ਖੇਤੀ ਭਵਨ ਵਿਖੇ ਕੀਤੀ ਗਈ ਰੀਵਿਊ ਮੀਟਿੰਗ
ਬਠਿੰਡਾ, 9 ਮਾਰਚ : ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਰਿਵਿਊ ਮੀਟਿੰਗ ਹੋਈ। ਇਸ ਦੌਰਾਨ ਸਕੀਮਾਂ ਦੇ ਇੰਚਾਰਜਾਂ ਨੇ ਟੀਚਿਆਂ ਮੁਤਾਬਕ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਦੱਸਿਆ ਕੇ ਜ਼ਿਲ੍ਹੇ ਵਿੱਚ ਕੁਆਲਟੀ ਕੰਟਰੋਲ ਅਧੀਨ ਹੁਣ ਤੱਕ ਸੀਡ ਐਕਟ ਦੇ 450 ਸੈਂਪਲਾਂ ਵਿੱਚੋਂ 363 ਸੈਂਪਲ, ਕੈਮੀਕਲ ਖਾਦਾਂ ਦੇ 264 ਸੈਂਪਲਾਂ ਵਿੱਚੋਂ 221 ਸੈਂਪਲ ਅਤੇ ਕੀੜੇਮਾਰ ਦਵਾਈਆਂ ਦੇ 425 ਸੈਂਪਲਾਂ ਵਿੱਚੋਂ 305 ਸੈਂਪਲ ਭਰੇ ਜਾ ਚੁੱਕੇ ਹਨ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੇ ਬਾਕੀ ਰਹਿੰਦੇ ਟੀਚੇ 31 ਮਾਰਚ ਤੋਂ ਪਹਿਲਾ-ਪਹਿਲਾਂ ਪੂਰੇ ਕਰ ਲਏ ਜਾਣ। ਇਸੇ ਤਰ੍ਹਾਂ ਸਾਲ 2023-24 ਵਿੱਚ ਮਿੱਟੀ ਦੇ ਸੈਂਪਲਾਂ ਦਾ ਕੁੱਲ ਟੀਚਾ 15000 ਸੀ, ਜਿਸ ਵਿੱਚੋਂ 7226 ਸੈਂਪਲ ਛੋਟੇ ਤੱਤਾਂ ਦੀ ਟੈਸਟਿੰਗ ਲਈ ਸੰਗਰੂਰ ਲੈਬ ਵਿਖੇ ਭੇਜੇ ਜਾ ਚੁੱਕੇ ਹਨ। ਖੇਤੀਬਾੜੀ ਗਣਨਾ ਸਕੀਮ ਅਧੀਨ 304 ਪਿੰਡਾਂ ਵਿੱਚੋਂ 224 ਪਿੰਡਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸੇ ਤਰਾਂ ਪ੍ਰਧਾਨ ...








