Shadow

Punjab

ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਲ ਹੁੰਦੀ ਹੈ-ਡੀ.ਜੀ.ਪੀ. ਅਰਪਿਤ ਸ਼ੁਕਲਾ

ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਲ ਹੁੰਦੀ ਹੈ-ਡੀ.ਜੀ.ਪੀ. ਅਰਪਿਤ ਸ਼ੁਕਲਾ

Punjab
ਫਤਹਿਗੜ੍ਹ ਸਾਹਿਬ: 08 ਜਨਵਰੀ ਸਰਕਾਰ ਵੱਲੋਂ ਲੋਕ ਭਲਾਈ ਹਿੱਤ ਸ਼ੁਰੂ ਕੀਤੀ ਗਈ ਕੋਈ ਵੀ ਮੁਹਿੰਮ ਉਦੋਂ ਹੀ ਸਫ਼ਲ ਹੁੰਦੀ ਹੈ ਜਦੋਂ ਉਸ ਵਿੱਚ ਆਮ ਲੋਕ ਵੱਧ ਚੜ੍ਹ ਕੇ ਸਹਿਯੋਗ ਦੇਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ. ਸ੍ਰੀ ਅਰਪਿਤ ਸੁਕਲਾ ਨੇ ਫਤਹਿਗੜ੍ਹ੍ ਸਾਹਿਬ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ਼ ਕੀਤੀ ਜਾ ਰਹੀ ਸਰਚ ਮੁਹਿੰਮ ਦੀ ਅਗਵਾਈ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਦੇ ਕੋੜ ਨੂੰ ਖ਼ਤਮ ਕਰਨ ਲਈ 25 ਪੁਲਿਸ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜੋ ਜ਼ਿਲ੍ਹਿਆਂ ਵਿੱਚ ਜਾਕੇ ਸਰਚ ਮੁਹਿੰਮ ਦੀ ਦੇਖ-ਰੇਖ ਕਰ ਰਹੇ ਹਨ।ਉਹਨਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੁਣ ਤੱਕ ਵੱਖ ਵੱਖ ਪਿੰਡਾਂ ਵਿੱਚ ਕੀਤੀ ਗਈ ਸਰਚ ਮੁਹਿੰਮ ਦੌਰਾਨ ਨਸ਼ੇ ਦੇ ਵਪਾਰੀਆਂ ਦੌਰਾਨ 13 ਪਰਚੇ ਦਰਜ ਕੀਤੇ ਗਏ ਹਨ ਜਿਸ ਵਿੱਚ ਐਕਸਾਈਜ਼ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੀਤੇ ਗਏ ਹਨ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਮੁਹਿੰਮ ਵਿੱਚ ਪਿੰਡ...
ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਰ ਜਸਪ੍ਰੀਤ ਕੌਰ, ਡਾ. ਜਲੌਰ ਸਿੰਘ ਖੀਵਾ ਤੇ ਚਾਰ ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ

ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਰ ਜਸਪ੍ਰੀਤ ਕੌਰ, ਡਾ. ਜਲੌਰ ਸਿੰਘ ਖੀਵਾ ਤੇ ਚਾਰ ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ

Punjab
ਫ਼ਤਹਿਗੜ੍ਹ ਸਾਹਿਬ, 8 ਜਨਵਰੀ ਜ਼ਿਲ੍ਹਾ ਲਿਖਾਰੀ ਸਭਾ, ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਮਾਤਾ ਗੁਜਰੀ ਕਾਲਜ ਵਿਖੇ "ਪੋਹ ਦੇ ਸ਼ਹੀਦਾਂ" ਨੂੰ ਸਮਰਪਿਤ ਕਵੀ ਦਰਬਾਰ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਦੇ ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ ਸਮੇਤ ਮੁੱਖ ਮਹਿਮਾਨ ਡਾ. ਜਲੌਰ ਸਿੰਘ ਖੀਵਾ, ਚਾਰ ਸਾਹਿਤਕਾਰਾਂ, ਜਿਹੜੇ ਕਿ ਜ਼ਿਲ੍ਹਾ ਲਿਖਾਰੀ ਸਭਾ ਲਈ ਬੀਤੇ ਕਈ ਵਰ੍ਹਿਆਂ ਤੋਂ ਸਿਦਕ ਦਿਲੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਲਾਲ ਮਿਸਤਰੀ, ਗੁਰਨਾਮ ਸਿੰਘ ਬਿਜਲੀ, ਪ੍ਰੋ. ਸਾਧੂ ਸਿੰਘ ਪਨਾਗ ਤੇ ਲਛਮਣ ਸਿੰਘ ਤਰੌੜਾ ਦਾ ਸਨਮਾਨ ਚਿੰਨ੍ਹ ਤੇ ਦੁਸ਼ਾਲਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੀ ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਜਲੌਰ ਸਿੰਘ ਖੀਵਾ, ਮੁੱਖ ਬੁਲਾਰੇ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਡਾਇਰੈਕਟਰ ਰਮਿੰਦਰ ਜੀਤ ਸਿੰਘ ਵਾਸੂ ਪ੍ਰਧਾਨਗੀ ਮੰਡਲ 'ਚ ਸ਼ਾਮਲ ਸਨ...
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਲਈ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ: ਜਗਰੂਪ ਸਿੰਘ ਸੇਖਵਾਂ

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਲਈ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ: ਜਗਰੂਪ ਸਿੰਘ ਸੇਖਵਾਂ

Punjab
ਗੁਰਦਾਸਪੁਰ, 8 ਜਨਵਰੀ ( ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਉਥੇ ਹੀ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੀ ਲਗਾਤਾਰ ਕਾਰਜਸ਼ੀਲ ਹੈ। ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ ਅਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਵਰੇ ਦੇ ਬਜਟ ਵਿਚੋਂ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਸ ਰਾਸ਼ੀ ਦੇ ਰਲੀਜ਼ ਹੋਣ ਨਾਲ ਅਨੁਸੂਚਿਤ ਜਾਤੀਆਂ ਦੇ ਮਾਰਚ 2023 ਦੇ 5715 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ 5715 ਲਾਭਪਾਤਰੀਆਂ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਤੋਂ ਪ੍ਰਵਾਨ, ਸਮੂਹ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਫ਼ਸਰ ਤੋਂ ਪ੍ਰਾਪਤ ਸ਼ਿਫਾਰਸ਼ਾਂ ਅਨੁਸਾਰ ਸਾਲ 2023-24 ਦੇ ਬਜਟ ਵਿੱਚੋਂ ਰਾਸ਼ੀ ਜਾਰੀ ਕੀਤੀ ਗਈ ਹੈ। ਚੇਅਰਮੈਨ ਸੇਖਵਾਂ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ...
ਚੇਅਰਮੈਨ ਰਮਨ ਬਹਿਲ ਨੇ ਝੂਲਨਾ ਮਹਿਲ ਮੁਹੱਲੇ ਵਿੱਚ 16.50 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਮੁਦਾਇਕ ਭਵਨ ਦਾ ਉਦਘਾਟਨ ਕੀਤਾ

ਚੇਅਰਮੈਨ ਰਮਨ ਬਹਿਲ ਨੇ ਝੂਲਨਾ ਮਹਿਲ ਮੁਹੱਲੇ ਵਿੱਚ 16.50 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਮੁਦਾਇਕ ਭਵਨ ਦਾ ਉਦਘਾਟਨ ਕੀਤਾ

