ਅਬੋਹਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਤਿਆਰ, ਜਲਦ ਕੀਤੀ ਜਾਵੇਗੀ ਬਚਿਆ ਨੂੰ ਅਰਪਣ-ਡਿਪਟੀ ਕਮਿਸ਼ਨਰ
ਫਾਜ਼ਿਲਕਾ 25 ਜਨਵਰੀ
ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਅਬੋਹਰ ਸ਼ਹਿਰ ਦੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ ਜਿਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਦਿਆਂ ਤਿਆਰ ਕਰ ਲਿਆ ਗਿਆ ਹੈ ਤੇ ਜਲਦ ਹੀ ਗਿਆਨ ਦੇ ਭੰਡਾਰ ਨੂੰ ਬਚਿਆਂ ਨੂੰ ਅਰਪਣ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ ਅਨੁਮਾਨਤ ਲਾਗਤ 3.42 ਕਰੋੜ ਰੁਪੈ ਵਿਚੋਂ 2.15 ਕਰੋੜ ਦੀ ਸਪੈਸ਼ਲ ਪੈਕੇਜ਼ ਆਫ ਬਾਰਡਰ ਏਰੀਆ ਫੰਡ ਤਹਿਤ ਗਰਾਂਟ ਨਾਲ ਇਸ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਚੇ ਕਿਤਾਬੀ ਗਿਆਨ ਹਾਸਲ ਕਰਕੇ ਆਪਦੇ ਭਵਿੱਖ ਨੂੰ ਚਮਕਾ ਸਕਦੇ ਹਨ ਤੇ ਉਚਾਈਆਂ ਵੱਲ ਲਿਜਾ ਸਕਦੇ ਹਨ। ਆਭਾ ਸਿਟੀ ਸਕੇਅਰ ਵਿਚ ਬਣੀ ਇਸ ਲਾਇਬ੍ਰੇਰੀ ਵਿਚ ਬੱਚਿਆ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਵਿਸ਼ਿਆਂ, ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਅਖਬਾਰਾ ਰਾਹੀਂ ਜਾਣਕਾਰੀਆ ਹਾਸਲ ਕਰਕੇ ਵਿਦਿਆਰਥੀ ਵਰਗ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨਿਆਵੀ ਗਿਆਨ ਦੀ ਮਹਾਰਤ ਹਾਸਲ ਕਰੇ...








