Saturday, September 5
Shadow

Politics

ਸਬ ਸੈਂਟਰ ਨਵਾਂ ਹਸਤਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ

ਸਬ ਸੈਂਟਰ ਨਵਾਂ ਹਸਤਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ

Politics, Punjab
ਫਾਜ਼ਿਲਕਾ, 30 ਜੁਲਾਈ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਅਤੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਨਵਾਂ ਹਸਤਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਸੰਜੀਵ ਕੁਮਾਰ ਅਤੇ ਸਤਵਿੰਦਰ ਸਿੰਘ ਨੇ ਇਕੱਠੇ ਹੋਏ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲੋਕਾਂ ਨੂੰ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਗਿਆ। ਇਹ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀ ਟੈਂਕੀਆ, ਗਮਲਿਆਂ ਵਿੱਚ ਅਤੇ ਪੰਛੀਆਂ ਦੇ ਪੋਟ ਵਿਚ ਪੈਦਾ ਹੁੰਦਾ ਹੈ। ਇਹ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਡੇਂਗੂ ਬੁਖਾਰ ਦੇ ਲਛੱਣ ਤੇਜ ਬੁਖਾਰ, ਸਿਰ ਦਰਦ, ਘਬਰਾਹਟ ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ, ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉਪਰ ਲਾਲ ਰੰਗ ਦੇ ਦਾ...
ਡਿਪਟੀ ਕਮਿਸ਼ਨਰ ਨੇ ਸਕਿੱਲ ਨੂੰ ਹੋਰ ਪ੍ਰਫੂਲਿਤ ਕਰਨ ਲਈ ਅਧਿਕਾਰੀਆਂ ਕੋਲੋਂ ਲਏ ਸੁਝਾਅ

ਡਿਪਟੀ ਕਮਿਸ਼ਨਰ ਨੇ ਸਕਿੱਲ ਨੂੰ ਹੋਰ ਪ੍ਰਫੂਲਿਤ ਕਰਨ ਲਈ ਅਧਿਕਾਰੀਆਂ ਕੋਲੋਂ ਲਏ ਸੁਝਾਅ

Politics, Punjab
ਬਠਿੰਡਾ, 30 ਜੁਲਾਈ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਸਕਿੱਲ ਕਮੇਟੀ ਦੀ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੀਟਿੰਗ ਵਿਚ ਸ਼ਾਮਿਲ ਉਦਯੋਗਾਂ ਦੇ ਮਾਹਿਰਾਂ ਕੋਲੋਂ ਸਕਿੱਲ ਨੂੰ ਹੋਰ ਪ੍ਰਫੂਲਿਤ ਕਰਨ ਲਈ ਸੁਝਾਅ ਵੀ ਲਏ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਕੋਲੋਂ ਸਰਕਾਰੀ/ਪ੍ਰਾਈਵੇਟ ਅਦਾਰਿਆਂ ’ਚ ਚੱਲ ਰਹੇ ਕੋਰਸਾਂ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿਚ ਸ਼ਾਮਿਲ ਉਦਯੋਗਿਕ ਇਕਾਈਆਂ ਦੇ ਨੁਮਾਇਦਿਆਂ ਨਾਲ ਕੈਪਟਿਵ ਇੰਮਪਲਾਇਮੈਂਟ ਆਰਐਫਪੀ ਸਬੰਧੀ ਵਿਚਾਰ-ਚਰਚਾ ਕੀਤੀ ਗਈ।  ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਬਠਿੰਡਾ ਸ਼ਹਿਰ ਵਿਚ ਸਥਾਪਿਤ ਮਲਟੀ ਸਕਿੱਲ ਵਿਕਾਸ ਕੇਂਦਰ ਅਤੇ ਹੋਰ ਪੇਂਡੂ ਹੁਨਰ ਕੇਂਦਰਾਂ ਬਾਰੇ ਚਰਚਾ ਕਰਦਿਆਂ ਆਦੇਸ਼ ਦਿੱਤੇ ਕਿ ਵੱਖ-ਵੱਖ ਵਿਭਾਗ ਆਪਣੇ ਮੁਤਾਬਿਕ ਇਨ੍ਹਾਂ ਦੀ ਵਧੀਆ ਢੰਗ ਨਾਲ ਵਰਤੋਂ ਅਤੇ ਰੱਖ-ਰਖਾਵ ਸੰਬੰਧੀ ਵਿਚਾਰ ਸਾਂਝੇ ਕਰਨ। ਇਸ ਮੌਕੇ ਨਵੀਂ ਰਾਜ ਹੁਨਰ ਯੋਜਨਾ ਪੰਜਾਬ ਹੁਨਰ ਵਿਕਾਸ ਯੋਜਨਾ, ਸਕਿੱਲ ਨੂੰ ਹੋਰ ਪ੍ਰਫੂਲਿਤ...
ਚੈੱਸ ਖੇਡਣ ਨਾਲ ਬੱਚਿਆਂ ਦੀ ਕਾਰਜਕੁਸ਼ਲਤਾ ਅਤੇ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ-ਡਿਪਟੀ ਕਮਿਸ਼ਨਰ

