ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸੰਪੂਰਣ
ਐਸ.ਏ.ਐਸ.ਨਗਰ, 25 ਸਤੰਬਰ:
ਖੇਡਾਂ ਵਤਨ ਪੰਜਾਬ ਦੀਆਂ 2024-25 ਦੇ ਜਿਲ੍ਹਾ ਪੱਧਰੀ ਮੁਕਾਬਲੇ ਜੋ 21 ਸਤੰਬਰ ਤੋਂ ਚੱਲ ਰਹੇ ਸਨ, ਅੱਜ ਸੰਪੂਰਣ ਹੋ ਗਏ।
ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੀ ਅਗਵਾਈ ਅਤੇ ਦਮਨਜੀਤ ਸਿੰਘ, ਏ.ਡੀ.ਸੀ (ਯੂ.ਡੀ.) ਦੇ ਨਿਰਦੇਸ਼ਾਂ ਅਨੁਸਾਰ ਇਹ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਚ 9 ਉਮਰ ਵਰਗ ਦੇ 37 ਖੇਡ ਮੁਕਾਬਲਿਆਂ ਚ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ ਲਿਆ।
ਅੱਜ ਇਹਨਾਂ ਖੇਡਾਂ ਦਾ ਪੰਜਵਾਂ ਦਿਨ ਸੀ। ਜਿਸ ਵਿੱਚ ਰੁਪੇਸ਼ ਕੁਮਾਰ ਬੇਗੜਾ ਜਿਲ੍ਹਾ ਖੇਡ ਅਫਸਰ ਨੇ ਖੇਡ ਮੁਕਾਬਲਿਆਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਖਿਡਾਰੀਆਂ ਦੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਇਹਨਾਂ ਖੇਡਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ।
ਜ਼ਿਲ੍ਹਾ ਪੱਧਰੀ (ਪੰਜਵਾ ਦਿਨ) ਮਿਤੀ: 25–09-2024
ਹੈਂਡਬਾਲ ਅੰ-21 ਲੜਕੇ:
• ਕੁਰਾਲੀ ਟੀਮ ਨੇ 3ਬੀ1 ਹੈਂਡਬਾਲ ਸੈਂਟਰ ਮੋਹਾਲੀ ਨੂੰ 23-20 ਨਾਲ ਹਰਾਇਆ।
ਹੈਂਡਬਾਲ ਅੰ-21 ਲੜਕੀਆਂ:
• 3ਬੀ1 ਹੈਂਡਬਾਲ ਸੈਂਟਰ ਮੋਹਾਲੀ ਨੇ ਕੁਰਾਲੀ ਟੀਮ ਨੂੰ 17-04 ਨਾਲ...








