ਪਿਛੜਿਆ ਅਜਨਾਲਾ ਸ਼ਹਿਰ ਹੁਣ ਵਿਕਾਸ ਦੀ ਮੁੱਖ ਧਾਰਾ ਨਾਲ ਜੁੜ ਗਿਆ-ਮੰਤਰੀ ਧਾਲੀਵਾਲ
ਅਜਨਾਲਾ, 28 ਜੂਨ()- ਅੱਜ ਅਜਨਾਲਾ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਸੱਕੀ ਨਾਲੇ ਨੇੜੇ 6.25 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ 4 ਲੱਖ ਲੀਟਰ ਗੰਦੇ ਪਾਣੀ ਨੂੰ ਸਾਫ ਕਰਨ ਦੀ ਸਮਰੱੱਥਾ ਵਾਲੇ ਸੀਵਰੇਜ ਪਲਾਂਟ ਨਾਲ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ ‘ਚ ਗੰਦੇ ਪਾਣੀ ਦੇ ਨਿਕਾਸ ਦੀਆਂ ਸੀਵਰ ਪਾਈਪਾਂ ਵਿਛਾਉਣ ਅਤੇ ਨਗਰ ਪੰਚਾਇਤ ਦਫਤਰ ਤੋਂ ਅੰਮ੍ਰਿਤਸਰ- ਅਜਨਾਲਾ ਮੁੱਖ ਸੜਕ ਮੰਦਰ ਸਾਈ ਧਾਮ ਤੱਕ ਬਾਈਪਾਸ ਸੜਕ ਨੂੰ ਨਵਿਆਉਣ ਲਈ ਇਨ੍ਹਾਂ ਦੋਹਾਂ ਵਿਕਾਸ ਕਾਰਜਾਂ ਦੇ 1.30 ਕਰੋੜ ਰੁਪਏ ਦੀ ਲਾਗਤ ਵਾਲੇ ਨੀਂਹ ਪੱਥਰ ਰੱਖਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਜਨਾਲਾ ਸ਼ਹਿਰ ਦੇ ਯੋਜਨਾਬੱਧ ਸੁੰਦਰੀਕਰਨ ਲਈ ਮੰਜੂਰ ਕਰਵਾਈ ਗਈ 9 ਕਰੋੜ ਰੁਪਏ ਦੀ ਰਾਸ਼ੀ ਨਾਲ ਅਜਨਾਲਾ ਸ਼ਹਿਰ ਦੀ ਤੇਜ਼ ਦੌੜਦੀ ਵਿਕਾਸ ਧਾਰਾ ਨੇ ਅੰਮ੍ਰਿਤਸਰ ਜ਼ਿਲੇ੍ ਦੇ ਨੀਮ ਸ਼ਹਿਰਾਂ ‘ਚੋਂ ਆਪਣੀ ਜ਼ਬਰਦਸਤ ਸ਼ਾਖ ਬਣਾਈ ਹੈ ਅਤੇ ਮੰਜੂਰ ਹੋਈ ਐਂਤਕੀ 9 ਕਰੋੜ ਰੁਪਏ ਦੀ ਰਾਸ਼ੀ ਨਾਲ ਅਜਨਾਲਾ ਸ਼ਹਿਰ ਦੇ ਵਿਕਾਸ ਕਾਰਜ ਲਗਭਗ ਮੁਕੰਮਲ ਹੋ ਜਾਣਗੇ ਅਤੇ ਅਜਨਾਲਾ ਹੁਣ ਵਿਕਾਸ ਦੀ ਮੁੱਖ ਧਾਰਾ ਨਾਲ ਜੁੜ ਗਿ...








