ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਪੁਲਿਸ ਗਸ਼ਤ ਟੀਮਾਂ ਨਾਲ ਰਾਤ ਸਮੇਂ ਕੀਤੀ ਜਾ ਰਹੀ ਸ਼ਹਿਰ ਦੀ ਸੁਰੱਖਿਆ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
ਜਲੰਧਰ, 15 ਜੂਨ : ਰਾਤ ਸਮੇਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਸਰਗਰਮ ਪੁਲਿਸ ਪੈਟਰੋਲਿੰਗ ਟੀਮਾਂ ਰਾਹੀਂ ਬਾਜ਼ ਅੱਖ ਰੱਖੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਸ਼ਹਿਰ ਵਾਸੀ ਰਾਤ ਨੂੰ ਸੌਂ ਰਹੇ ਹੁੰਦੇ ਹਨ ਤਾਂ ਕਮਿਸ਼ਨਰੇਟ ਪੁਲਿਸ ਚੌਕਸ ਰਹਿੰਦੇ ਹੋਏ ਇਹ ਯਕੀਨੀ ਬਣਾਉਂਦੀ ਹੈ ਕਿ ਹਨੇਰੇ ਹਨੇਰੇ ਦੀ ਆੜ ਵਿੱਚ ਕੋਈ ਵੀ ਜਗ੍ਹਾ ਬਿਨਾਂ ਚੈਕਿੰਗ ਤੋਂ ਨਾ ਰਹੇ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਰਾਤ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 46 ਰੋਟੇਟਿੰਗ ਨਾਕੇ ਸਥਾਪਤ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਇਹ ਨਾਕੇ ਸਖ਼ਤ ਨਿਗਰਾਨੀ ਰੱਖਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ, ਖਾਸ ਕਰ ਅੱਧੀ ਰਾਤ ਅਤੇ ਸਵੇਰ ਦੇ ਪਹਿਲੇ ਘੰਟਿਆਂ ਦੌਰਾਨ ਨਸ਼ਾ ਸਮੱਗਲਰਾਂ ਦੀਆਂ ਗਤੀਵਧੀਆਂ ਨੂੰ ਰੋਕਣ ਲਈ ਲਗਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਨਾਕਿਆਂ ਤੋਂ ਇਲਾਵਾ 23 ਪੈਟਰੋਲਿੰਗ ਵਾਹਨ, ਜਿਨ੍ਹਾਂ ਵਿੱਚ ਜੈਬਰਾ ਕਾਰਾਂ ਅਤੇ ਮੋਟਰਸਾਈਕਲ ਸ਼ਾਮਿਲ ਹਨ, ਕਿਸੇ ਵੀ ਹੰਗਾਮੀ ਹਲਾਤ ਨ...








