ਆਮ ਆਦਮੀ ਪਾਰਟੀ ਵਿੱਚ ਅਹੁਦੇ ਸਿਫਾਰਿਸ਼ ਵੇਖ ਕੇ ਨਹੀਂ, ਕੰਮ ਵੇਖ ਕੇ ਨਿਵਾਜੇ ਜਾਂਦੇ ਹਨ-ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ.
ਕੋਟ ਈਸੇ ਖਾਂ 19 ਫਰਵਰੀ:
ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਕੋਈ ਵੀ ਅਹੁਦਾ ਸਿਫਾਰਿਸ਼ ਦੇ ਨਾਲ ਨਹੀਂ ਦਿੱਤਾ ਜਾਂਦਾ, ਇਸ ਪਾਰਟੀ ਵਿੱਚ ਅਹੁਦੇ ਕੇਵਲ ਕੰਮ ਵੇਖ ਕੇ ਦਿੱਤੇ ਜਾਂਦੇ ਹਨ। ਜਦੋਂ ਤੋਂ ਸਰਕਾਰ ਸੱਤਾ ਵਿੱਚ ਆਈ ਹੈ ਇਸ ਨੇ ਹੋਰਨਾਂ ਵਾਅਦਿਆਂ ਦੇ ਨਾਲ ਬਿਜਲੀ ਸਬੰਧੀ ਹਰ ਵਾਅਦਾ ਪੂਰਾ ਕੀਤਾ ਹੈ, ਗੋਇੰਦਵਾਲ ਪਾਵਰ ਥਰਮਲ ਪਲਾਂਟ ਪੰਜਾਬ ਸਰਕਾਰ ਨੇ ਖਰੀਦ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਦੋਂ ਕਿ ਇਸ ਥਰਮਲ ਪਾਵਰ ਪਲਾਂਟ ਨੂੰ ਖਰੀਦਣ ਦੇ ਲਈ ਕਈ ਕਾਰਪੋਰੇਟ ਘਰਾਣੇ ਲਾਈਨ ਦੇ ਵਿੱਚ ਸਨ। ਪੰਜਾਬੀਆਂ ਦੀ ਮਿਹਨਤ ਅਤੇ ਸਰਕਾਰ ਦੀ ਸਾਫ ਸੁਥਰੀ ਛਵੀ ਕਰਕੇ ਬਿਜਲੀ ਬੋਰਡ ਅੱਜ ਕਰੋੜਾਂ ਰੁਪਏ ਦੇ ਮੁਨਾਫੇ ਦੇ ਵਿੱਚ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਨੇ ਕੋਟ ਈਸੇ ਖਾਂ ਵਿਖੇ ਕੀਤਾ। ਉਨ੍ਹਾਂ ਅੱਜ ਜਸਵਿੰਦਰ ਸਿੰਘ ਸਿੱਧੂ ਨੂੰ ਗਮਾਡਾ ਦੇ ਡਾਇਰੈਕਟਰ ਵਜੋਂ ਨਿਯੁਕਤੀ ਮਿਲਣ ਤੇ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਜਸ...








