Saturday, March 14
Shadow

Politics

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ

International, National, Politics, Punjab, Trending
ਚੰਡੀਗੜ੍ਹ, 20 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਲੁਧਿਆਣਾ ਵਿੱਚ ਬੁੱਢਾ ਨਾਲੇ ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਸ਼ੁਰੂ ਕੀਤੀ ਜਾਵੇਗੀ। ਇੱਥੇ ਵਿਸ਼ਵ ਪ੍ਰਸਿੱਧ ਨੇਬੁਲਾ ਗਰੁੱਪ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਗਰੁੱਪ ਦੀ ਮੁਹਾਰਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਮੁਹਿੰਮ ਨੇਬੁਲਾ ਗਰੁੱਪ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਨੇਬੁਲਾ ਓਜ਼ੋਨੇਸ਼ਨ ਤਕਨਾਲੋਜੀ ਨਾਲ ਮਿਲ ਕੇ ਕੈਂਸਰ ਦਾ ਕਾਰਨ ਬਣਨ ਵਾਲੀਆਂ ਅਸ਼ੁੱਧੀਆਂ ਨੂੰ ਨੈਨੋ ਪੱਧਰ ਉਤੇ ਜਾ ਕੇ ਸਾਫ਼ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਪਾਣੀ ਦਾ ਟੀ.ਡੀ.ਐਸ. (ਟੋਟਲ ਡਿਸੋਲਵਡ ਸਾਲਿਡਜ਼) ਪੱਧਰ 100 ਤੋਂ ਥੱਲੇ ਲਿਆ ਕੇ ਇਸ ਨੂੰ ਪੀਣ ਦੇ ਯੋਗ ਬਣਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਨੇਬੁਲਾ ਓਜ਼ੋਨੇਸ਼ਨ ਕੋਲ ਅਜਿਹੀ ਨੈਨੋ ਲੈਵਲ ਤਕਨਾਲੋਜੀ ਹੈ, ਜਿਸ ਨੇ ਪਾਣੀ ਦੀਆਂ ਅਸ਼ੁੱਧੀਆਂ ਅਤੇ ਕੈਂਸਰ ਦਾ ਕਾਰਨ ਬਣਨ ਵਾਲੇ ਤੱਤਾਂ ਦੀ ਸਫ਼ਾਈ ਦੇ ਮਾਮ...
ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

National, Politics, Punjab
ਚੰਡੀਗੜ੍ਹ, 20 ਸਤੰਬਰ: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖਣਨ ਤੇ ਭੂ-ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਸੂਬੇ ਵਿੱਚ ਰੇਤ, ਬਜਰੀ ਤੇ ਗਟਕਾ ਆਦਿ ਖਣਿਜਾਂ ਤੋਂ ਹਟ ਕੇ ਹੋਰਨਾਂ ਕੀਮਤੀ ਖਣਿਜ ਪਦਾਰਥਾਂ ਦੀ ਖੋਜ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐਨ.ਐਮ.ਈ.ਟੀ) ਦੇ ਸਹਿਯੋਗ ਨਾਲ "ਖਣਿਜਾਂ ਦੀ ਖੋਜ" ਵਿਸ਼ੇ 'ਤੇ ਇੱਥੇ ਕਰਵਾਈ ਗਈ ਵਰਕਸ਼ਾਪ ਦੌਰਾਨ ਬੋਲਦਿਆਂ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਕੀਤੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਖੇਤਰ ਵਿੱਚ ਹੋਰ ਖਣਿਜਾਂ ਦੀ ਪ੍ਰਾਪਤੀ ਸਬੰਧੀ ਸੰਭਾਵਨਾ 'ਤੇ ਜ਼ੋਰ ਦਿੱਤਾ। ਪੰਜਾਬ ਸਰਕਾਰ ਦੇ ਭੂ-ਵਿਗਿਆਨੀਆਂ ਵੱਲੋਂ ਜੁਲਾਈ 2022 ਵਿੱਚ ਸੌਂਪੀ ਗਈ ਰਿਪੋਰਟ ਦਾ ਹਵਾਲਾ ਦਿੰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਗਿਆਨੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਵਿਖੇ 6 ਮਿਲੀਅਨ ਟਨ ਪੋਟਾਸ਼ੀਅਮ ਦੀ ਖੋਜ ਕੀਤੀ ਗਈ ਹੈ। ...
ਡੀ.ਸੀ ਵੱਲੋਂ ਖੇਤਾਂ ਨੂੰ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਸਾਂਝੀ ਗਸ਼ਤ ਕਰਨ ਦੇ ਹੁਕਮ

