ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਡੀ.ਆਰ. ਐਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂ
ਲਹਿਰਾਗਾਗਾ, 21 ਅਕਤੂਬਰ
ਕੈਬਨਿਟ ਮੰਤਰੀ, ਪੰਜਾਬ, ਸ਼੍ਰੀ ਬਰਿੰਦਰ ਕੁਮਾਰ ਗੋਇਲ, ਨੇ ਅੱਜ ਇਥੇ ਲਹਿਰਾਗਾਗਾ ਰੇਲਵੇ ਸਟੇਸ਼ਨ 'ਤੇ ਡੀ.ਆਰ.ਐਮ. ਰੇਲਵੇ, ਅੰਬਾਲਾ ਡਿਵੀਜ਼ਨ, ਸ਼੍ਰੀ ਵਿਨੋਦ ਕੁਮਾਰ ਭਾਟੀਆ ਨਾਲ ਮੁਲਾਕਾਤ ਕਰ ਕੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀਆਂ ਰੇਲਵੇ ਨਾਲ ਸਬੰਧਤ ਮੰਗਾਂ ਰੱਖੀਆਂ ਕਿ ਰੇਲਵੇ ਪਲੇਟਫਾਰਮ 'ਤੇ ਸ਼ੈੱਡ ਪਾਇਆ ਜਾਵੇ ਅਤੇ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਿਆ ਜਾਵੇ। ਇਸ ਦੇ ਨਾਲ- ਨਾਲ ਰੇਲ ਲਾਈਨ ਸਬੰਧੀ ਪ੍ਰਸਤਾਵਿਤ ਕੰਧਾਂ ਬਾਬਤ ਲੋਕਾਂ ਨੂੰ ਲਾਂਘੇ ਦੀ ਸਹੂਲਤ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰੇਲਵੇ ਲਾਈਨ ਕਰ ਕੇ ਸ਼ਹਿਰ 02 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਪਾਸੇ 08 ਵਾਰਡ ਹਨ ਤੇ ਦੂਜੇ ਪਾਸੇ 07 ਵਾਰਡ ਹਨ। ਬੈਂਕਾਂ ਸਮੇਤ ਕਈ ਅਦਾਰੇ ਇੱਕ ਪਾਸੇ ਅਤੇ ਕਈ ਹੋਰ ਅਹਿਮ ਅਦਾਰੇ ਦੂਜੇ ਪਾਸੇ ਹਨ। ਇਸ ਲਈ ਜ਼ਰੂਰੀ ਹੈ ਕਿ ਲੋਕ ਜਿਵੇਂ ਪਿਛਲੇ 50-60 ਸਾਲ ਤੋਂ ਇੱਕ-ਦੂਜੇ ਪਾਸੇ ਜਾ ਕੇ ਆਪਣੇ ਕੰਮ ਕਰਦੇ ਰਹੇ ਹਨ, ਓਵੇਂ ਵੀ ਰੇਲਵੇ ਵੱਲੋਂ ਪ੍ਰਸਤਾਵਿਤ ਕੰਧਾਂ ਬ...








