“ਖੇਡਾਂ ਵਤਨ ਪੰਜਾਬ ਦੀਆਂ 2024” ਦੇ ਪਹਿਲੇ ਦਿਨ ਖਿਡਾਰੀਆਂ ਵਿੱਚ ਦੇਖਣ ਨੂੰ ਮਿਲਿਆ ਵਿਲੱਖਣ ਉਤਸ਼ਾਹ
ਮੋਗਾ, 2 ਸਤੰਬਰ,
ਖੇਡਾਂ ਵਤਨ ਪੰਜਾਬ ਦੀਆਂ-2024 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਵਿੱਚ ਅੱਜ ਖਿਡਾਰੀਆਂ ਵਿੱਚ ਵਿਲੱਖਣ ਜਜਬਾ ਦੇਖਣ ਨੂੰ ਮਿਲਿਆ। ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਇਕੱਠ ਪੰਜਾਬ ਦੇ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦੇ ਪੁਰਜ਼ੋਰ ਯਤਨਾਂ ਦੀ ਗਵਾਹੀ ਭਰ ਰਿਹਾ ਸੀ। ਨਸ਼ਿਆਂ ਦਾ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਖੇਡਾਂ ਚੰਗਾ ਮੀਲ ਪੱਥਰ ਸਾਬਿਤ ਹੋ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਮੋਗਾ ਸ਼੍ਰੀ ਸ਼ਾਸਵਤ ਰਾਜਦਾਨ ਨੇ ਦੱਸਿਆ ਕਿ ਅੱਜ ਦੇ ਫੁੱਟਬਾਲ ਅੰਡਰ 14 ਦੇ ਮੁਕਾਬਲਿਆਂ ਵਿੱਚ ਬਿਲਾਸਪੁਰ ਤੇ ਦੀਨਾ ਸਾਹਿਬ ਦੀ ਟੀਮ ਫਾਈਨਲ ਵਿੱਚ ਪੁੱਜ ਚੁੱਕੀ ਹੈ। ਅੰਡਰ 17 ਲੜਕੇ ਮੁਕਾਬਲਿਆਂ ਵਿੱਚ ਹਿੰਮਤਪੁਰਾ, ਸੈਦੋਕੇ, ਬਿਲਾਸਪੁਰ ਤੇ ਲੋਪੋਂ ਸਕੂਲ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪੁੱਜ ਚੁੱਕੀਆਂ ਹਨ। ਅੰਡਰ 21 ਲੜਕਿਆਂ ਦੇ ਮੁਕਾਬਲਿਆਂ ਵਿੱਚ ਲੋਪੋ ਤੇ ਬੱਧਨੀਂ ਕਲਾਂ ਫਾਈਨਲ ਵਿੱਚ ਪੁੱਜ ਗਈਆਂ ਹਨ।
ਇਸੇ ਤਰ੍ਹਾਂ ਐਥਲੈਟਿਕਸ (600 ਮੀਟਰ) ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਗੁਰਮਨਪ੍ਰੀਤ ਸਿੰਘ ਮੱਲੇਆਣਾ ਨੇ ਪਹਿਲਾ, ਅਨਮੋਲ ਸਿੰਘ ਦ...








