ਸਮੋਗ ਤੇ ਧੁੰਦ ਕਾਰਨ ਖਰਾਬ ਹੋ ਰਹੇ ਜਿਲ੍ਹੇ ਦੇ ਏਅਰ ਕੁਆਲਿਟੀ ਇੰਡੈਕਸ ਪ੍ਰਤੀ ਚੌਕਸ ਰਹਿਣ ਲੋਕ
ਫਾਜ਼ਿਲਕਾ 16 ਨਵੰਬਰ
ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਲੋਕਾਂ ਨੂੰ ਸਮੋਗ ਤੇ ਧੁੰਦ ਕਾਰਨ ਲਗਾਤਾਰ ਖਰਾਬ ਹੋ ਰਹੇ ਜਿਲ੍ਹੇ ਦੇ ਏਅਰ ਕੁਆਲਿਟੀ ਇੰਡੈਕਸ ਪ੍ਰਤੀ ਚੌਕਸ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਧੁੱਪ ਨਾ ਨਿਕਲਣ ਅਤੇ ਬਾਰਿਸ਼ ਨਾ ਹੋਣ ਕਰਕੇ ਹਾਲਾਤ ਹੋਰ ਖਰਾਬ ਹੋ ਰਹੇ ਹਨ ਅਤੇ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਇਸ ਨਾਲ ਬਜੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਦੀ ਸਮੱਸਿਆ ਪੇਸ਼ ਆ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੌਗ ਤੇ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਕਿਸੇ ਵੀ ਕੰਮ ਲਈ ਘਰੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਹਿਨੋ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੰਡੀ ਹਵਾ ਦੌਰਾਨ ਪਾਣੀ ਦੀਆਂ ਬੂੰਦਾਂ, ਧੂੜ-ਮਿੱਟੀ ਅਤੇ ਹਵਾ ਵਿੱਚ ਮੌਜੂਦ ਖਤਰਨਾਕ ਤੱਤ ਜਿਵੇਂ ਨਾਈਟ੍ਰੋਜਨ ਆਕਸਾਈਡ ਅਤੇ ਆਰਗੇਨਿਕ ਕੰਪਾਊਂਡ ਮਿਲ ਕੇ ਇੱਕ ਪਰਤ ਬਣਾਉਂਦੇ ਹਨ, ਜੋ ਸਮੋਗ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਵੀ ਹਵਾ ਪ੍ਰਦੂਸ਼ਣ ਦੀ ਮਾਤਰਾ ਕਾਫੀ ਵੱਧ ਗਈ ਹੈ, ਪਰਾਲੀ ਸਾੜਨ ਕਾਰਨ ਜੋ ਧੂੰਆਂ ਬਣਦਾ ਹੈ ਉਸ ਨਾਲ...








