ਪੰਜਾਬ ਨੂੰ ਡੇਟਾ ਐਨਾਲੈਟਿਕਸ ਵਿੱਚ ਮਿਲਿਆ ਤਕਨਾਲੋਜੀ ਸਭਾ ਐਕਸੀਲੈਂਸ ਪੁਰਸਕਾਰ
ਚੰਡੀਗੜ੍ਹ, 4 ਅਗਸਤ:
ਕੌਮੀ ਪੱਧਰ ‘ਤੇ ਵੱਡੀ ਮਾਨਤਾ ਹਾਸਲ ਕਰਦਿਆਂ ਪੰਜਾਬ ਸਰਕਾਰ ਨੇ ਡੇਟਾ ਐਨਾਲੈਟਿਕਸ ਸ਼੍ਰੇਣੀ ਵਿੱਚ ਤਕਨਾਲੋਜੀ ਸਭਾ ਐਕਸੀਲੈਂਸ ਐਵਾਰਡ 2025 ਪ੍ਰਾਪਤ ਕੀਤਾ ਹੈ, ਜੋ ਬਿਹਤਰੀਨ ਨਾਗਰਿਕ ਸੇਵਾਵਾਂ ਅਤੇ ਸੁਚੱਜੇ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਤਕਨਾਲੋਜੀ ਅਤੇ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਸਬੰਧੀ ਕੀਤੀਆਂ ਗਈਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਦਰਸਾਉਂਦਾ ਹੈ।
ਇਹ ਵੱਕਾਰੀ ਪੁਰਸਕਾਰ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਵੱਲੋਂ ਜੈਪੁਰ (ਰਾਜਸਥਾਨ) ਵਿੱਚ ਇੰਡੀਅਨ ਐਕਸਪ੍ਰੈਸ ਗਰੁੱਪ ਵੱਲੋਂ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਵਿੱਚ ਹਾਸਲ ਕੀਤਾ ਗਿਆ। ਇਹ ਸਨਮਾਨ ਸੁਚੱਜੇ ਪ੍ਰਸ਼ਾਸਨ ਪ੍ਰਬੰਧਾਂ ਲਈ ਤਕਨਾਲੋਜੀ ਦੀ ਵਰਤੋਂ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜ਼ਿਕਰਯੋਗ ਹੈ ਕਿ ਤਕਨਾਲੋਜੀ ਸਭਾ, ਜੋ ਇੱਕ ਪ੍ਰਮੁੱਖ ਈ-ਗਵਰਨੈਂਸ ਪਲੇਟਫਾਰਮ ਹੈ, ਦੇਸ਼ ਭਰ ਦੇ ਸਰਕਾਰੀ ਖੇਤਰ ਨਾਲ ਸਬੰਧਤ ਉੱਘੇ ਆਈਸੀਟੀ ਪੇਸ਼ੇਵਰਾਂ ਅਤੇ ਨੀਤੀ ਘਾੜਿਆਂ ਨੂੰ ਇੱਕ ਮੰਚ ਉੱਤੇ ਲਿਆ ਕੇ ਜਾਣਕਾਰ...







