ਨਕਲੀ ਆਈ.ਐਫ.ਐਸ. ਅਧਿਕਾਰੀ ਬਣ ਕੇ ਰਜਿਸਟਰੀ ਕਰਵਾਉਣ ਵਾਲੀ ਮਹਿਲਾ ਸਮੇਤ 6 ਵਿਅਕਤੀਆ ਵਿਰੁੱਧ ਕੇਸ ਦਰਜ ਕਰਨ ਦੇ ਸਿਫਾਰਿਸ਼
ਅੰਮ੍ਰਿਤਸਰ 23 ਜਨਵਰੀ 2024--
ਬੀਤੇ ਦਿਨੀ ਅੰਮ੍ਰਿਤਸਰ ਸਬ ਰਜਿਸਟਰਾਰ-3 ਦੇ ਦਫ਼ਤਰ ਵਿੱਚ ਆਪਣੇ ਆਪ ਨੂੰ ਆਈ.ਐਫ.ਐਸ. ਅਧਿਕਾਰੀ ਦੱਸ ਕੇ ਘੁੰਡ ਕੱਢਣ ਵਾਲੀ ਜਿਸ ਔਰਤ ਨੇ ਜਾਅਲੀ ਰਜਿਸਟਰੀ ਭੁਗਤਾਈ ਸੀ ਵਿਰੁੱਧ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਲੋਂ ਪੁਲਿਸ ਕੋਲ ਐਫ.ਆਈ.ਆਰ ਦਰਜ਼ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਇਸਦੇ ਨਾਲ ਹੀ ਉਨਾਂ ਨੇ ਐਫ.ਸੀ.ਆਰ. ਨੂੰ ਸਬੰਧਤ ਸਭ ਰਜਿਸਟਰਾਰ ਦੀ ਭੂਮਿਕਾ ਦੀ ਤਹਿਕੀਕਾਤ ਕਰਨ ਬਾਰੇ ਵੀ ਪੱਤਰ ਲਿੱਖਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨਾਲ ਸਬੰਧਤ ਵਿਭਾਗ ਦੇ ਸੇਵਾਦਾਰ ਗੁਰਧੀਰ ਨੂੰ ਮੁਅਤਲ ਕਰਕੇ ਚਾਰਜਸ਼ੀਟ ਕੀਤਾ ਹੈ।
ਸ੍ਰੀ ਥੋਰੀ ਨੇ ਕਮਿਸ਼ਨਰ ਪੁਲਿਸ ਨੂੰ ਲਿੱਖੇ ਪੱਤਰ ਵਿੱਚ ਦੱਸਿਆ ਕਿ ਸ੍ਰੀਮਤੀ ਸੁਧਾ ਭੰਡਾਰੀ ਵਲੋਂ ਨਿੱਜੀ ਤੌਰ ਤੇ ਪੇਸ਼ ਹੋ ਕੇ ਦਰਖਾਸਤ ਦਿੱਤੀ ਗਈ ਸੀ ਕਿ ਉਸਦੀ ਬੇਟੀ ਰਚਿਤਾ ਭੰਡਾਰੀ ਦੀ ਜਾਇਦਾਦ ਜੋ ਕਿ ਪਿੰਡ ਹੇਰ ਜਿਲ੍ਹਾ ਅੰਮ੍ਰਿਤਸਰ ਵਿਖੇ ਹੈ ਉਤੇ ਅਣਅਧਿਕਾਰਿਤ ਧਿਰ ਵਲੋਂ ਕਬਜ਼ਾ ਕੀਤਾ ਗਿਆ ਹੈ। ਇਸ ਮਸਲੇ ਦੀ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਕੋਲੋਂ ਪੜਤਾਲ ਕਰਵਾਈ ਗਈ ਤਾਂ ਪਤਾ ਲੱਗਾ ਕਿ ਸਬੰਧਤ ਧਿਰਾਂ ਵਲੋਂ ਰਜਿਸਟਰੇਸ਼ਨ ਐਕਟ ...








