ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਫਾਈ ਅਤੇ ਕੂੜਾ ਚੁੱਕਣ ਦੇ ਕੰਮ ਦੀ ਜਾਂਚ ਲਈ ਇਲਾਕੇ ਦਾ ਕੀਤਾ ਦੌਰਾ
ਅੰਮ੍ਰਿਤਸਰ 02-02-2024:
ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਹਰਪ੍ਰੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਵੱਛਤਾ ਮੁਹਿੰਮ ਦਾ ਉਦਘਾਟਨ ਕੀਤਾ ਅਤੇ ਚਾਰਦੀਵਾਰੀ ਵਾਲੇ ਸ਼ਹਿਰ ਅਧੀਨ ਆਉਂਦੇ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਝਾੜੂ ਲਗਾਉਣ ਲਈ ਮੌਕੇ 'ਤੇ ਹੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਕੂੜਾ ਚੁੱਕਣ ਵਾਲੀ ਕੰਪਨੀ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਆਧਾਰ 'ਤੇ ਕੂੜਾ ਚੁੱਕਣ ਦੇ ਨਿਰਦੇਸ਼ ਦਿੱਤੇ।ਸਵੱਛਤਾ ਅਭਿਆਨ ਵਿੱਚ 200 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ। ਉਹਨਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ, ਸਰਾਏ ਗੁਰੂ ਰਾਮਦਾਸ, ਚੌਂਕ ਬਾਬਾ ਸਾਹਿਬ, ਗਲੀਆਰਾ, ਰਾਮਸਰ ਰੋਡ ਤੋਂ ਸ਼੍ਰੀ ਸ਼ਹੀਦਾ ਸਾਹਿਬ, ਫਿਰ ਬਜ਼ਾਰ ਘੰਟਾਘਰ, ਕਟੜਾ ਆਹਲੂਵਾਲੀਆ, ਮੋਤੀ ਬਜ਼ਾਰ, ਹੈਰੀਟੇਜ ਗਲੀ, ਟਾਊਨ ਹਾਲ, ਕਟੜਾ ਜੈਮਲ ਸਿੰਘ, ਕੇਸਰੀ ਬਾਗ, ਸ਼ੇਰਾਵਾਲਾ ਗੇਟ ਤੱਕ ਆਪਣਾ ਗੇੜਾ ਸ਼ੁਰੂ ਕੀਤਾ। ਉਨ੍ਹਾਂ ਨੇ ਸਿਵਲ ਅਤੇ ਆਪ੍ਰੇਸ਼ਨ ਅਤੇ ਮੇਨਟੇਨੈਂਸ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਸਾਰੇ ਖੇਤ...








