ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅਤੇ ਦਇਆਨੰਦ ਆਈਟੀਆਈ ਅੰਮ੍ਰਿਤਸਰ ਦਾ” ਕੌਸ਼ਲ ਦੀਕਸ਼ਾਂਤ ਸਮਾਰੋਹ ” ਕਰਵਾਇਆ ਗਿਆ
ਅੰਮ੍ਰਿਤਸਰ 26.10.2024 -
ਮਿਨਿਸਟਰੀ ਆਫ ਸਕਿਲ ਡਿਵੈਲਪਮੈਂਟ ਅਤੇ ਇੰਟਰਪ੍ਰਨਅਰਸ਼ਿਪ, ਭਾਰਤ ਸਰਕਾਰ ਦਾ ਮੰਤਰਾਲਿਆ ਵੱਲੋਂ ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਇਸ ਸੰਸਥਾ ਅਤੇ ਦਇਆਨੰਦ ਆਈਟੀ ਆਈ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਦੇ ਨਾਲ ਅੱਜ "ਕੌਸ਼ਲ ਦੀਕਸ਼ਾਂਤ ਸਮਾਰੋਹ" ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਿਨਟ ਵਜ਼ੀਰ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨ ਸਨ। ਉਹਨਾਂ ਦੇ ਨਾਲ ਪ੍ਰਮੁੱਖ ਉਦੋਗਪਤੀ ਸ੍ਰੀ ਲਵਤੇਸ਼ ਸਚਦੇਵਾ ਮਾਲਕ ਨਾਵਲਟੀ ਗਰੁੱਪ ਅਤੇ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਸ੍ਰੀ ਜਤਿੰਦਰ ਪਾਲ ਸਿੰਘ ਮੋਤੀ ਭਾਟੀਆ ਸਾਬਕਾ ਕੌਂਸਲਰ ਅਤੇ ਸ੍ਰੀ ਗੌਰਵ ਅਗਰਵਾਲ ਆਗੂ ਆਪ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ ।
ਸ ਧਾਲੀਵਾਲ ਨੇ ਤਕਰੀਬਨ 150 ਸਿਖਿਆਰਥੀਆਂ ਨੂੰ ਜੋ ਕਿ ਆਪਣੀ ਆਪਣੀ ਟ੍ਰੇਡ ਦੇ ਵਿੱਚੋਂ ਫਸਟ, ਸੈਕੰਡ, ਥਰਡ ਆਏ ਸਨ, ਉਹਨਾਂ ਨੂੰ ਅਤੇ ਦੋਨਾਂ ਸੰਸਥਾਵਾਂ ਦੇ ਇੰਸਟਰਕਟਰ ਸਾਹਿਬਾਨ ਜਿਨਾਂ ਨੂੰ ਟਾਟਾ ਸਟਰਾਈਵ ਅਤੇ ਸੀਮਨ ਕੰਪਨੀ ਵੱਲੋਂ ਟ੍ਰੇਨਿੰਗ ਕਰਵਾਈ ਗਈ ਸੀ, ਉਸ ਦੇ ਸਰਟ...








