ਮੋਗਾ ਦੇ ਆਈ.ਐਸ.ਐਫ. ਫਾਰਮੇਸੀ ਕਾਲਜ ਵਿਚ 18 ਅਕਤੂਬਰ ਨੂੰ ਐਮ.ਐਸ.ਐਮ.ਈ. ਮੰਤਰਾਲਾ ਕਰੇਗਾ ਮੈਗਾ ਸੰਮੇਲਨ ਦਾ ਆਯੋਜਨ
ਮੋਗਾ, 16 ਅਕਤੂਬਰ,
ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐਮ.ਐਸ.ਐਮ.ਈ.) ਮੰਤਰਾਲਾ 18 ਅਕਤੂਬਰ 2024 ਨੂੰ ਮੋਗਾ, ਵਿਖੇ ਇੱਕ ਮੈਗਾ ਸੰਮੇਲਨ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਨੈਸ਼ਨਲ ਐਸ.ਸੀ. ਐਸ.ਟੀ (ਐਨ.ਐਸ.ਐਸ.ਐਚ.) ਸਕੀਮ ਅਤੇ ਐਮ.ਐਸ.ਐਮ.ਈ ਨਾਲ ਸੰਬੰਧਿਤ ਹੋਰ ਸਕੀਮਾਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਐਮ.ਐਸ.ਐਮ.ਈ ਮੰਤਰਾਲੇ, ਦੇ ਸੰਯੁਕਤ ਸਕੱਤਰ ਸ਼੍ਰੀਮਤੀ ਮਰਸੀ ਈਪਾਓ, ਐਨ.ਐਸ.ਆਈ.ਸੀ ਦੇ ਸੀ.ਐਮ.ਡੀ ਡਾ. ਸੁਭਰਾਸ਼ੂ ਸੇਖਰ ਅਚਾਰੀਆ ਇਸ ਸਮਾਗਮ ਦੀ ਅਗਵਾਈ ਕਰਨਗੇ। ਇਸ ਸਮਾਗਮ ਵਿੱਚ ਸੂਬਾ ਸਰਕਾਰ, ਕੇਂਦਰ ਸਰਕਾਰ, ਬੈਂਕਾਂ, ਸੀ.ਪੀ.ਐਸ.ਈਜ਼ ਅਤੇ ਵਿੱਤੀ ਸੰਸਥਾਵਾਂ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਿਰਕਤ ਕਰਨਗੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਸ ਸੰਮੇਲਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਐਨ.ਐਸ.ਆਈ.ਸੀ. ਦੇ ਨਾਰਥ 2 ਦੇ ਜ਼ੋਨਲ ਜਨਰਲ ਮੈਨੇਜਰ ਦੇ ਮੁਖੀ ਸ਼੍ਰੀ ਗੁਰਪਾਲ ਸਿੰਘ ਨੇ ਕੀਤਾ। ਉਮੇਸ਼ ਦਿਕਸ਼ਿਤ ਜਨਰਲ ਮੈਨੇਜਰ ਐਨ.ਐਸ.ਐਸ.ਐਸ.ਐਚ. ਨਵੀਂ ਦਿੱਲੀ, ਸੂਰਯ ਭੂਸ਼ਨ ਨੈਸ਼ਨਲ ਐਸ.ਸੀ.ਐਸ.ਟੀ ਹੱਬ ਲੁਧਿਆਣਾ ਦੇ ਬਰਾਂ...