Punjab
ਗੁਰਦਾਸਪੁਰ, 8 ਜਨਵਰੀ ( ) - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਬੀਤੀ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਝੂਲਨਾ ਮਹਿਲ ਮੁਹੱਲੇ ਵਿੱਚ ਸ਼ਿਵਾਲਾ ਮੰਦਰ ਵਿਖੇ ਸਮੁਦਾਇਕ ਭਵਨ ਦਾ ਉਦਘਾਟਨ ਕੀਤਾ ਗਿਆ। ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 16.50 ਲੱਖ ਰੁਪਏ ਖ਼ਰਚ ਕਰਕੇ ਇਸ ਸਮੁਦਾਇਕ ਭਵਨ ਦੀ ਉਸਾਰੀ ਕੀਤੀ ਗਈ ਹੈ। ਉਦਘਾਟਨ ਦੇ ਇਸ ਸ਼ੁੱਭ ਮੌਕੇ ਦਿਵਯ ਜਿਉਤੀ ਜਾਗ੍ਰਿਤੀ ਸੰਸਥਾਨ ਦੀ ਭਜਨ ਮੰਡਲੀ ਵੱਲੋਂ 'ਭਜਨ ਸੰਕੀਰਤਨ' ਵੀ ਕੀਤਾ ਗਿਆ, ਜਿਸ ਵਿੱਚ ਝੂਲਨਾ ਮਹਿਲ ਮੁਹੱਲੇ ਦੇ ਵਸਨੀਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਝੂਲਨਾ ਮਹਿਲਾ ਮੁਹੱਲੇ ਵਿੱਚ ਬਣੇ ਇਹ ਸਮੁਦਾਇਕ ਭਵਨ ਦੇ ਬਣਨ ਨਾਲ ਇਲਾਕੇ ਦੇ ਵਸਨੀਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਝੂਲਨਾ ਮਹਿਲ ਇਲਾਕੇ ਦੇ ਵਸਨੀਕ ਆਪਣੇ ਧਾਰਮਿਕ, ਸਮਾਜਿਕ ਅਤੇ ਹੋਰ ਪ੍ਰੋਗਰਾਮ ਇਸ ਭਵਨ ਵਿੱਚ ਕਰ ਸਕਣਗੇ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਦੋਂ ਉਹ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਇਸ ਮੰਦ...
ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਜਨੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਕੀਤੀ ਗਈ ਮੀਟਿੰਗ

ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਜਨੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਕੀਤੀ ਗਈ ਮੀਟਿੰਗ

Punjab
ਫਿਰੋਜ਼ਪੁਰ, 8 ਜਨਵਰੀ 2024.           ਜ਼ਿਲ੍ਹੇ ਵਿੱਚ ਜਨੇਪੇ ਦੌਰਾਨ ਹੋਈਆਂ ਮੌਤਾਂ ਸਬੰਧੀ ਐਮ.ਡੀ.ਆਰ. ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਉਦੇਸ਼ ਗਰਭ ਦੌਰਾਨ, ਜਣੇਪੇ ਜਾਂ ਜਣੇਪੇ ਦੇ 42 ਦਿਨਾਂ ਦੇ ਅੰਦਰ ਹੋਣ ਵਾਲੀਆਂ ਔਰਤਾਂ ਦੀ ਮੌਤ ਦੇ ਕਾਰਨ ਲੱਭਣਾਂ ਅਤੇ ਮੌਤਾਂ ਨੂੰ ਰੋਕਣ ਦੀ ਰਣਨੀਤੀ ਤਿਆਰ ਕਰਨਾ ਸੀ।             ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਣੇਪੇ ਦੌਰਾਨ ਹੋਈਆਂ ਮੌਤਾਂ ਨੂੰ ਰੋਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਪਰ ਲੋੜ ਉਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਦੀ ਹੈ। ਉਨਾਂ ਕਿਹਾ ਕਿ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਕਿਸੇ ਵੀ ਔਰਤ ਨੂੰ ਸਿਹਤ ਸਬੰਧੀ ਮੁਸ਼ਕਿਲ ਆ ਸਕਦੀ ਹੈ ਪਰ ਜੇਕਰ ਸਮੇਂ ਸਿਰ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ ਤਾਂ ਜਲਦ ਇਲਾਜ ਸ਼ੁਰੂ ਕਰ ਸਮੱਸਿਆ ਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਲੱਗਣ ਵਾਲੇ ਕੈਂਪਾਂ ਦੌਰਾਨ ਹਰੇਕ ਗਰਭਵਤੀ ...
ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਵੱਲੋਂ 202 ਐਫਆਈਆਰਜ਼ ਦਰਜ ; 1.9 ਕਿਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਵੱਲੋਂ 202 ਐਫਆਈਆਰਜ਼ ਦਰਜ ; 1.9 ਕਿਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

