ਇੰਜੀ. ਢਿੱਲਵਾਂ ਦੇ ਯਤਨਾ ਸਦਕਾ ਵਿਵਾਦ ਖਤਮ, ਗਲੀ ਬਣਾਉਣ ਦਾ ਕੰਮ ਕਰਾਇਆ ਸ਼ੁਰੂ
ਕੋਟਕਪੂਰਾ, 9 ਸਤੰਬਰ ( ) :- ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵਲੋਂ ਨੇੜਲੇ ਪਿੰਡ ਮੌੜ ਵਿਖੇ ਇਕ ਗਲੀ ਨਵੀਂ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਅਖੀਰਲੇ ਸਾਲ ਨੂੰ ਵਿਕਾਸ ਦਾ ਸਾਲ ਆਖ ਕੇ ਸਿਰਫ ਵੋਟ ਬਟੋਰੂ ਰਾਜਨੀਤੀ ਕੀਤੀ ਜਾਂਦੀ ਸੀ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜਿੱਥੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ, ਉੱਥੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕਰਨੀਆਂ ਵੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ ਸਨ।
ਜਿਕਰਯੋਗ ਹੈ ਕਿ ਪਿੰਡ ਮੌੜ ਵਿਖੇ ਇਕ ਗਲੀ ਨੂੰ ਬਣਵਾਉਣ ਜਾਂ ਰੋਕਣ ਦੇ ਵਿਵਾਦ ਨੂੰ ਲੈ ਕੇ ਪਿੰਡ ਵਾਸੀ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ ਪਰ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ (ਆਪ) ਦੇ ਉਪਰਾਲੇ ਸਦਕਾ ਉਕਤ ਵਿਵਾਦ ਦੇ ਨਾਲ ਨਾਲ ਗਲਤਫਹਿਮੀ ਵੀ ਦੂਰ ਹੋ ਗਈ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕ...








