ਹੁਣ ਸਮਾਂ ਆ ਗਿਆ ਹੈ ਕਿ ਬੱਚੀਆਂ ਦੀ ਲੋਹੜੀ ਮਨਾ ਕੇ ਸਮਾਜ ਵਿੱਚੋਂ ਲਿੰਗਕ ਅਸਮਾਨਤਾ ਨੂੰ ਖਤਮ ਕੀਤਾ ਜਾਵੇ: ਡਾ. ਗੁਰਪ੍ਰੀਤ ਕੌਰ
ਡੇਰਾਬੱਸੀ, 10 ਜਨਵਰੀ, 2024:
ਡਾ. ਗੁਰਪ੍ਰੀਤ ਕੌਰ (ਸੁਪਤਨੀ ਸ. ਭਗਵੰਤ ਸਿੰਘ ਮਾਨ) ਨੇ ਅੱਜ ਪਿੰਡ ਬਾਕਰਪੁਰ ਵਿਖੇ ਨਵਜੰਮੀਆਂ ਬੱਚੀਆਂ ਨੂੰ ਲੋਹੜੀ ਦੇ ਤੋਹਫ਼ੇ ਅਤੇ ਸ਼ੁੱਭਕਾਮਨਾਵਾਂ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬੱਚੀਆਂ ਦੀ ਲੋਹੜੀ ਮਨਾ ਕੇ ਲਿੰਗਕ ਅਸਮਾਨਤਾ ਨੂੰ ਦੂਰ ਕੀਤਾ ਜਾਵੇ।
ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਵੰਤ ਸਿੰਘ ਰੰਧਾਵਾ ਵੱਲੋਂ ਬਾਕਰਪੁਰ ਵਿਖੇ ਕਰਵਾਏ ਲੋਹੜੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸਥਾਨਕ ਵਿਧਾਇਕ ਵੱਲੋਂ ਸਮਾਜ ਨੂੰ ਇੱਕ ਮਜ਼ਬੂਤ ਸਕਾਰਾਤਮਕ ਸੰਦੇਸ਼ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਤੇ ਅਜਿਹੀਆਂ ਸਕਾਰਾਤਮਕ ਗੱਲਾਂ ਅਤੇ ਤਬਦੀਲੀਆਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧੀਆਂ ਅੱਜ ਕੱਲ੍ਹ ਹਰ ਪਾਸੇ ਮੱਲਾਂ ਮਾਰ ਰਹੀਆਂ ਹਨ, ਪੜ੍ਹਾਈ ਵਿੱਚ ਹੋਣ, ਰਾਜਨੀਤੀ ਵਿੱਚ ਹੋਣ ਜਾਂ ਅਹਿਮ ਅਹੁਦਿਆਂ ’ਤੇ ਹੋਣ।
ਉਨ੍ਹਾਂ ਧੀਆਂ ਦੁਆਰਾ ਹਰ ਹਾਲਤ ਵਿੱਚ ਮਾਪਿਆਂ ਦਾ ਹਿੱਸਾ ਬਣਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਖੌਤੀ ਲਿੰਗ ਅਸਮਾਨਤਾ ਨੂੰ ਹੁਣ ਖਤਮ ਕਰਨਾ ਚਾਹੀਦਾ ਹੈ। ਉਨ੍ਹਾ...








