ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ
ਫਾਜ਼ਿਲਕਾ, 12 ਜਨਵਰੀ
ਸੀ—ਪਾਈਟ ਕੈਂਪ, ਹਕੂਮਤ ਸਿੰਘ ( ਫਿਰੋਜ਼ਪੁਰ ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵੱਲੋਂ ਵੱਖ—ਵੱਖ ਫੋਰਸਾਂ ਵਿੱਚ ਲੜਕੇ ਅਤੇ ਲੜਕੀਆਂ ਲਈ 75,768 ਪੋਸਟਾਂ ਬੀ.ਐਸ.ਐਫ਼., ਸੀ.ਆਈ.ਐਸ.ਐਫ਼, ਸੀ.ਆਰੀ.ਪੀ.ਐਫ਼., ਐਸ.ਐਸ.ਬੀ., ਆਈ.ਟੀ.ਬੀ.ਪੀ., ਏ.ਆਰ., ਐਸ.ਐਸ.ਐਫ਼.ਅਤੇ ਐਨ.ਆਈ.ਏ. ਲਈ ਕੱਢੀਆਂ ਹਨ। ਜਿਨ੍ਹਾਂ ਨੇ ਇਨ੍ਹਾਂ ਪੋਸਟਾਂ ਲਈ ਰਿਜਟਰੇਸ਼ਨ ਵੈਬਸਾਈਟ (https://ssc.nic.in) ਤੇ ਕਰ ਲਈ ਹੈ । ਉਨ੍ਹਾਂ ਦੀ ਲਿਖਤੀ ਪੇਪਰ ਅਤੇ ਫਿ਼ਜੀਕਲ ਦੀ ਟ੍ਰੇਨਿੰਗ ਚੱਲ ਰਹੀ ਹੈ। ਇਨ੍ਹਾਂ ਪੋਸਟਾਂ ਲਈ ਫਿ਼ਜੀਕਲ੍ਹ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਕੰਪਿਊਟਰ ਬੇਸਡ ਫਰਵਰੀ 2024 ਵਿੱਚ ਹੋਣਾ ਹੈ।
ਸੀ—ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਯੁਵਕਾਂ ਦੀ ਜਿਨ੍ਹਾਂ ਨੇ ਉਪਰੋਕਤ ਪੋਸਟਾਂ ਲਈ ਵੈਬਸਾਈਟ (https://ssc.nic.in) ਤੇ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ ਦੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਚੱਲ ...