ਚੈੱਸ ਖੇਡਣ ਨਾਲ ਬੱਚਿਆਂ ਦੀ ਕਾਰਜਕੁਸ਼ਲਤਾ ਅਤੇ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ-ਡਿਪਟੀ ਕਮਿਸ਼ਨਰ

Politics, Punjab
ਮਾਨਸਾ, 30 ਜੁਲਾਈ: ਚੈੱਸ ਖੇਡਣ ਦੇ ਚਾਹਵਾਨ ਬੱਚਿਆਂ ਨੂੰ ਲਾਇਬ੍ਰੇਰੀਆਂ ਵਿਚ ਮਾਹਰ ਕੋਚਿਸ ਵੱਲੋਂ ਚੈੱਸ ਦੀ ਸਿਖਲਾਈ ਦਿੱਤੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹੇ ਦੇ 10 ਪਿੰਡਾਂ ਦੀਆਂ ਲਾਇਬ੍ਰੇਰੀਆਂ ਨੂੰ 40 ਚੈੱਸ ਬੋਰਡ (ਪ੍ਰਤੀ ਲਾਇਬ੍ਰੇਰੀ 04) ਮੁਹੱਈਆ ਕਰਵਾਉਣ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੈੱਸ ਦਿਮਾਗ ਦੀ ਖੇਡ ਹੈ ਜਿਸ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਤੇ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੱਚਿਆਂ ਦੀ ਸ਼ਨਾਖਤ ਕਰਨ ਲਈ ਕਿਹਾ ਜੋ ਚੈੱਸ ਖੇਡਣ ਵਿਚ ਦਿਲਚਸਪੀ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਦੀ ਇਮਾਰਤ ਨੂੰ ਬਹੁਮੰਤਵ ਲਈ ਵਰਤਿਆ ਜਾ ਸਕਦਾ ਹੈ, ਜਿੱਥੇ ਸਿਰਫ ਕਿਤਾਬਾਂ ਪੜ੍ਹਨ ਤੋਂ ਇਲਾਵਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਚੈੱਸ ਜਿਹੀਆਂ ਖੇਡਾਂ ਤੋਂ ਇਲਾਵਾ ਜਾਣਕਾਰੀ ਭਰਪੂਰ ਡਾਕੂਮੈਂਟਰੀਜ਼ ਦਾ ਪਰਦਰਸ਼ਿਤ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਲਾਈ ਲਈ ਪ੍ਰੇਰਨਾਮਈ ਮਾਹੌਲ ਦੇਣਾ ਜ਼ਰੂ...
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਭਾਰੀ ਬਾਰਿਸ਼ਾਂ ਤੇ ਹੜ੍ਹਾਂ ਨਾਲ ਨੁਕਸਾਨੇ ਮਕਾਨਾਂ ਦੀ ਮੁਰੰਮਤ ਲਈ ਹਲਕਾ ਫਾਜ਼ਿਲਕਾ ਲਈ 4,93,44,500 ਰੁਪਏ ਜਾਰੀ

ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਭਾਰੀ ਬਾਰਿਸ਼ਾਂ ਤੇ ਹੜ੍ਹਾਂ ਨਾਲ ਨੁਕਸਾਨੇ ਮਕਾਨਾਂ ਦੀ ਮੁਰੰਮਤ ਲਈ ਹਲਕਾ ਫਾਜ਼ਿਲਕਾ ਲਈ 4,93,44,500 ਰੁਪਏ ਜਾਰੀ

