ਖੇਤੀ ਮੰਤਰਾਲਾ ਦਿੱਲੀ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
ਲੁਧਿਆਣਾ, 23 ਜਨਵਰੀ (000) - ਖੇਤੀ ਮੰਤਰਾਲਾ ਦਿੱਲੀ, ਭਾਰਤ ਸਰਕਾਰ ਦੇ ਟੈਕਨੀਕਲ ਐਕਸਪਰਟ ਡਾਕਟਰ ਏ.ਕੇ. ਪਾਲ ਵੱਲੋਂ ਪੰਜਾਬ ਵਿੱਚ ਕਨੋਲਾ (ਗੋਭੀ) ਸਰੋਂ, ਗੋਭੀ ਸਰੋਂ ਦੀ ਜੀਉ ਟੈਗਿੰਗ, ਕਣਕ ਦੀਆਂ ਕਿਸਮਾਂ ਉੱਤੇ ਤਾਪਮਾਨ ਦਾ ਅਸਰ ਦੇਖਣ ਲਈ ਖੇਤੀਬਾੜੀ ਅਤੇ ਕਿਸਾਨ ਭਾਈ ਭਲਾਈ ਵਿਭਾਗ, ਜ਼ਿਲ੍ਹਾ ਲੁਧਿਆਣਾ ਅਤੇ ਕੇ.ਵੀ.ਕੇ. ਸਮਰਾਲਾ ਦੀ ਟੀਮ ਨਾਲ ਸਾਂਝੇ ਤੌਰ ਤੇ ਲੁਧਿਆਣੇ ਜ਼ਿਲ੍ਹੇ ਦੇ ਪਿੰਡਾਂ ਬਿਲਗਾ (ਬਲਾਕ ਲੁਧਿਆਣਾ-1), ਲੱਲ੍ਹ ਕਲ੍ਹਾਂ (ਬਲਾਕ ਸਮਰਾਲਾ) ਅਤੇ ਭਰਥਲਾ (ਬਲਾਕ ਮਾਛੀਵਾੜਾ) ਵਿਖੇ ਵੱਖ ਵੱਖ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ।
ਕਿਸਾਨਾਂ ਦੇ ਖੇਤਾਂ ਵਿੱਚ ਸਰੋਂ ਦੀ ਵਰਾਇਟੀ ਜੀ.ਐਸ.ਸੀ.-7 ਅਤੇ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਖੇਤਾਂ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕੀਤਾ। ਇਸੇ ਤਰ੍ਹਾਂ ਮਲਚਿੰਗ ਵਿਧੀ ਨਾਲ ਬੀਜੀ ਕਣਕ ਦੇ ਖੇਤਾਂ ਦਾ ਨਿਰੀਖਣ ਵੀ ਕੀਤਾ ਅਤੇ ਪਿੰਡ ਭਰਥਲਾ ਵਿੱਚ ਸਰੋਂ ਦੀ ਵਰਾਇਟੀ ਜੀ.ਐਸ.ਸੀ-7 ਦੀ ਵੱਖ-ਵੱਖ ਕਿਸਾਨਾਂ ਦੀ ਜੀਓ ਟੈਗਿੰਗ ਕੀਤੀ।
ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਸਮਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਕਿਸਮ ਪੀ.ਬੀ.ਡਬਲਯ...








