ਸਿਹਤ ਵਿਭਾਗ ਵਲੋ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਬਾਰੇ ਪੰਚਾਇਤਾਂ ਨੂੰ ਕੀਤਾ ਜਾਗਰੂਕ
ਫਾਜ਼ਿਲਕਾ 11 ਦਸੰਬਰ
ਸਿਹਤ ਵਿਭਾਗ ਵਲੋ ਸ਼ੁਰੂ ਹੋ ਚੁੱਕੀ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਲਈ ਬੀ ਡੀ ਪੀ ਓ ਦੱਫਤਰ ਵਿਖੇ ਪੰਚਾਇਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਵਲੋਂ ਇਸ ਬੀਮਾਰੀ ਦੇ ਖਾਤਮੇ ਲਈ ਭਾਗੀਦਾਰੀ ਦੀ ਅਪੀਲ ਕੀਤੀ ਗਈ. ਇਸ ਦੋਰਾਨ ਸਿਹਤ ਵਿਭਾਗ ਦੇ ਮਾਸ ਮੀਡੀਆ ਬ੍ਰਾਂਚ ਤੋਂ ਦਿਵੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ 07-12-2024 ਤੋਂ ਸ਼ੁਰੂਆਤ ਕੀਤੀ ਗਈ ਹੈ ਇਸ ਕੰਪੇਨ ਦੌਰਾਨ ਟੀਬੀ ਦੀ ਮੁਫਤ ਜਾਂਚ ਅਤੇ ਇਲਾਜ ਮੁਹੱਇਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਘਰ ਘਰ ਜਾਣ ਵਾਲੀ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਘਰ ਘਰ ਜਾਂ ਕੇ ਟੀਬੀ ਦੇ ਲੱਛਣਾਂ ਬਾਰੇ ਜਾਂਚ ਕਰਨਗੀਆਂ ਅਤੇ ਮੁਫਤ ਟੈੱਸਟ ਦੀ ਸੁਵਿਧਾਂ ਮੁਹੱਇਆਂ ਕਰਵਾਉਣ ਗੀਆਂ ਅਤੇ ਜੇਕਰ ਕੋਈ ਮਰੀਜ ਟੈਸਟ ਰਿਪੋਰਟ ਦੋਰਾਨ ਟੀਬੀ ਪੋਜਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ।
ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਇਸ ਕੰਪੇਨ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਭਾਗੀਦਾਰੀ ਲਈ ਜਾਗਰੂਕ ਕੀਤਾ ਜਾ ਰਿਹਾ ਹੈ. ਸਕੂਲਾਂ ਕਾ...