Politics, Punjab
ਫਾਜ਼ਿਲਕਾ 29 ਜੁਲਾਈ 2024 ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੌਰਾਨ ਭਾਰੀ ਬਾਰਿਸ਼ਾਂ ਤੇ ਹੜਾਂ ਦੀ ਮਾਰ ਹੇਠ ਆ ਕੇ ਡਿੱਗੇ ਮਕਾਨਾਂ ਦੀ ਮੁਰੰਮਤ ਲਈ ਹਲਕਾ ਫਾਜਿਲਕਾ ਦੇ ਲਗਭਗ 51 ਪਿੰਡਾਂ/ਢਾਣੀਆਂ ਲਈ 4 ਕਰੋੜ 93 ਲੱਖ 44 ਹਜ਼ਾਰ 500 ਰੁਪਏ ਭੇਜੇ ਗਏ ਹਨ! ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਨੇ ਮਾਰਕੀਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਹਲਕੇ ਦੇ ਪਿੰਡ ਗੁੱਦੜ ਭੈਣੀ, ਰਾਮ ਸਿੰਘ ਭੈਣੀ ਅਤੇ ਵੱਲੇ ਸ਼ਾਹ ਹਿਠਾੜ ਦੇ ਹੜਾਂ ਦੀ ਮਾਰ ਹੇਠ ਆ ਕੇ ਡਿੱਗੇ ਮਕਾਨਾਂ ਵਾਲੇ ਲੋਕਾਂ ਨੂੰ 87 ਲੱਖ 66 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ! ਵਿਧਾਇਕ ਸਰਦਾਰ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਹਰ ਮੁਸ਼ਕਲ ਦੀ ਘੜੀ ਵਿੱਚ ਨਾਲ ਖੜੀ ਹੈ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਹੜਾਂ ਦੀ ਮਾਰ ਹੇਠ ਆ ਕੇ ਨੁਕਸਾਨੀਆਂ ਫਸਲਾਂ ਵਾਲੇ ਕਿਸਾਨਾਂ ਨੂੰ ਵੀ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ ਤੇ ਹੁਣ ਹੜਾਂ ਅਤੇ ਭਾਰੀ ਬਾਰਿਸ਼ਾਂ ਨਾਲ ਡਿੱਗੇ ਮਕਾਨਾਂ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਭੇਂਟ ਕੀਤੀ ਜਾ ਰਹੀ! ਉਹਨਾਂ ਕਿਹਾ ਕਿ ਅ...
ਡਿਪਟੀ ਕਮਿਸ਼ਨਰ ਵੱਲੋਂ ਪਾਣੀ ਦੇ ਨਮੂਨਿਆਂ ਦੀ ਜਾਂਚ ਦੀ ਰੋਜ਼ਾਨਾ ਸਮੀਖਿਆ ਲਈ ਵਿਸ਼ੇਸ਼ ਵਿਧੀ ਵਿਕਸਤ

ਡਿਪਟੀ ਕਮਿਸ਼ਨਰ ਵੱਲੋਂ ਪਾਣੀ ਦੇ ਨਮੂਨਿਆਂ ਦੀ ਜਾਂਚ ਦੀ ਰੋਜ਼ਾਨਾ ਸਮੀਖਿਆ ਲਈ ਵਿਸ਼ੇਸ਼ ਵਿਧੀ ਵਿਕਸਤ

