ਲੋਕ ਪੁਰਾਣੀਆਂ ਬਿਮਾਰੀਆਂ ਤੋਂ ਮੁਕਤ ਹੋ ਕੇ ਹੋਰਾਂ ਨੂੰ ਵੀ ਦੱਸ ਰਹੇ ਨੇ ਯੋਗਾ ਦੇ ਲਾਭ –ਐਸ ਡੀ ਐਮ ਦਮਨਦੀਪ ਕੌਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ, 2024:
ਸੀ ਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਲੋਕ ਪੁਰਾਣੇ ਰੋਗਾਂ ਤੋਂ ਮੁਕਤ ਹੋ ਰਹ ਹਨ। ਮੋਹਾਲੀ ਦੇ ਸੈਕਟਰ 71, 77, 78, 88 ਅਤੇ ਫੇਜ਼-1 ’ਚ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ 150 ਤੋਂ ਵਧੇਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ। ਐਸ ਡੀ ਐਮ ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਟ੍ਰੇਨਰ ਰਸ਼ਿਵ ਵੱਲੋਂ ਮੋਹਾਲੀ ਦੇ ਸੈਕਟਰ 77, ਨੇੜੇ ਰਾਧਾ ਸੁਆਮੀ ਸਤਸੰਗ ਭਵਨ ਵਿਖੇ ਪਹਿਲੀ ਕਲਾਸ ਸਵੇਰੇ 5.00 ਤੋਂ 6.00 ਵਜੇ ਅਤੇ ਦੂਸਰੀ ਕਲਾਸ ਸ਼ਹੀਦ ਭਗਤ ਸਿੰਘ ਪਾਰਕ, ਸੈਕਟਰ-78 ਵਿਖੇ ਸਵੇਰੇ 6.05 ਤੋਂ 7.05 ਵਜੇ ਤੱਕ, ਤੀਸਰੀ ਕਲਾਸ ਹੀਰੋ ਹੋਮਜ਼ ਸੁਸਾਇਟੀ, ਸੈਕਟਰ-88, ਮੋਹਾਲੀ ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ, ਚੌਥੀ ਕਲਾਸ ਨੇੜੇ ਹੇਮਕੁੰਟ ਸਕੂਲ, ਸੈਕਟਰ-71, ਮੋਹਾਲੀ ਵਿਖੇ ਸਵੇਰੇ 8.30 ਵਜੇ ਤੋਂ 9.30 ਵਜੇ ਤੱਕ ਅਤੇ ਪੰਜਵੀਂ ਕਲਾਸ ਫੇਜ਼-1 ਪੈਰਾਗਾਨ ਪਾਰਕ (ਪਾਰਕ-2) ਮੋਹਾਲੀ ਵਿਖੇ ਬਾਅਦ ਦੁਪਿਹਰ 3.45 ਤੋਂ 4.45 ਵਜੇ ਤੱਕ ਅਤੇ ਛੇਵੀਂ ਕਲਾਸ ਸੈਕਟਰ, 71 (...








