ਨਸ਼ੇ ਛੱਡ ਕੇ ਖੇਡਾਂ ਨਾਲ ਜੋੜਣ ਲਈ ਅਬੋਹਰ ਸ਼ਹਿਰ ਦੇ ਸਟੇਡੀਅਮ ਵਿਖੇ 31-01-2024 ਤੋ 01-02-2024 ਤੱਕ ” ਓਪਨ ਇੰਨਵੀਟੇਸ਼ਨ ਟੂਰਨਾਮੈਂਟ ” ਦਾ ਆਯੋਜਨ
ਅਬੋਹਰ 29 ਜਨਵਰੀ
ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਸ੍ਰੀ ਗੋਰਵ ਯਾਦਵ ਵੱਲੋ ਨੌਜਵਾਨਾ ਨੂੰ ਨਸ਼ੇ ਛੱਡ ਕੇ ਖੇਡਾਂ ਨਾਲ ਜੋੜਣ ਲਈ ਅਬੋਹਰ ਸ਼ਹਿਰ ਦੇ ਸਟੇਡੀਅਮ ਵਿਖੇ ਸ੍ਰੀ ਮਨਜੀਤ ਸਿੰਘ ਢੇਸੀ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲੀਸ ਫਾਜਿਲਕਾ ਦੀ ਅਗਵਾਈ ਹੇਠ ਮਿਤੀ 31-01-2024 ਤੋ 01-02-2024 ਤੱਕ ਰੱਸਾਕਸੀ ਅਤੇ ਕਬੱਡੀ (ਲੜਕੀਆਂ) ਦੇ ਸ਼ੋਅ ਮੈਚ ਅਤੇ ਵਾਲੀਵਾਲ (ਸ਼ੂਟਿੰਗ), ਕੁਸ਼ਤੀ ਅਤੇ ਕ੍ਰਿਕੇਟ ਖੇਡਾਂ ਦਾ " ਓਪਨ ਇੰਨਵੀਟੇਸ਼ਨ ਟੂਰਨਾਮੈਂਟ " ਦਾ ਆਯੋਜਨ ਕਰਾਇਆ ਜਾ ਰਿਹਾ ਹੈ।
ਇਹ ਟੂਰਨਾਮੈਂਟ ਪੰਜਾਬ ਪੁਲਿਸ ਵੱਲੋ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਕਰਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਬੈਂਡ ਅੰਬੈਸਡਰ ਸਿਮਰਨਜੀਤ ਕੌਰ ਏਸ਼ੀਅਨ ਬਰਾਊਨ ਮੈਡਲਿਸਟ ਸਾਲ 2023 ਦੀ ਵਿਜੇਤਾ ਨੂੰ ਬਣਾਇਆ ਗਿਆ ਹੈ। ਇਸ ਟੂਰਨਾਮੈਂਟ ਦੀ ਸੁਰੂਆਤ ਮਿਤੀ 31-01-2024 ਨੂੰ ਕੀਤੀ ਜਾਵੇਗੀ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੋਰ ਤੇ ਸ੍ਰੀ ਅਰੁਣ ਨਾਰੰਗ, ਸਾਬਕਾ ਐਮ.ਐਲ.ਏ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਬੋਹਰ ਅਤ...