Crime, Punjab
- ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਸੂਬੇ ਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਨੁਕਾਤੀ ਰਣਨੀਤੀ ਲਾਗੂ   - ਹਰੇਕ ਪੁਲਿਸ ਜ਼ਿਲ੍ਹੇ ਵਿੱਚ ਇਸ ਵਿਸ਼ੇਸ਼ ਆਪ੍ਰੇਸ਼ਨ ਦੀ ਸਫਲਤਾ ਲਈ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਫ਼ਸਰਾਂ ਵੱਲੋਂ ਨਿੱਜੀ ਤੌਰ ’ਤੇ ਕੀਤੀ ਗਈ ਨਿਗਰਾਨੀ    - 600 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਵਿੱਚ 268 ਡਰੱਗ ਹਾਟਸਪੌਟਸ ’ਤੇ ਚਲਾਇਆ ਤਲਾਸ਼ੀ ਤੇ ਘੇਰਾਬੰਦੀ  ਅਭਿਆਨ ਚਲਾਇਆ : ਐਸਪੀਐਲ ਡੀਜੀਪੀ ਅਰਪਿਤ ਸ਼ੁਕਲਾ   ਚੰਡੀਗੜ੍ਹ, 8 ਜਨਵਰੀ:   ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਨਸ਼ਿਆਂ ਦੀ ਖ਼ਰੀਦ-ਫਰੋਖ਼ਤ ਜਾਂ ਹੋਰ ਗਤੀਵਿਤਧੀਆਂ ਸਬੰਧੀ ਸੰਵੇਦਨਸ਼ੀਲ ਥਾਵਾਂ ਵਿੱਚ ਵੱਡੇ ਪੱਧਰ ’ਤੇ ਰਾਜ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ।   ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਇਹ ਅਭਿਆਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਚਲਾਇਆ ਗਿਆ...
ਮੋਗਾ ਪੁਲਿਸ ਦੀ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਤਹਿਤ ਵੱਖ ਵੱਖ ਕੇਸਾਂ ਵਿੱਚ ਲੋੜੀਂਦੇ ਦੋ ਭਗੌੜੇ ਕਾਬੂ

ਮੋਗਾ ਪੁਲਿਸ ਦੀ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਤਹਿਤ ਵੱਖ ਵੱਖ ਕੇਸਾਂ ਵਿੱਚ ਲੋੜੀਂਦੇ ਦੋ ਭਗੌੜੇ ਕਾਬੂ

Crime, Punjab
--97 ਗ੍ਰਾਮ ਹੈਰੋਇਨ, 750 ਨਸ਼ੀਲੀਆਂ ਗੋਲੀਆਂ, 80 ਕਿੱਲੋ ਭੁੱਕੀ,  9 ਮੋਟਰਸਾਈਕਲ, 40 ਲੀਟਰ ਲਾਹਨ, 108 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਮੋਗਾ, 8 ਜਨਵਰੀ: ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਪ੍ਰਭਾਵਸ਼ਾਲੀ ਪੁਲਿਸ ਸੇਵਾਵਾਂ ਦੇਣ ਦੇ ਮਨੋਰਥ ਵਜੋਂ ਅੱਜ ਮੋਗਾ ਪੁਲਿਸ ਵੱਲੋਂ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਡੀ.ਆਈ.ਜੀ. ਐਡਮਿਨ ਪੀ.ਏ.ਪੀ. ਜਲੰਧਰ ਇੰਦਰਬੀਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕਸ਼ੀਲ ਸੋਨੀ ਮੌਜੂਦ ਰਹੇ। ਇਸ ਆਪ੍ਰੇਸ਼ਨ ਵਿੱਚ 1 ਐਸ.ਪੀ., 8 ਡੀ.ਐਸ.ਪੀ.ਜ਼, 306 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅੱਜ ਇਸ ਵਿਸ਼ੇ਼ਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਖੇਤਰ ਜਿਹੜੇ ਕਿ ਨਸ਼ਿਆਂ ਦੇ ਹਾਟਸਪਾਟ ਖੇਤਰ ਸਨ ਵਿੱਚ ਘੇਰਾਬੰਦੀਆਂ ਕੀਤੀਆਂ ਗਈਆਂ। ਇਸ ਮੁਹਿੰਮ ਦੌਰਾਨ 22 ਐਫ.ਆਈ.ਆਰ.ਜ਼ ਦਰਜ ਕਰਕੇ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਇੱਕ ਕੇਸ ਦਰਜ ਕ...
ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਸਪੀਡ ਬਰੀਡਿੰਗ ਖੋਜ ਸਹੂਲਤਾਂ ਦਾ ਉਦਘਾਟਨ ਕੀਤਾ

ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਸਪੀਡ ਬਰੀਡਿੰਗ ਖੋਜ ਸਹੂਲਤਾਂ ਦਾ ਉਦਘਾਟਨ ਕੀਤਾ

Politics, Punjab
ਲੁਧਿਆਣਾ 8 ਜਨਵਰੀ ਅੱਜ ਪੰਜਾਬ ਦੇ ਖਜ਼ਾਨਾ, ਪਲੈਨਿੰਗ ਐਕਸਾਈਜ਼ ਅਤੇ ਟੈਕਸ਼ੇਸ਼ਨ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਖੇਤੀ ਖੋਜਾਂ ਦੀ ਪ੍ਰਮੁੱਖ ਕੜੀ ਵਜੋਂ ਜਾਣੀ ਜਾਣ ਵਾਲੀ ਨਵੀਂ ਵਿਧੀ ਸਪੀਡ ਬਰੀਡਿੰਗ ਖੋਜ ਸਹੂਲਤ ਦਾ ਉਦਘਾਟਨ ਕੀਤਾ| ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਨਟਰੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਸ਼੍ਰੀ ਗੁਰਪ੍ਰੀਤ ਬੱਸੀ, ਸ. ਦਲਜੀਤ ਸਿੰਘ ਗਰੇਵਾਲ ਅਤੇ ਸ਼੍ਰੀਮਤੀ ਰਾਜਿੰਦਰਪਾਲ ਕੌਰ ਛੀਨਾ ਮੈਂਬਰਾਨ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ| ਵਿੱਤ ਮੰਤਰੀ ਨੇ ਪੀ.ਏ.ਯੂ. ਵੱਲੋਂ ਖੇਤੀ ਖੇਤਰ ਵਿਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਨਵੀਂ ਬਰੀਡਿੰਗ ਵਿਧੀ ਸਪੀਡ ਬਰੀਡਿੰਗ ਦੀ ਸਿਫਤ ਕੀਤੀ| ਉਹਨਾਂ ਕਿਹਾ ਕਿ ਤੇਜ਼ੀ ਨਾਲ ਫਸਲੀ ਪੀੜ•ੀਆਂ ਦੇ ਚੱਕਰ ਬਾਰੇ ਖੋਜ ਕਰਨ ਦੀ ਇਹ ਤਕਨੀਕ ਫਸਲ ਬਰੀਡੰਗ ਦੇ ਖੇਤਰ ਦਾ ਅਹਿਮ ਯੁੱਗ ਸਾਬਿਤ ਹੋਵੇਗੀ| ਸ. ਹਰਪਾਲ ਸਿੰਘ ਚੀਮਾ ਨੇ ਐਕਸਲ ਬਰੀਡ ਦੀ ਸਥਾਪਨਾ ਨੂੰ ਪੀ.ਏ.ਯੂ. ਵੱਲੋਂ ਖੋਜ ਅਤੇ ਕਾਢਾਂ ਦੀ ਵਿਰਾਸਤ ਨਾਲ ਜੋੜਿਆ| ਉਹਨਾਂ ਕਿਹਾ ਕਿ ਇਹ ਵਿਧੀ ਸਮੇਂ ਦੀ ...
ਨਵੇਂ ਸਾਲ ਦੀ ਆਮਦ ਮੌਕੇ ਸਰਬਤ ਦੇ ਭਲੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਨਵੇਂ ਸਾਲ ਦੀ ਆਮਦ ਮੌਕੇ ਸਰਬਤ ਦੇ ਭਲੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Punjab
ਮਾਨਸਾ, 08 ਜਨਵਰੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਸਰਬੱਤ ਦੇ ਭਲੇ ਲਈ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਭਾਈ ਸ੍ਰ ਜਸਵਿੰਦਰ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਪਰਮਵੀਰ ਸਿੰਘ ਸਮੇਤ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ ਨਤਸਮਸਤਕ ਹੋਏ। ਗ੍ਰੰਥੀ ਸਿੰਘ ਵੱਲੋਂ ਹਾਜਰ ਹੋਈ ਸਮੂਹ ਸੰਗਤ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਮਾਨਸਾ ਸ੍ਰ ਮਨਜੀਤ ਸਿੰਘ ਰਾਜਲਾ, ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਸਿਵਲ ਜੱਜ ਸ੍ਰ ਪੁਸ਼ਪਿੰਦਰ ਸਿੰਘ, ਸਿਵਲ ਜੱਜ ਸ੍ਰ ਹਰਪ੍...
ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ ਡਵੀਜਨਾਂ ਵਿਖੇ ਨਸ਼ਾ ਤਸਕਰਾਂ ਖਿਲਾਫ ਕਾਸੋ(ਕਾਰਡਨ ਤੇ ਸਰਚ ਆਪਰੇਸ਼ਨ) ਚਲਾਇਆ

ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ ਡਵੀਜਨਾਂ ਵਿਖੇ ਨਸ਼ਾ ਤਸਕਰਾਂ ਖਿਲਾਫ ਕਾਸੋ(ਕਾਰਡਨ ਤੇ ਸਰਚ ਆਪਰੇਸ਼ਨ) ਚਲਾਇਆ

Crime, Punjab
ਫਾਜਿਲਕਾ 8 ਜਨਵਰੀ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਡਾ. ਜਤਿੰਦਰ ਜੈਨ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਪੀ.ਐਸ.ਪੀ.ਸੀ.ਐਲ ਪਟਿਆਲਾ ਦੀ ਯੋਗ ਅਗਵਾਈ ਹੇਠ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਅਵਤਾਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦਿਹਾਤੀ, ਸ੍ਰੀ ਅਤੁਲ ਸੋਨੀ ਪੀ.ਪੀ.ਐਸ ਉਪ ਕਪਤਾਨ ਪੁਲਿਸ ਨਾਰਕੋਟਿਕ ਫਾਜਿਲਕਾ ਅਤੇ ਸ੍ਰੀ ਸੁਬੇਗ ਸਿੰਘ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਫਾਜਿਲਕਾ ਦੀ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਕੁੱਲ 08 ਵੱਖ ਵੱਖ ਥਾਵਾਂ, ਜਿਸ ਵਿੱਚ ਸਬ-ਡਵੀਜਨ ਜਲਾਲਾਬਾਦ ਦੇ ਪਿੰਡ ਮਹਾਲਮ ਅਤੇ ਪਿੰਡ ਟਿਵਾਣਾ ਕਲਾਂ, ਸਬ-ਡਵੀਜਨ ਫਾਜਿਲਕਾ ਦੇ ਅੰਨੀ ਦਿੱਲੀ ਬਾਰਡਰ ਰੋਡ ਫਾਜਿਲਕਾ ਅਤੇ ਹਸਤਾ ਕਲਾਂ, ਸਬ-ਡਵੀਜਨ ਅਬੋਹਰ ਸਿਟੀ ਦੇ ਸੰਤ ਨਗਰ ਅਤੇ ਸੁਭਾਸ਼ ਨਗਰ, ਸਬ-ਡਵੀਜਨ ਅਬੋਹਰ ਦਿਹਾਤੀ ਦੇ ਪਿੰਡ ਕੁੰਡਲ ਅਤੇ ਹਿੰਮਤਪੁਰਾ ਸ਼ਾਮਲ ਹਨ, ਜਿਥੇ ਅੱਜ 08 ਜਨਵਰੀ 2024 ਨੂੰ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ ...