਹਸਪਤਾਲ ਵਿਖੇ ਆਪਣੀਆਂ ਮੰਗਾਂ ਸੰਬੰਧੀ ਹੜਤਾਲ ਤੇ ਬੈਠੇ ਡਾਕਟਰਾਂ ਤੋ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਹ ਮਸਲਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ...








