ਵਿਸ਼ਵ ਕੁਸ਼ਟ ਨਿਵਾਰਣ ਦਿਵਸ ਮੌਕੇ ‘ਸਪਰਸ਼’ ਕੁਸ਼ਟ ਰੋਗ ਜਾਗਰੂਕਤਾ ਪੰਦਰਵਾੜਾ ਸ਼ੁਰੂ
ਤਰਨ ਤਾਰਨ 30 ਜਨਵਰੀ
ਜਿਲਾ ਤਰਨ ਤਾਰਨ ਦੇ ਸਿਵਲ ਸਰਜਨ, ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਸ਼ੁਕਰਵਾਰ ਨੂੰ ਜਿਲੇ ਦੇ ਵਿੱਚ ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ 'ਸਪਰਸ਼' ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਦਫਤਰ ਸਿਵਲ ਸਰਜਨ ਵਿਖੇ ਕਰਵਾਈ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਨਰਸਿੰਗ ਕਾਲਜ ਦੇ ਵਿਦਿਆਰਥਣਾ ਵੱਲੋਂ ਵੀ ਹਿੱਸਾ ਲਿਆ ਗਿਆ। ਇਸ ਮੌਕੇ ਸਿਹਤ ਕਰਮੀਆਂ ਅਤੇ ਵਿਦਿਆਥਣਾ ਵਲੋਂ ਕੁਸ਼ਟ ਰੋਗ ਦੀ ਰੋਕਥਾਮ ਅਤੇ ਰੋਗੀਆਂ ਨਾਲ ਭੇਦਭਾਵ ਵਿਰੁੱਧ ਸੌਂਹ ਵੀ ਚੁੱਕੀ। ਲੇਪਰੋਸੀ ਪ੍ਰੋਗਰਾਮ ਦੇ ਨੋਡਲ ਅਫਸਰ ਡਾਕਟਰ ਰਾਘਵ ਗੁਪਤਾ ਅਤੇ ਚਮੜੀ ਰੋਗ ਦੇ ਮਾਹਿਰ ਡਾਕਟਰ ਸਤਵਿੰਦਰ ਸਿੰਘ ਮੌਜੂਦ ਰਹੇ।
ਇਸ ਮੌਕੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜ ਯੋਗ ਹੈ ਅਤੇ ਸਾਨੂੰ ਇਸ ਰੋਗ ਤੋਂ ਪੀੜਤ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਹਨਾਂ ਦੱਸਿਆ ਕਿ ਕੁਸ਼ਟ ਰੋਗ ਦੀ ਰੋਕਥਾਮ ਲਈ ਤਰਨ ਤਾਰਨ ਵਿਖੇ ਵਿਸ਼ੇਸ਼ ਲੇਪਰੋਸੀ ...