ਡੀ.ਸੀ ਵੱਲੋਂ ਖੇਤਾਂ ਨੂੰ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਸਾਂਝੀ ਗਸ਼ਤ ਕਰਨ ਦੇ ਹੁਕਮ

National, Politics, Punjab
ਲੁਧਿਆਣਾ, 20 ਸਤੰਬਰ (000) ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਨੂੰ ਰੋਕਣ ਲਈ ਸਖ਼ਤੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ੀਰੋ ਟੋਲਰੈਂਸ ਵਾਲੀ ਪਹੁੰਚ ਅਪਣਾਉਣ ਅਤੇ ਪੁਲਿਸ ਨਾਲ ਸਾਂਝੀ ਗਸ਼ਤ ਕਰਨ। ਐਸ.ਐਸ.ਪੀ ਖੰਨਾ ਅਸ਼ਵਨੀ ਗੋਟਿਆਲ ਨੇ ਪੁਲਿਸ ਅਧਿਕਾਰੀਆਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਖੇਤਾਂ ਵਿੱਚ ਚੌਵੀ ਘੰਟੇ ਚੌਕਸੀ ਰੱਖਣ ਦੇ ਹੁਕਮ ਵੀ ਦਿੱਤੇ ਹਨ। ਬੱਚਤ ਭਵਨ ਵਿਖੇ ਸਮੂਹ ਐਸ.ਡੀ.ਐਮਜ਼, ਡੀ.ਐਸ.ਪੀਜ਼, ਕਲੱਸਟਰ ਅਤੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪਰਾਲੀ ਸਾੜਨ 'ਤੇ ਰੋਕ ਲਗਾਉਣ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ।  ਉਨ੍ਹਾਂ ਅਧਿਕਾਰੀਆਂ ਨੂੰ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕਰਨ ਅਤੇ ਪੁਲਿਸ ਫੋਰਸ ਨਾਲ ਪਿੰਡਾਂ ਵਿੱਚ ਪੈਦਲ ਮਾਰਚ ਕਰਨ ਲਈ ਵੀ ਕਿਹਾ। ਸ੍ਰੀ ਜਤਿੰਦਰ ਜੋਰਵਾਲ ਨੇ ਕਲੱਸਟਰ/ਨੋਡਲ ਅਫ਼ਸਰਾਂ ਨੂੰ ਇਸ ਹਫਤੇ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨਾਲ ਪਿੰਡਾਂ ਵਿਚ ਜਾਣ ਤਾਂ ਜ਼ੋ ਉਹਨਾਂ ਦੀ ਮੌਜ਼ੂ...
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ ਖੇਡਾਂ ਦਾ ਉਦਘਾਟਨ

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ ਖੇਡਾਂ ਦਾ ਉਦਘਾਟਨ

National, Politics, Punjab
ਮੋਗਾ, 20 ਸਤੰਬਰ (000) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਸ਼ੁਰੂਆਤ ਕੀਤੀ ਗਈ ਹੈ। ਬਲਾਕ ਪੱਧਰੀ ਖੇਡ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ-3 ਇੱਕ ਅਹਿਮ ਕਦਮ ਸਾਬਿਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨੂੰ ਸ਼ੁਰੂ ਕਰਵਾਉਣ ਮੌਕੇ ਕੀਤਾ। ਸਥਾਨਕ ਗੋਧੇਵਾਲਾ ਖੇਡ ਸਟੇਡੀਅਮ ਵਿਖੇ ਵਿਧਾਇਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਇਨ੍ਹਾਂ ਖੇਡ ਮੁਕਾਬਲਿਆਂ ਨਾਲ ਖਿਡਾਰੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣਾ ਚਾਹੁੰਦੀ ਹੈ ਅਤੇ  ਖਿਡਾਰੀਆਂ ਦੇ ਉਜਵੱਲ ਭਵਿੱਖ ਲਈ ਵੀ ਯਤਨਸ਼ੀਲ ਹੈ। ਇਨ੍ਹਾਂ ਖੇਡਾਂ ਵਿੱਚ ਸਰਕਾਰ ਵੱਲੋਂ ਖਿਡਾਰੀਆਂ ਦੀ ਹੌ...
ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖ਼ੀਰਲੇ ਦਿਨ ਖੋ ਖੋ, ਕਬੱਡੀ, ਬਾਸਕਿਟਬਾਲ ਅਤੇ ਦੌੜ ਮੁਕਾਬਲੇ ਹੋਏ

ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖ਼ੀਰਲੇ ਦਿਨ ਖੋ ਖੋ, ਕਬੱਡੀ, ਬਾਸਕਿਟਬਾਲ ਅਤੇ ਦੌੜ ਮੁਕਾਬਲੇ ਹੋਏ

National, Politics, Punjab
ਮਾਨਸਾ, 20 ਸਤੰਬਰ: ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਰਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਅਖ਼ੀਰਲੇ ਦਿਨ ਖੋ ਖੋ, ਕਬੱਡੀ, ਬਾਸਕਿਟਬਾਲ ਅਤੇ ਦੌੜ ਮੁਕਾਬਲੇ ਹੋਏ। ਅਖ਼ੀਰਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ੍ਰੀਮਤੀ ਭੁਪਿੰਦਰ ਕੌਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਰੁਚੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਜਿੱਥੇ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਉੱਚਾ ਕਰਨ ਵਿਚ ਸਹਾਈ ਹੁੰਦੀ ਹੈ ਉੱਥੇ ਹੀ ਖੇਡਾਂ ਵਿਦਿਆਰਥੀਆਂ ਨੂੰ ਸਰੀਰਿਕ ਤੰਦਰੁਸਤੀ ਲਈ ਪ੍ਰੇਰਿਤ ਕਰਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਖੇਡਾਂ ਨਾਲ ਜੁੜ ਕੇ ਵਿਦਿਆਰਥੀ ਨਸ਼ਿਆਂ ਵਰਗੀਆਂ ਅਲ੍ਹਾਮਤਾ ਤੋਂ ਦੂਰ ਰਹਿੰਦੇ ਹਨ ਅਤੇ ਵਿਸ਼ਵ ਪੱਧਰ ’ਤੇ ਆਪਣਾ, ਆਪਣੇ ਮਾਪਿਆਂ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹ...
ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਜਾਵੇਗਾ; ਡੀ ਸੀ ਆਸ਼ਿਕਾ ਜੈਨ

ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਜਾਵੇਗਾ; ਡੀ ਸੀ ਆਸ਼ਿਕਾ ਜੈਨ

National, Politics, Punjab
ਜ਼ੀਰਕਪੁਰ (ਐਸ.ਏ.ਐਸ. ਨਗਰ), 20 ਸਤੰਬਰ, 2024: ਮੌਜੂਦਾ ਢਕੋਲੀ ਰੇਲਵੇ ਕਰਾਸਿੰਗ ਨੂੰ ਰੇਲਵੇ ਅੰਡਰ ਪਾਸ ਨਾਲ ਤਬਦੀਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਠੋਸ ਯਤਨਾਂ ਨੂੰ ਅੱਜ ਰੇਲਵੇ ਵੱਲੋਂ ਟੈਂਡਰ ਖੋਲ੍ਹਣ ਨਾਲ ਬਲ ਮਿਲਿਆ ਹੈ।        ਅਗਲੇ ਸਾਲ ਤੱਕ ਰੇਲਵੇ ਅੰਡਰ ਪਾਸ ਬਣ ਕੇ ਤਿਆਰ ਹੋਣ ਵਾਲੀ ਜਗ੍ਹਾ ਦਾ ਦੌਰਾ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਟੈਂਡਰ ਪ੍ਰਾਪਤ ਕਰਨ ਦੇ ਪਹਿਲੇ ਪੜਾਅ ਨੂੰ ਪਾਰ ਕਰਨ ਤੋਂ ਬਾਅਦ, ਹੁਣ ਰੇਲਵੇ ਅਥਾਰਟੀ ਟੈਂਡਰ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਸਮਾਂ ਲਵੇਗੀ ਅਤੇ ਯੋਗਤਾ ਪੂਰੀਆਂ ਕਰਦੇ ਸਫਲ ਬੋਲੀਕਾਰ ਨੂੰ ਇਸਦੀ ਅਲਾਟਮੈਂਟ ਕਰੇਗੀ। ਉਨ੍ਹਾਂ ਕਿਹਾ ਕਿ ਉਸਾਰੀ ਨਵੰਬਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਨੂੰ ਪੂਰਾ ਹੋਣ ਵਿੱਚ 9-10 ਮਹੀਨੇ ਹੋਰ ਲੱਗਣਗੇ।      ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਦੌਰੇ ਦਾ ਉਦੇਸ਼ ਰੇਲਵੇ ਕ੍ਰਾਸਿੰਗ ਦੀ ਖਾਤਮਾ(ਰੇਲਵੇ ਅੰਡਰ ਪਾਸ ਨਾਲ ਬਦਲਣਾ) ਪ੍ਰਕਿਰਿਆ ਲਈ ਐਨ ਓ ਸੀ ਜਾਰੀ ਕਰਨ ਨਾਲ ਸਬੰਧਤ ਸ਼ਰਤਾਂ ਦਾ ਮੁਲਾਂਕਣ ਕਰਨਾ ਸੀ।   ਐਨ  ਓ ਸੀ ਜਾਰੀ ਕਰਨ ਲਈ ਸਾਰੀਆਂ ਸ...
ਕਿਰਤ ਵਿਭਾਗ ਵੱਲੋਂ ਲਗਾਏ ਗਏ ਕੈਂਪ ਦੌਰਾਨ 235 ਉਸਾਰੀ ਕਿਰਤੀਆਂ ਨੇ ਲਿਆ ਲਾਹਾ-ਰਾਜਬੀਰ ਸਿੰਘ

