ਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਬਣੀ ਚਾਨਣ ਮੁਨਾਰਾ
ਲੁਧਿਆਣਾ, 25 ਸਤੰਬਰ (000) - ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਾਬਰਪੁਰ ਦੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਲੜਕੀ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾ ਬਣੀ ਹੈ ਜਿਸਨੇ ਵਿਪਰੀਤ ਪਰਸਥਿਤੀਆਂ ਵਿੱਚ ਵੀ ਹਾਰ ਨਹੀਂ ਮੰਨੀ ਅਤੇ 10ਵੀਂ ਜਮਾਤ ਵਿੱਚ 650/650 ਅੰਕ ਪ੍ਰਾਪਤ ਕਰਕੇ ਡਾਕਘਰ ਰਾਜਗੜ੍ਹ, ਦੋਰਾਹਾ (ਲੁਧਿਆਣਾ) ਵਿੱਚ ਨੌਕਰੀ ਹਾਸਲ ਕੀਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਸ੍ਰੀਮਤੀ ਰਜਿੰਦਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚੀ ਗਗਨਦੀਪ ਕੌਰ ਪੁੱਤਰੀ ਸਰਦਾਰ ਭੁਪਿੰਦਰ ਸਿੰਘ, ਪਿੰਡ ਬਾਬਰਪੁਰ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੀ ਵਾਸੀ ਹੈ ਜਿਸਦੀ ਡਾਕ ਵਿਭਾਗ ਵਿੱਚ ਜੀ.ਡੀ.ਐਸ. ਦੀ ਪੋਸਟ ਲਈ ਚੋਣ ਹੋਈ ਹੈ।
ਉਨ੍ਹਾਂ ਦੱਸਿਆ ਕਿ ਬੱਚੀ ਗਗਨਦੀਪ ਕੌਰ ਜੋ ਕਿ ਆਈ.ਈ.ਆਰ.ਟੀ. ਹਰਜੀਤ ਸਿੰਘ ਬਲਾਕ ਡੇਹਲੋਂ-2 ਵੱਲੋਂ ਸਰਵੇ ਸੈਸ਼ਨ 2012-13 ਦੌਰਾਨ ਮਿਲੀ ਸੀ। ਆਈ.ਈ.ਆਰ.ਟੀ. ਹਰਜੀਤ ਸਿੰਘ ਵੱਲੋਂ ਬੱਚੀ ਦੇ ਮਾਪਿਆਂ ਤੋਂ ਪ੍ਰਾਪਤ ਜਾਣਕਾਰੀ ਅਤੇ ਬੱਚੀ ਦੀ ਅਸੈਸਮੈਂਟ ਕਰਨ ਉਪਰੰਤ ਪਾਇਆ ਗਿਆ ਕਿ ਬੱਚੀ ਸ...








