ਪ੍ਰਾਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਜ਼ਿਲਾ ਫਿਰੋਜ਼ਪੁਰ ਦਾ ਕੈਲੰਡਰ ਸਹਾਇਕ ਕਮਿਸ਼ਨਰ ਵੱਲੋਂ ਰਿਲੀਜ਼
ਫਿਰੋਜ਼ਪੁਰ, 23 ਫਰਵਰੀ 2024 :
ਪੰਜਾਬ ਭਵਨ ਸਰੀ (ਕਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬਾਲ ਕਲਮਾਂ ਨੂੰ ਉਤਸ਼ਾਹਿਤ ਕਰਨ ਹਿੱਤ ਸ਼ੁਰੂ ਕੀਤੇ ਉਪਰਾਲੇ ਨਵੀਆਂ ਕਲਮਾਂ ਨਵੀਂ ਉਡਾਣ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕੈਲੰਡਰ ਸਹਾਇਕ ਕਮਿਸ਼ਨਰ ਸ਼੍ਰੀ ਸੂਰਜ ਜੀ, ਡਾ. ਜਗਦੀਪ ਸੰਧੂ ਜ਼ਿਲਾ ਭਾਸ਼ਾ ਅਫ਼ਸਰ, ਸ੍ਰੀ ਮਤੀ ਨੀਲਮ ਰਾਣੀ ਜ਼ਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਸੈਕੰਡਰੀ ਤੇ ਰੈੱਡ ਕਰਾਸ ਦੇ ਸੈਕਟਰੀ ਅਸ਼ੋਕ ਬਹਿਲ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ।
ਇਸ ਮੌਕੇ ਕਿਤਾਬ ਦੇ ਮੁੱਖ ਸੰਪਾਦਕ ਡਾ. ਅਮਰ ਜੋਤੀ ਮਾਂਗਟ ਨੇ ਕਿਹਾ ਕਿ ਪ੍ਰੀਤ ਹੀਰ ਤੇ ਇੰਚਾਰਜ ਓਕਾਰ ਤੇਜੇ ਦਿਨ ਰਾਤ ਇਸ ਪ੍ਰਾਜੈਕਟ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਇਸ ਪ੍ਰਾਜੈਕਟ ਦੀ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ । ਸਹਾਇਕ ਕਮਿਸ਼ਨਰ ਨੇ ਇਸ ਪ੍ਰਾਜੈਕਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਅਸ਼ੋਕ ਬਹਿਲ ਜੀ ਨੇ ਵਿਦਿਆਰਥੀਆਂ ਨੂੰ ਕਲਮ ਦੀ ਤਾਕਤ ਬਾਰੇ ਜਾਗਰੂਕ ਕੀਤਾ ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸੰਧੂ ਨੇ ਇਸ ਪ੍ਰਾਜੈਕਟ ਦੀ ਸਰਾਹਨਾ ਕਰਦੇ ਹ...