Politics, Punjab
ਲੁਧਿਆਣਾ, 29 ਜੁਲਾਈ (000) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਵਿੱਚ ਸਾਫ਼ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪਾਣੀ ਦੇ ਨਮੂਨੇ ਲੈਣ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ ਅਤੇ ਸਿੱਖਿਆ ਅਧਿਕਾਰੀਆਂ ਨੂੰ ਸਕੂਲੀ ਬੱਚਿਆਂ ਨੂੰ ਆਰ.ਓ ਸਿਸਟਮ ਜਾਂ ਪੀਣ ਯੋਗ ਸਵੱਛ ਪਾਣੀ ਮੁਹੱਈਆ ਕਰਵਾਉਣ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਸਕੂਲਾਂ ਵਿੱਚ ਲਗਾਏ ਗਏ ਆਪਣੇ ਆਰ.ਓ ਸਿਸਟਮਾਂ ਦੀ ਜਾਂਚ ਹੈੱਡਮਾਸਟਰਾਂ/ਪ੍ਰਿੰਸੀਪਲਾਂ ਰਾਹੀਂ ਕਰਵਾਉਣ ਅਤੇ ਕਾਰਵਾਈ ਦੀ ਰਿਪੋਰਟ ਦੇਣ ਲਈ ਵੀ ਕਿਹਾ। ਪਾਲਣਾ ਨੂੰ ਯਕੀਨੀ ਨਾ ਬਣਾਉਣ ਵਾਲੇ ਕਿਸੇ ਵੀ ਸਕੂਲ ਜਾਂ ਜਨਤਕ ਸਥਾਨ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਲੁਧਿਆਣਾ ਵਿੱਚ ਪਾਣੀ ਅਤੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਦੇ ਨਾਲ-ਨਾਲ ...
ਦੂਸ਼ਿਤ ਪਾਣੀ, ਦੂਸ਼ਿਤ ਭੋਜਣ ਅਤੇ ਸਾਫ਼ ਸਫ਼ਾਈ ਦੀ ਅਣਹੋਂਦ ਕਾਰਨ ਫੈਲਦਾ ਹੈ ਹੈਪੇਟਾਈਟਸ ਏ ਅਤੇ ਈ-ਸਿਵਲ ਸਰਜਨ

ਦੂਸ਼ਿਤ ਪਾਣੀ, ਦੂਸ਼ਿਤ ਭੋਜਣ ਅਤੇ ਸਾਫ਼ ਸਫ਼ਾਈ ਦੀ ਅਣਹੋਂਦ ਕਾਰਨ ਫੈਲਦਾ ਹੈ ਹੈਪੇਟਾਈਟਸ ਏ ਅਤੇ ਈ-ਸਿਵਲ ਸਰਜਨ

Politics, Punjab
ਮਾਨਸਾ, 29 ਜੁਲਾਈ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਦਿਵਸ ਹਰ ਸਾਲ ਇਸ ਦਿਨ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਇਕ ਵਾਇਰਲ ਰੋਗ ਹੈ ਅਤੇ  ਹੈਪੇਟਾਈਟਸ ਏ.ਬੀ.ਸੀ.ਡੀ.ਈ. ਕਈ ਪ੍ਰਕਾਰ ਦਾ ਹੁੰਦਾ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ, ਦੂਸ਼ਿਤ ਭੋਜਣ ਅਤੇ ਸਾਫ-ਸਫਾਈ ਦੀ ਅਣਹੋਂਦ ਕਾਰਣ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪਾਣੀ ਉਬਾਲਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਪੀਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਨੂੰ ਇਹ ਤਕਲੀਫ਼ ਹੋ ਜਾਂਦੀ ਹੈ ਤਾਂ ਉਸ ਦੇ ਮੁੱਖ ਲੱਛਣ ਖਾਦਾ-ਪੀਤਾ ਹਜ਼ਮ ਨਾ ਆਉਣਾ, ਪੇਟ ਦੇ ਉਪਰਲੇ ਹਿੱਸੇ ਵਿਚ ਸੋਜਿਸ਼, ਲੀਵਰ ਵਾਲੀ ਜਗ੍ਹਾ ’ਤੇ ਦਰਦ, ਬੁਖਾਰ, ਭੱੁਖ ਨਾ ਲੱਗਣਾ, ਥਕਾਵਟ, ਪਿੰਜਣੀਆਂ ਵਿੱਚ ਦਰਦ, ਉਲਟੀ ਆਉਣਾ ਜਾ ਜੀਅ ਕੱਚਾ ਹੋਣਾ ਹਨ। ਉਨ੍ਹਾਂ ਦੱਸਿਆ ਕਿ ਪੀਲੀਆ ਹੋਣ ਉਪਰੰਤ ਸਾਨੂੰ ਡਾਕਟਰ ਦੀ ਸਲਾਹ ਅਨੁਸਾਰ ਤੁਰ...
ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਨਾਇਆ ਸਿੱਖਿਆ ਸਪਤਾਹ—ਜ਼ਿਲ੍ਹਾ ਸਿੱਖਿਆ ਅਫ਼ਸਰ

ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਨਾਇਆ ਸਿੱਖਿਆ ਸਪਤਾਹ—ਜ਼ਿਲ੍ਹਾ ਸਿੱਖਿਆ ਅਫ਼ਸਰ

Politics, Punjab
ਮਾਨਸਾ, 29 ਜੁਲਾਈ : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਸਪਤਾਹ ਮਨਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਸਪਤਾਹ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵੱਖ—ਵੱਖ ਤਰੀਕੇ ਨਾਲ ਆਪਣੇ ਸੱਭਿਆਚਾਰ, ਖੇਡਾਂ, ਕਰੀਅਰ ਗਾਈਡੈਂਸ ਅਤੇ ਡਿਜ਼ੀਟਲ ਯੁੱਗ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਪਰਵਿੰਦਰ ਸਿੰਘ ਦੀ ਦੇਖ—ਰੇਖ ਹੇਠ ਇਸ ਸਪਤਾਹ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਵੱਖ—ਵੱਖ ਅਧਿਆਪਕਾਂ ਨੇ ਆਪਣੇ ਵੱਲੋਂ ਬਣਾਈਆਂ ਗਈਆਂ ਟੀਚਿੰਗ ਲਰਨਿੰਗ ਮਟੀਰਿਅਲ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇੰਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਬੱਚਿਆਂ ਨੇ ਆਪਣੀ—ਆਪਣੀ ਰੁਚੀ ਅਨੁਸਾਰ ਬਹੁਤ ਕੁੱਝ ਸਿੱਖਿਆ ਅਤੇ ਅਧਿਆਪਕਾਂ ਵੱਲੋਂ ਬਹੁਤ ਵਧੀਆ ਢੰਗ ਨਾਲ ਇੰਨ੍ਹਾਂ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਸਾਰੇ ਵਿਸ਼ਿਆਂ ਦੀਆਂ ਵੱਖ—ਵੱਖ ਛੋਟੀਆਂ—ਛੋਟੀਆਂ ਗਤੀਵਿਧੀਆਂ ਅਤੇ ਮਾਡਲ ਲਗਾਏ ਗਏ। ਇਸ ਪ੍ਰਦਰਸ਼ਨੀ ਦੇ ਦੂਸਰੇ ਦਿਨ ਫਾਉਂਡੇਸ਼ਨ ਲਿਟਰੇਸੀ ਸਬੰਧੀ ਵਿਦਿਆਰਥੀਆਂ ਨੂੰ ...
ਜ਼ਿਲ੍ਹਾ ਪ੍ਰਸ਼ਾਸਨ ਨੇ 50 ਸਰਕਾਰੀ ਸਕੂਲਾਂ ਵਿੱਚ ਬਾਲ ਸਭਾ ਸ਼ੁਰੂ ਕਰਨ ਲਈ 119 ਅਧਿਆਪਕਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ

ਜ਼ਿਲ੍ਹਾ ਪ੍ਰਸ਼ਾਸਨ ਨੇ 50 ਸਰਕਾਰੀ ਸਕੂਲਾਂ ਵਿੱਚ ਬਾਲ ਸਭਾ ਸ਼ੁਰੂ ਕਰਨ ਲਈ 119 ਅਧਿਆਪਕਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ

