ਪੁਰਾਣੀਆਂ ਤੇ ਘਾਤਕ ਬਿਮਾਰੀਆਂ ਤੋਂ ਮੁਕਤੀ ਲਈ ਜ਼ੀਰਕਪੁਰ ’ਚ 6 ਯੋਗਾ ਕਲਾਸਾਂ
ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 5 ਅਕਤੂਬਰ, 2024:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਚਲਾਈ ਸੀ ਐਮ ਦੀ ਯੋਗਸ਼ਾਲਾ ਹੁਣ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਲੱਗੀ ਹੈ। ਯੋਗਾ ਕਲਾਸਾਂ ’ਚ ਲੋਕਾਂ ਦੀ ਵਧਦੀ ਮੈਂਬਰਸ਼ਿੱਪ ਅਤੇ ਲੋਕਾਂ ਨੂੰ ਮਿਲ ਰਹੀ ਪੁਰਾਣੀਆਂ ਅਤੇ ਘਾਤਕ ਬਿਮਾਰੀਆਂ ਤੋਂ ਰਾਹਤ ਲੋਕਾਂ ਨੂੰ ਯੋਗਾ ਦੀ ਅਹਿਮੀਅਤ ਬਾਰੇ ਦੱਸ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਸੀ ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਾਸਤੇ ਮਾਹਿਰ ਯੋਗਾ ਟ੍ਰੇਨਰ ਲਾਏ ਗਏ ਹਨ ਜੋ ਯੋਗਾ ਵਿੱਚ ਘੱਟੋ-ਘੱਟ ਪੀ ਜੀ ਡਿਪਲੋਮਾ/ ਡਿਗਰੀ ਹੋਲਡਰ ਹਨ। ਇੱਕ ਟ੍ਰੇਨਰ ਨੂੰ ਦਿਨ ’ਚ ਇੱਕ-ਇੱਕ ਘੰਟੇ ਦੀ ਮਿਆਦ ਦੀਆਂ 6-6 ਕਲਾਸਾਂ ਦਿੱਤੀਆਂ ਜਾਂਦੀਆਂ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਦੇ ਬਚਪਨ ਸਕੂਲ ਪਾਰਕ (ਸਵੇਰ ਤੇ ਸ਼ਾਮ ਦੀਆਂ ਦੋ ਕਲਾਸਾਂ), ਟਿਊਬਵੈਲ ਪਾਰਕ ਜਰਨੈਲ ਐਨਕਲੇਵ-1, ਸ੍ਰੀ ਚਰਨ ਕਮਲ ਸਾਹਿਬ ਗੁਰਦੁਆਰਾ, ਸੰਤ ਨਿਰੰਕਾ...