ਕਿਰਤ ਵਿਭਾਗ ਵੱਲੋਂ ਲਗਾਏ ਗਏ ਕੈਂਪ ਦੌਰਾਨ 235 ਉਸਾਰੀ ਕਿਰਤੀਆਂ ਨੇ ਲਿਆ ਲਾਹਾ-ਰਾਜਬੀਰ ਸਿੰਘ

National, Politics, Punjab
ਫਾਜ਼ਿਲਕਾ 20 ਸਤੰਬਰ ਜਿਲ੍ਹਾ ਫਾਜਿਲਕਾ ਦੇ ਉਸਾਰੀ ਕਿਰਤੀਆਂ ਨੂੰ ਦੀ ਰਜਿਸਟਰੇਸ਼ਨ/ਰਿਨਿਊਅਲ ਅਤੇ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਫਾਜਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਕਿਰਤ ਵਿਭਾਗ ਵੱਲੋਂ ਗਿਆ। ਕਿਰਤ ਵਿਭਾਗ ਦੇ ਇੰਸਪੈਕਟਰ ਰਾਜਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ 235 ਉਸਾਰੀ ਕਿਰਤੀਆਂ ਨੇ ਲਾਹਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸੇਵਾ ਕੇਂਦਰ ਦਾ ਸਟਾਫ ਵੀ ਕਿਰਤ ਵਿਭਾਗ ਵਿਖੇ ਮੌਜੂਦ ਸੀ ਜਿਨ੍ਹਾਂ ਵੱਲੋਂ 45 ਉਸਾਰੀ ਕਿਰਤੀਆਂ ਨੂੰ ਕਿਰਤ ਵਿਭਾਗ ਨਾਲ ਸਬੰਧਤ ਸੇਵਾਵਾਂ ਮੌਕੇ *ਤੇ ਮੁਹੱਈਆ ਕਰਵਾਈਆਂ ਗਈਆਂ ਅਤੇ 190 ਲਾਭਪਾਤਰੀਆਂ ਨੂੰ ਕਿਰਤ ਵਿਭਾਗ ਦੇ ਸਟਾਫ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਜਾਰੀ ਵੱਖ-ਵੱਖ ਸਕੀਮਾਂ ਜਿਸ ਵਿਚ ਰਜਿਸਟਰੇਸ਼ਨ, ਰਿਨਿਉਲ ਅਤੇ ਹੋਰ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸ...
ਜ਼ਿਲ੍ਹਾ ਮੋਗਾ ਅਧੀਨ ਆਉਂਦੇ ਖ਼ੇਤਰਾਂ ਦੇ ਕੁਲੈਕਟਰ ਰੇਟ ਰੀਵਾਇਜ਼