Politics, Punjab
ਲੁਧਿਆਣਾ, 29 ਜੁਲਾਈ (000) ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਾਲ ਸੰਸਦ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ 50 ਸਰਕਾਰੀ ਸਕੂਲਾਂ ਦੇ 119 ਅਧਿਆਪਕਾਂ ਲਈ 3 ਦਿਨਾਂ ਦੀ ਸਮਰੱਥਾ ਨਿਰਮਾਣ ਵਰਕਸ਼ਾਪ ਸ਼ੁਰੂ ਕੀਤੀ। ਇਸ ਵਰਕਸ਼ਾਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਅਤੇ ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਨੇ ਕੀਤਾ। ਇਸ ਵਰਕਸ਼ਾਪ ਵਿੱਚ ਅਧਿਆਪਕ ਸਕੂਲਾਂ ਵਿੱਚ ਬਾਲ ਸਭਾ ਨੂੰ ਸੰਸਥਾਗਤ ਰੂਪ ਦੇ ਕੇ ਲੋਕਤੰਤਰ ਅਤੇ ਸੰਸਦੀ ਪ੍ਰਣਾਲੀ ਬਾਰੇ ਸਿੱਖਣ ਵਿੱਚ ਸਕੂਲੀ ਬੱਚਿਆਂ ਦੀ ਮਦਦ ਕਰਨਗੇ।  ਉਹ ਬੱਚਿਆਂ ਨੂੰ ਵੋਟਿੰਗ ਪ੍ਰਣਾਲੀ, ਵਿਧਾਨ ਸਭਾ ਦੇ ਢਾਂਚੇ, ਸੰਸਦ, ਸਰਕਾਰ, ਮੰਤਰੀਆਂ, ਵਿਰੋਧੀ ਧਿਰਾਂ ਅਤੇ ਹੋਰਾਂ ਬਾਰੇ ਵੀ ਜਾਣਕਾਰੀ ਦੇਣਗੇ। ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਬੱਚਿਆਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ|  ਉਹਨਾਂ ਦੇਸ਼ ਦੀ ਚੋਣ ਪ੍ਰਣਾਲੀ ਬਾਰੇ ਦੱਸਿਆ ਅਤੇ ਕਿਹਾ ਕਿ ਬਾਲ ਸਭਾ ਇੱਕ ਅਜਿਹਾ ਮੰਚ ਹੋਵੇਗਾ ਜਿਸ 'ਤੇ ਵਿਦਿਆਰਥੀ ਆਪਣੇ ਸਕੂਲ, ਪਰਿਵਾਰ, ਗੁਆਂਢੀਆਂ, ਸਮਾਜ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ...
ਸਪੀਕਰ ਸੰਧਵਾਂ ਨੇ ਸਾਵਨ ਝੂਲਾ ਉਤਸਵ ਸਮਾਰੋਹ ਵਿੱਚ ਕੀਤੀ ਸ਼ਿਰਕਤ

ਸਪੀਕਰ ਸੰਧਵਾਂ ਨੇ ਸਾਵਨ ਝੂਲਾ ਉਤਸਵ ਸਮਾਰੋਹ ਵਿੱਚ ਕੀਤੀ ਸ਼ਿਰਕਤ

Politics, Punjab
ਫਰੀਦਕੋਟ 29 ਜੁਲਾਈ, ਬੀਤੀ ਸ਼ਾਮ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਗਵਾਨ ਸ੍ਰੀ ਪਰਸ਼ੂਰਾਮ ਮੰਦਿਰ ਅਤੇ ਸ੍ਰੀ ਵਿਅੰਕਟੇਸ਼ਵਰ ਧਾਮ ਵਾਟਰ ਵਰਕਸ ਰੋਡ ਫਰੀਦਕੋਟ ਸਾਵਨ ਝੂਲਾ ਉਤਸਵ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਝੂਲਾ ਝੁਲਾਇਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿ ਉਹ ਹਰੇਕ ਧਰਮ ਦਾ ਸਨਮਾਨ ਕਰਦੇ ਹਨ। ਇਸ ਮੌਕੇ ਉਨ੍ਹਾਂ ਧਾਮ ਵੱਲੋਂ ਕੀਤੇ ਜਾਂਦੇ ਸਮਾਜਿਕ ਕੰਮਾਂ ਦੀ ਵੀ ਸਰਾਹਰਨਾ ਕੀਤੀ। ਇਸ ਮੌਕੇ ਧਾਮ ਵੱਲੋਂ ਕੁੜੀਆਂ ਨੂੰ ਮੁਫਤ ਸਿਲਾਈ ਸਿਖਾਉਣ ਦੇ ਕੰਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨ੍ਹਾਂ ਸਿਲਾਈ ਦਾ ਕੰਮ ਸਿਖ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਅਤੇ ਧਾਮ ਵੱਲੋਂ ਦਿੱਤੀਆਂ ਗਈਆਂ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ। ਇਸ ਮੌਕੇ ਉਨ੍ਹਾਂ 31 ਹਜ਼ਾਰ ਰੁਪਏ ਮੰਦਰ ਨੂੰ ਭੇਂਟ ਕੀਤੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਅਤੇ ਮੰਦਿਰ ਦੇ ਸੰਚਾਲਕ ਹਾਜ਼ਰ ਸਨ।...
ਥਾਣਾ ਐਸ.ਟੀ.ਐਫ ਟੀਮ ਵੱਲੋਂ 01 ਕਿੱਲੋ 940 ਗ੍ਰਾਮ ਹੈਰੋਇਨ ਸਮੇਤ 11 ਦੋਸ਼ੀ ਗ੍ਰਿਫਤਾਰ ਅਤੇ ਇੱਕ ਹੋਰ ਮੁਕੱਦਮੇ ਵਿੱਚ 02 ਦੋਸ਼ੀਆਨ ਪਾਸੋਂ 01 ਕਿੱਲੋ ਹੈਰੋਇਨ ਬਰਾਮਦ

