ਅਬੋਹਰ 1 ਦੇ ਆਂਗਨਵਾੜੀ ਸੈਂਟਰਾਂ ਵਿਖੇ 30 ਸਤੰਬਰ 2024 ਤੱਕ ਮਨਾਇਆ ਜਾ ਰਿਹਾ ਪੋਸ਼ਣ ਮਹੀਨਾ
ਫਾਜ਼ਿਲਕਾ 14 ਸਤੰਬਰ
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਸ਼੍ਰੀਮਤੀ ਨਵਦੀਪ ਕੌਰ ਦੀ ਯੋਗ ਅਗਵਾਈ ਹੇਠ ਸੀ.ਡੀ.ਪੀ.ਓ ਅਬੋਹਰ 1 ਦੇ ਆਂਗਨਵਾੜੀ ਸੈਂਟਰਾਂ ਵਿਖੇ 30 ਸਤੰਬਰ 2024 ਤੱਕ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਸਕੀਮ ਦੇ ਤਹਿਤ ਅਨੀਮੀਆ ਅਤੇ ਕੂਪੋਸ਼ਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਂਗਨਵਾੜੀ ਵਰਕਰਾਂ ਵੱਲੋਂ ਨਿੱਜੀ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਸਬੰਧੀ, ਅਨੀਮੀਆ ਦੀ ਰੋਕਥਾਮ, ਪੋਸ਼ਟਿਕ ਆਹਾਰ ਸਬੰਧੀ ,ਟੀਕਿਆਂ ਸਬੰਧੀ ਘਰ-ਘਰ ਜਾ ਕੇ ਅਤੇ ਸੈਮੀਨਾਰ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪੋਸ਼ਣ ਰੈਲੀਆਂ, ਰੈਸਪੀ ਮੁਕਾਬਲਾ, ਪੇਂਟਿੰਗ, ਏਕ ਪੇੜ ਮਾਂ ਕੇ ਨਾਮ ਸਕੀਮ ਅਧੀਨ ਬੂਟੇ ਵੀ ਲਗਾਏ ਜਾ ਰਹੇ ਹਨ।
ਇਸ ਦੇ ਨਾਲ ਨਾਲ ਆਂਗਣਵਾੜੀ ਸੈਂਟਰਾਂ ਵਿਖੇ ਪੋਸ਼ਣ ਵਾਟਿਕਾ ਬਣਾਈ ਜਾ ਰਹੀਆਂ ਹਨ ਜਿਸ ਦਾ ਨਾਂ ਕਿਚਨ ਗਰੀਨ ਰੱਖਿਆ ਗਿਆ ਹੈ ਅਤੇ ਆਮ ਲੋਕਾਂ ਨੂੰ ਵੀ ਇਹ ਪੋਸ਼ਣ ਵਾਟਿਕਾ ਬਣਾਉਣ ਲਈ ਜਾਗਰੂਕ ਕੀਤਾ ਜਾ...