ਜ਼ਿਲ੍ਹਾ ਮੋਗਾ ਅਧੀਨ ਆਉਂਦੇ ਖ਼ੇਤਰਾਂ ਦੇ ਕੁਲੈਕਟਰ ਰੇਟ ਰੀਵਾਇਜ਼

National, Politics, Punjab
ਮੋਗਾ, 20 ਸਤੰਬਰ (000) - ਸਾਲ 2024-2025 ਦੇ ਕੁਲੈਕਟਰ ਰੇਟ ਰੀਵਾਇਜ਼ ਕਰਨ ਸਬੰਧੀ ਸ੍ਰੀ ਵਿਸ਼ੇਸ਼ ਸਾਰੰਗਲ ਆਈ.ਏ.ਐਸ.ਡਿਪਟੀ ਕਮਿਸ਼ਨਰ, ਮੋਗਾ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਅਧੀਨ ਖੇਤਰਾਂ ਦੇ ਕੁਲੈਕਟਰ ਰੇਟਾਂ ਵਿੱਚ ਲਗਭਗ 15 ਤੋਂ 20 ਫੀਸਦੀ ਦਾ ਵਾਧਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਨਵੇਂ ਕੁਲੈਕਟਰ ਰੇਟਾਂ ਨੂੰ ਜ਼ਿਲ੍ਹਾ ਮੋਗਾ ਅੰਦਰ ਮਿਤੀ 23 ਸਤੰਬਰ, 2024 ਦਿਨ ਸੋਮਵਾਰ ਤੋਂ ਲਾਗੂ ਕਰਨ ਦਾ ਹੁਕਮ ਕੀਤਾ ਗਿਆ ਹੈ। ਹੁਣ ਜ਼ਿਲ੍ਹਾ ਮੋਗਾ ਅੰਦਰ ਰਜਿਸਟਰੇਸ਼ਨ ਦਾ ਕੰਮ ਰੀਵਾਇਜ਼ ਕੀਤੇ ਗਏ ਕੁਲੈਕਟਰ ਰੇਟਾਂ ਮੁਤਾਬਿਕ ਹੀ ਹੋਵੇਗਾ। ਇਸ ਮੀਟਿੰਗ ਵਿੱਚ ਸ੍ਰੀਮਤੀ ਚਾਰੂਮਿਤਾ ਪੀ.ਸੀ.ਐਸ.ਵਧੀਕ ਡਿਪਟੀ ਕਮਿਸ਼ਨਰ, ਮੋਗਾ, ਸ੍ਰੀਮਤੀ ਸਵਾਤੀ ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ, ਸ੍ਰੀ ਲਕਸ਼ੇ ਕੁਮਾਰ ਗੁਪਤਾ ਜ਼ਿਲ੍ਹਾ ਮਾਲ ਅਫਸਰ, ਮੋਗਾ ਅਤੇ ਸਮੂਹ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਜਿਲ੍ਹਾ ਮੋਗਾ ਨੇ ਭਾਗ ਲਿਆ।...
ਪੀ ਐਮ ਵਿਸਵਕਰਮਾ ਸਕੀਮ ਦੇ ਲਾਭਪਾਤਰੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਤੇ ਲੋਨ ਮੰਜੂਰੀ ਪੱਤਰ ਵੰਡੇ

ਪੀ ਐਮ ਵਿਸਵਕਰਮਾ ਸਕੀਮ ਦੇ ਲਾਭਪਾਤਰੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਤੇ ਲੋਨ ਮੰਜੂਰੀ ਪੱਤਰ ਵੰਡੇ

