ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਬਲਾਕ ਫੀਡਰ ਤੇ ਨਵੇਂ ਫੀਡਰਾਂ ਦੇ ਕੀਤੇ ਉਦਘਾਟਨ
ਅੰਮ੍ਰਿਤਸਰ 3 ਫਰਵਰੀ
ਮੁੱਖ ਮੰਤਰੀ ਪੰਜਾਬ ਸਯ ਭਗਵੰਤ ਸਿੰਘ ਮਾਨ 10 ਫਰਵਰੀ ਨੂੰ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਜਿ਼ਲਾ ਤਰਨਤਾਰਨ ਵਿਖੇ ਸੂਬਾ ਵਾਸੀਆਂ ਦੇ ਸਪੁਰਦ ਕਰਨਗੇ, ਜੋ ਕਿ ਦੇਸ਼ ਭਰ ਵਿਚ ਪਹਿਲੀ ਵਾਰ ਕਿਸੇ ਪ੍ਰਾਈਵੇਟ ਪ੍ਰਾਜੈਕਟ ਨੂੰ ਸਰਕਾਰ ਵਲੋ ਖਰੀਦਣ ਦੀ ਨਿਵੇਕਲੀ ਮਿਸਾਲ ਹੋਵੇਗੀ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਜਿ਼ਲੇ ਵਿਚ ਵੱਖ ਵੱਖ ਥਾਵਾਂ ਤੇ ਬਲਾਕ ਫੀਡਰ ਅਤੇ ਨਵੇ ਫੀਡਰਾਂ ਦਾ ਉਦਘਾਟਨ ਕਰਨ ਪਿਛੋ ਕੀਤਾ।ਸ ਈ.ਟੀ.ਓ. ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਆ ਵੇਚਿਆ ਸੀ ਜਦਕਿ ਸਯ ਮਾਨ ਦੀ ਸਰਕਾਰ ਨੇ ਦੇ਼ਸ ਦੇ ਇਤਿਹਾਸ ਵਿਚ ਪਹਿਲੀ ਵਾਰ ਨਿਵੇਕਲੀ ਪਹਿਲਕਦਮੀ ਕਰਕੇ ਹੋਏ ਪ੍ਰਾਈਵੇਟ ਜਾਇਦਾਦ ਨੂੰ ਖਰੀਦ ਕੇ ਸਰਕਾਰੀ ਜਾਇਦਾਦ ਬਣਾਇਆ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ 540 ਮੈਗਾਵਾਟ ਦੇ ਗੋਇੰਦਵਾਲ ਥਰਮਲ ਪਲਾਂਟ ਨੂੰ 1080 ਕਰੋੜ ਰੁਪਏ ਵਿਚ ਖਰੀਦ ਲਿਆ ਹੈ ਅਤੇ ਇਸ ਥਰਮਲ ਪਲਾਂਟ ਦੇ ਪਬਲਿਕ ਸੈਕਟਰ ਚ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ...