ਥਾਣਾ ਐਸ.ਟੀ.ਐਫ ਟੀਮ ਵੱਲੋਂ 01 ਕਿੱਲੋ 940 ਗ੍ਰਾਮ ਹੈਰੋਇਨ ਸਮੇਤ 11 ਦੋਸ਼ੀ ਗ੍ਰਿਫਤਾਰ ਅਤੇ ਇੱਕ ਹੋਰ ਮੁਕੱਦਮੇ ਵਿੱਚ 02 ਦੋਸ਼ੀਆਨ ਪਾਸੋਂ 01 ਕਿੱਲੋ ਹੈਰੋਇਨ ਬਰਾਮਦ

Politics, Punjab
ਸਾਹਿਬਜ਼ਾਦਾ ਅਜੀਤ  ਸਿੰਘ ਨਗਰ 29 ਜੁਲਾਈ : ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਐਸ.ਟੀ.ਐਫ, ਪੰਜਾਬ ਅਤੇ ਸ੍ਰੀ ਨੀਲਾਭ ਕਿਸ਼ੋਰ ਆਈ.ਪੀ.ਐਸ., ਏ ਡੀ.ਜੀ.ਪੀ. ਐਸ.ਟੀ.ਐਫ, ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ.ਐਸ., ਐਸ.ਪੀ, ਐਸ.ਟੀ.ਐਫ, ਰੂਪਨਗਰ ਰੇਂਜ ਦੀ ਨਿਗਰਾਨੀ ਅਤੇ ਸ੍ਰੀ ਹਰਵਿੰਦਰਪਾਲ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਐਸ.ਟੀ.ਐਫ, ਆਪਰੇਸ਼ਨ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਥਾਣਾ ਐਸ.ਟੀ.ਐਫ, ਮੋਹਾਲੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਦੋਂ ਐਸ.ਟੀ ਐਫ ਟੀਮ ਵੱਲੋਂ ਸਿਪਾਹੀ ਗੁਰਮੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬੀਹਲੇਵਾਲਾ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ (ਜੋ ਕਿ ਜਿਲ੍ਹਾ ਫਰੀਦਕੋਟ ਵਿਖੇ ਤਾਇਨਾਤ ਹੈ) ਅਤੇ ਨਵਦੀਪ ਕੌਰ ਉਰਫ ਨਵ ਪਤਨੀ ਗੁਰਿੰਦਰ ਸਿੰਘ ਉਰਫ ਸੈਲੀ ਵਾਸੀ ਵਾਰਡ ਨੰ: 05 ਤਲਵੰਡੀ ਭਾਈ ਕੇ, ਥਾਣਾ ਤਲਵੰਡੀ ਭਾਈ, ਜਿਲ੍ਹਾ ਫਿਰੋਜਪੁਰ ਨੂੰ 440 ਗ੍ਰਾਮ ਹੈਰੋਇਨ ਅਤੇ ਕਾਰ ਨੰ: ਸੀ.ਐਚ-01-ਸੀ.ਬੀ.-6900 ਮਾਰਕਾ ਪ...