National, Politics, Punjab
ਫਾਜ਼ਿਲਕਾ 20 ਸਤੰਬਰ ਅੱਜ ਇੱਥੇ ਹੋਏ ਇਕ ਸਮਾਗਮ ਦੌਰਾਨ ਪੀਐਮ ਵਿਸਵਕਰਮਾ ਸਕੀਮ ਦੇ ਲਾਭਪਾਤਰੀਆਂ ਨੂੰ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਟ੍ਰੇਨਿੰਗ ਸਰਟੀਫਿਕੇਟ ਅਤੇ ਲੋਨ ਮੰਜੂਰੀ ਪੱਤਰ ਵੰਡੇ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਸਨ। ਇਸ ਮੌਕੇ ਵੱਖ ਵੱਖ ਪ੍ਰਕਾਰ ਦੇ ਦਸਤਕਾਰੀ ਨਾਲ ਜੁੜੇ ਲੋਕਾਂ ਵੱਲੋਂ ਤਿਆਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਲੋਕਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਵੀ ਦਿੱਤਾ। ਇਸ ਸਕੀਮ ਤਹਿਤ 18 ਪ੍ਰਕਾਰ ਦੇ ਦਸਤਕਾਰੀ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਰਜਿਸਟੇ੍ਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀ ਹੁਨਰ ਸਿਖਲਾਈ, ਹੁਨਰ ਸਿਖਲਾਈ ਦੌਰਾਨ ਵਜੀਫਾ ਅਤੇ ਟੂਲ ਕਿੱਟ ਦਿੱਤੀ ਜਾਂਦੀ ਹੈ। ਜਦ ਕਿ ਅਜਿਹੇ ਲੋਕਾਂ ਨੂੰ ਆਪਣੇ ਕੰਮ ਵਿਚ ਵਾਧੇ ਲਈ ਬਹੁਤ ਹੀ ਘੱਟ ਵਿਆਜ ਦਰਾਂ ਤੇ ਬਿਨ੍ਹਾਂ ਕਿਸੇ ਗਰੰਟੀ ਦੇ 3 ਲੱਖ ਰੁਪਏ ਤੱਕ ਦਾ ਲੌਨ ਵੀ ਮਿਲ ਸਕਦਾ ਹੈ। ਇਸ ਮੌਕੇ ਸਰਕਾਰੀ ਆਈਟੀਆਈ ਫਾਜ਼ਿਲਕਾ ਜਿੰਨ੍ਹਾਂ ਵੱਲੋਂ ਇਹ ਸਮਾਗਮ ਕਰਵਾਇਆ ਗ...
ਇੱਕ ਰੋਜ਼ਾ ਮਹਿਲਾ ਅਤੇ ਬਾਲ ਸਭਾ ਟਰੇਨਿੰਗ ਕੈਂਪ ਲਗਾਏ

ਇੱਕ ਰੋਜ਼ਾ ਮਹਿਲਾ ਅਤੇ ਬਾਲ ਸਭਾ ਟਰੇਨਿੰਗ ਕੈਂਪ ਲਗਾਏ

National, Politics, Punjab
ਫਾਜ਼ਿਲਕਾ, 18 ਸਤੰਬਰ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਵੱਲੋ ਲਗਾਏ ਜਾ ਰਹੇ ਇੱਕ ਰੋਜ਼ਾ ਕੈਂਪ ਡਿਪਟੀ ਡਾਇਰੈਕਟਰ ਸ੍ਰੀ ਹਰਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਡੀ.ਪੀ.ੳ ਅਬੋਹਰ ਸ੍ਰੀ ਅੰਤਰਪ੍ਰੀਤ ਸਿੰਘ ਦੀ ਅਗਵਾਈ ਹੇਠ ਐਸ.ਆਈ.ਆਰ.ਡੀ ਮੋਹਾਲੀ ਵੱਲੋ ਇੱਕ ਰੋਜ਼ਾ ਮਹਿਲਾ ਅਤੇ ਬਾਲ ਸਭਾ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ।ਅਬੋਹਰ ਬਲਾਕ ਵਿੱਚ 17-9-2024 ਤੋਂ 20-09-2024 ਤੱਕ ਟਰੇਨਿੰਗ ਕੈਂਪ ਲਗਾਏ ਗਏ।ਜਿਸ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰ,ਏ.ਐਨ.ਐਮ,ਸਮਾਜਿਕ ਸੁਰੱਖਿਆ ਵਿਭਾਗ ਤੋਂ ਆਂਗਨਵਾੜੀ ਵਰਕਰ ਤੇ ਸਿੱਖਿਆ ਵਿਭਾਗ ਤੋਂ ਇੱਕ ਅਧਿਆਪਕ ਪ੍ਰਤੀ ਗਰਾਮ ਪੰਚਾਇਤ ਨੇ ਇਸ ਇੱਕ ਰੋਜ਼ਾ ਟਰੇਨਿੰਗ ਕੈਂਪ ਵਿੱਚ ਭਾਗ ਲਿਆ। ਐਸ.ਆਈ.ਆਰ.ਡੀ ਮੋਹਾਲੀ ਵੱਲੋਂ ਮਾਸਟਰ ਰਿਸੋਰਸ ਪਰਸਨ ਸ੍ਰੀ ਗੁਰਵਿੰਦਰ ਸਿੰਘ ਮਹਿਲਾ ਸਭਾ ਅਤੇ ਬਾਲ ਸਭਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਅਤੇ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਕਾਨੂੰਨ ਦੀ ਜਾਣਕਾਰੀ ਦਿੱਤੀ ਗਈ।ਰਿਸੋ...